ਬਰਨਾਲਾ: ਬਰਨਾਲਾ ਦੇ ਪਿੰਡ ਦੀਵਾਨਾ ਵਾਸੀਆਂ ਵੱਲੋਂ ਕਿਤਾਬਾਂ ਵੱਲ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਨਵੇਂ ਕਿਸਮ ਦਾ ਉਪਰਾਲਾ ਕੀਤਾ ਗਿਆ ਹੈ। ਪਿੰਡ ਦੀ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਲਾਇਬਰੇਰੀ ਦੀ ਅਗਵਾਈ ਵਿੱਚ ਸ਼੍ਰੋਮਣੀ ਸਾਹਿਤਕਾਰ ਓਮ ਪ੍ਰਕਾਸ਼ ਗਾਸੋ ਜੀ ਜਨਮ ਦਿਵਸ ਮੌਕੇ ਪੁਸਤਕਾਂ ਨੂੰ ਲੋਕ ਸਮੂਹ ਦੇ ਜੀਵਨ ਦਾ ਹਿੱਸਾ ਬਣਾਉਣ ਲਈ ਪੁਸਤਕ ਫੇਰੀ ਕੱਢੀ ਗਈ।
ਪੁਸਤਕ ਫੇਰੀ ਅਨੋਖਾ ਅਪਰਾਲਾ: ਇਹ ਪੁਸਤਕ ਫੇਰੀ ਸਾਇਦ ਦਾ ਪਹਿਲੀ ਤਰ੍ਹਾਂ ਦਾ ਉਪਰਾਲਾ ਹੋਵੇਗਾ। ਇਸ ਨਾਲ ਦੀਵਾਨਾ ਪਿੰਡ ਨੇ ਪੰਜਾਬੀ ਕੋਸ਼ ਨੂੰ ਇਕ ਨਵਾਂ ਸ਼ਬਦ "ਪੁਸਤਕ ਫੇਰੀ" ਦਿੱਤਾ ਹੈ। ਟਰੈਕਟਰ ਟਰਾਲੀ ਨੂੰ ਵੱਖ-ਵੱਖ ਸਾਹਿਤਕ ਪੋਸਟਰਾਂ, ਪੁਸਤਕਾਂ ਨਾਲ ਸਜਾ ਕੇ ਪਿੰਡ ਵਿੱਚ ਵੱਖ-ਵੱਖ ਪੜਾਅ ਕੀਤੇ ਗਏ। ਸਭ ਤੋਂ ਅੱਗੇ ਢੋਲੀ, ਢੋਲ ਦਾ ਡੱਗਾ ਲਗਾ ਲੋਕਾਂ ਨੂੰ ਘਰਾਂ ਵਿੱਚੋਂ ਨਿਕਲਣ ਦਾ ਲੋਕ ਧਰਾਈ ਹੋਕਾ ਦੇ ਰਿਹਾ ਸੀ। ਪਿੱਛੇ ਪਿੰਡ ਦੇ ਮੋਹਤਰਬਰ, ਸੰਘਰਸ਼ਸ਼ੀਲ, ਪੰਚਾਇਤੀ ਨੁਮਾਇੰਦੇ, ਬੀਬੀਆਂ ਬੱਚੇ ਹੱਥਾਂ ਵਿੱਚ ਸਾਹਿਤਕ ਪੋਸਟਰ ਫੜ੍ਹ ਚੱਲ ਰਹੇ ਸਨ। ਕਿਤਾਬਾਂ ਦੇ ਭਰੇ ਰੈਕ, ਖੇਡਾਂ ਦਾ ਸਮਾਨ ਦੀ ਝਾਕੀ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ।
ਪ੍ਰਸਿੱਧ ਸਾਹਿਤਕਾਰ ਓਮ ਪ੍ਰਕਾਸ਼ ਗਾਸੋ ਦਾ ਜਨਮਦਿਨ ਇਸ ਤਰ੍ਹਾਂ ਮਨਾਇਆ: ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਦੇ ਲਾਇਬ੍ਰੇਰੀ ਪ੍ਰਬੰਧਕਾਂ ਨੇ ਦੱਸਿਆ ਕਿ ਕਿਤਾਬਾਂ ਨੂੰ ਲੋਕਾਂ ਤੱਕ ਲਿਜਾਣ ਲਈ ਉਹਨਾਂ ਵੱਲੋਂ ਕਿਤਾਬ ਫ਼ੇਰੀ ਦਾ ਉਪਰਾਲਾ ਕੀਤਾ ਗਿਆ ਹੈ। ਪਿਛਲੇ 4 ਸਾਲਾਂ ਤੋਂ ਪਲੈਨਿੰਗ ਚੱਲ ਰਹੀ ਸੀ। ਪਿੰਡ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਲਾਇਬਰੇਰੀ ਹੈ ਪਰ ਫਿਰ ਵੀ ਵੱਡੀ ਗਿਣਤੀ ਵਿੱਚ ਲੋਕਾਂ ਅਜੇ ਵੀ ਕਿਤਾਬਾਂ ਤੋਂ ਦੂਰ ਹਨ। ਇਸੇ ਮੰਤਵ ਨਾਲ ਉਹਨਾਂ ਨੇ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਓਮ ਪ੍ਰਕਾਸ਼ ਗਾਸੋ ਦੇ 91ਵੇਂ ਜਨਮ ਦਿਨ ਮੌਕੇ ਇਹ ਆਯੋਜਨ ਕੀਤਾ ਗਿਆ ਹੈ। ਉਹਨਾਂ ਦਾ ਜਨਮ ਦਿਨ ਵੀ ਵੱਖਰੇ ਤਰੀਕੇ ਨਾਲ ਮਨਾਇਆ ਗਿਆ ਹੈ।
