ETV Bharat / state

ਸਕੂਲ ਦੇ ਪਿਕਨਿਕ ਮੇਲੇ ਦੌਰਾਨ ਏਅਰਗੰਨ ਦੀ ਗੋਲੀ ਨਾਲ 8 ਸਾਲਾ ਬੱਚੇ ਦੀ ਹੋਈ ਮੌਤ - ਸਿੱਖਿਆ ਵਿਭਾਗ

ਬਰਨਾਲਾ 'ਚ ਇੱਕ ਸਕੂਲ ਵਿੱਚ ਦਰਦਨਾਕ ਹਾਦਸਾ ਹੋਣ ਦੀ ਖ਼ਬਰ ਹੈ। ਇਥੇ ਇੱਕ ਨਿੱਜੀ ਸਕੂਲ 'ਚ ਪਿਕਨਿਕ ਮੇਲੇ ਦੌਰਾਨ ਏਅਰਗੰਨ ਦੀ ਗੋਲੀ ਲੱਗਣ ਕਾਰਨ ਇੱਕ 8 ਸਾਲਾ ਬੱਚੇ ਦੀ ਮੌਤ ਹੋਣ ਦੀ ਖ਼ਬਰ ਹੈ।

ਪਿਕਨਿਕ ਮੇਲੇ ਦੌਰਾਨ ਬੱਚੇ ਦੀ ਮੌਤ
ਪਿਕਨਿਕ ਮੇਲੇ ਦੌਰਾਨ ਬੱਚੇ ਦੀ ਮੌਤ
author img

By

Published : Dec 6, 2019, 8:15 AM IST

ਬਰਨਾਲਾ: ਕਸਬਾ ਭਦੌੜ ਵਿਖੇ ਏਅਰਗੰਨ ਦੀ ਗੋਲੀ ਨਾਲ ਇੱਕ 8 ਸਾਲਾ ਬੱਚੇ ਦੀ ਮੌਤ ਹੋਣ ਦੀ ਖ਼ਬਰ ਹੈ।ਇਥੇ ਇੱਕ ਨਿੱਜੀ ਸਕੂਲ ਐੱਲਐਲਪੀ ਆਰੀਆ ਸਕੂਲ 'ਚ ਸਕੂਲ ਦੇ ਬੱਚਿਆਂ ਲਈ ਪਿਕਨਿਕ ਮੇਲੇ ਦਾ ਆਯੋਜਨ ਕੀਤਾ ਗਿਆ ਸੀ। ਇਥੇ ਮੇਲੇ ਦੇ ਦੌਰਾਨ ਪਿਕਨਿਕ ਦੇ ਦੌਰਾਨ ਏਅਰਗੰਨ ਤੋਂ ਗੋਲੀ ਚੱਲਣ ਕਾਰਨ ਇੱਕ 8 ਸਾਲਾ ਬੱਚੇ ਜਸਵੀਰ ਦੀ ਮੌਤ ਹੋ ਗਈ।

ਮ੍ਰਿਤਕ ਬੱਚੇ ਜਸਵੀਰ ਦੇ ਪਰਿਵਾਰ ਨੇ ਦੱਸਿਆ ਕਿ ਜਸਵੀਰ ਆਪਣੇ ਪਰਿਵਾਰ 'ਚ ਇੱਕਲੌਤਾ ਪੁੱਤਰ ਸੀ। ਉਨ੍ਹਾਂ ਕਿਹਾ ਕਿ ਜਸਵੀਰ ਦੇ ਪਿਤਾ ਦੁਬਈ 'ਚ ਕੰਮ ਕਰਦੇ ਹਨ ਅਤੇ ਉਨ੍ਹਾਂ ਦੇ ਆਉਣ ਮਗਰੋਂ ਹੀ ਉਸ ਦਾ ਸੰਸਕਾਰ ਕੀਤਾ ਜਾਵੇਗਾ। ਮ੍ਰਿਤਕ

ਬੱਚੇ ਦੇ ਪਰਿਵਾਰ ਨੇ ਇਸ ਮੇਲਾ ਲਗਾਉਣ ਵਾਲੇ ਸਕੂਲ ਪ੍ਰਬੰਧਕਾਂ 'ਤੇ ਲਾਪਰਵਾਹੀ ਦੇ ਦੋਸ਼ ਲਗਾਏ ਹਨ। ਮ੍ਰਿਤਕ ਦੇ ਪਰਿਵਾਰ ਨੇ ਪੁਲਿਸ 'ਚ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਸਕੂਲ ਪ੍ਰਬੰਧਨ 'ਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਹੋਰ ਪੜ੍ਹੋ: ਨਗਰ ਨਿਗਮ ਨੇ ਰੇਹੜੀ ਤੇ ਫੜੀਆਂ ਵਾਲਿਆਂ ਉੱਤੇ ਕੱਸਿਆ ਸ਼ਿਕੰਜਾ

ਫਿਲਹਾਲ ਪੁਲਿਸ ਵੱਲੋਂ ਮ੍ਰਿਤਕ ਬੱਚੇ ਦੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਇਸ ਤੋਂ ਇਲਾਵਾ ਸਿੱਖਿਆ ਵਿਭਾਗ ਵੱਲੋਂ ਵੀ ਆਪਣੇ ਪੱਧਰ 'ਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ।

ਸਕੂਲ ਵਿੱਚ ਲੱਗੇ ਪਿਕਨਿਕ ਮੇਲੇ ਦੌਰਾਨ ਏਅਰਗੰਨ ਦੀ ਗੋਲੀ ਨਾਲ 8 ਸਾਲਾ ਬੱਚੇ ਦੀ ਮੌਤ 
ਬਰਨਾਲਾ ।
ਬਰਨਾਲਾ ਦੇ ਭਦੌੜ ਕਸਬੇ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਲੱਗੇ ਪਿਕਨਿਕ ਮੇਲੇ ਵਿੱਚ ਏਅਰਗਨ ਵਿੱਚੋਂ ਚੱਲੀ ਗੋਲੀ ਨਾਲ ਅੱਠ ਸਾਲ ਦੇ ਬੱਚੇ ਦੀ ਮੌਤ ਹੋ ਗਈ। ਇਹ ਮਾਮਲਾ ਐੱਲਐਲਪੀ ਆਰੀਆ