ਪੁਸਤਕ ਫੇਰੀ 'ਚ ਪਹੁੰਚਿਆਂ ਮਹਾਨ ਸਖ਼ਸੀਅਤਾਂ: ਇਸ ਪੁਸਤਕ ਫੇਰੀ ਵਿੱਚ ਸਾਹਿਤਕਾਰ ਓਮ ਪ੍ਰਕਾਸ਼ ਗਾਸੋ, ਬਾਪੂ ਬਲਕੌਰ ਸਿੰਘ, ਪ੍ਰਿੰਸੀਪਲ ਬਲਵੰਤ ਸੰਧੂ, ਬੀਐਸ ਔਲਖ ਵਿਗਿਆਨੀ ਸਮੇਤ ਹੋਰ ਨਾਮੀ ਸਖਸੀਅਤਾਂ ਇਸ ਪੁਸਤਕ ਫੇਰੀ ਵਿੱਚ ਪਹੁੰਚੀਆਂ ਹਨ। ਜਿਹਨਾਂ ਵਲੋਂ ਆਪਣੇ ਵਿਚਾਰ ਵੀ ਲੋਕਾਂ ਨਾਲ ਸਾਂਝੇ ਕੀਤੇ ਗਏ ਹਨ। ਉਹਨਾਂ ਕਿਹਾ ਕਿ ਪੰਜਾਬ ਵਿੱਚ ਕਦੇ ਵੀ ਇਸ ਤਰ੍ਹਾਂ ਦਾ ਉਪਰਾਲਾ ਕਿਤਾਬਾਂ ਲਈ ਨਹੀਂ ਕੀਤਾ ਗਿਆ। ਇਹ ਦੁਨੀਆਂ ਭਰ ਦਾ ਪਹਿਲਾ ਉਪਰਾਲਾ ਹੈ।
ਪਿੰਡ- ਪਿੰਡ ਹੋਣ ਪੁਸਤਕ ਫੇਰੀਆਂ: ਉਥੇ ਇਸ ਪੁਸਤਕ ਫੇਰੀ ਵਿੱਚ ਪੁੱਜੇ ਮਹਿਮਾਨਾਂ ਲੇਖਕ ਸਿਮਰਨ ਅਕਸ ਅਤੇ ਵਾਤਾਵਰਨ ਪ੍ਰੇਮੀ ਸੰਦੀਪ ਧੌਲਾ ਨੇ ਕਿਹਾ ਕਿ ਸਮਾਜ ਦੀ ਤਰੱਕੀ ਅੱਖਰ ਗਿਆਨ ਨਾਲ ਹੀ ਹੋਣੀ ਹੈ। ਜਿਸ ਬਾਰੇ ਗਿਆਨ ਕਿਤਾਬਾਂ ਤੋਂ ਹੀ ਮਿਲੇਗਾ। ਇਸ ਲਈ ਕਿਤਾਬ ਸੱਭਿਆਚਾਰ ਨੂੰ ਪ੍ਰਫ਼ੁੱਲਿਤ ਕਰਨ ਲਈ ਪਿੰਡ ਦੀਵਾਨਾ ਵਾਸੀਆਂ ਵੱਲੋਂ ਕੀਤਾ ਗਿਆ ਉਪਰਾਲਾ ਬਹੁਤ ਸ਼ਾਲਾਘਾਯੋਗ ਹੈ। ਉਹਨਾਂ ਕਿਹਾ ਕਿ ਸਰੀਰਕ ਤੰਦਰੁਸਤੀ ਦੇ ਨਾਲ ਨਾਲ ਮਾਨਸਿਕ ਤੰਦਰੁਸਤੀ ਵੀ ਜ਼ਰੂਰੀ ਹੈ ਅਤੇ ਮਾਨਸਿਕ ਤੰਦਰੁਸਤੀ ਸਾਨੂੰ ਪੁਸਤਕਾਂ ਤੋਂ ਹੀ ਮਿਲ ਸਕਦੀ ਹੈ। ਜਿਸ ਕਰਕੇ ਦੀਵਾਨਾ ਵਾਸੀਆਂ ਵੱਲੋਂ ਜਿੱਥੇ ਲਾਇਬ੍ਰੇਰੀ ਚਲਾ ਕੇ ਪਹਿਲਾਂ ਹੀ ਲੋਕਾਂ ਨੂੰ ਕਿਤਾਬਾਂ ਨਾਲ ਜੋੜਿਆ ਜਾ ਰਿਹਾ ਹੈ। ਉਥੇ ਪੁਸਤਕ ਫ਼ੇਰੀ ਨੇ ਕਿਤਾਬ ਸੱਭਿਆਚਾਰ ਨੂੰ ਹੋਰ ਹੁਲਾਰਾ ਦਿੱਤਾ ਹੈ। ਇਸ ਤਰ੍ਹਾਂ ਦੇ ਉਪਰਾਲੇ ਪੰਜਾਬ ਦੇ ਪਿੰਡ-ਪਿੰਡ ਹੋਣੇ ਚਾਹੀਦੇ ਹਨ।
ਇਹ ਵੀ ਪੜ੍ਹੋ:- Barnala news :ਬਰਨਾਲਾ ਪੁਲਿਸ ਨੇ ਚੋਰ ਗਿਰੋਹ ਕੀਤਾ ਕਾਬੂ, ਚੋਰੀ ਦਾ ਕਾਫੀ ਸਮਾਨ ਬਰਾਮਦ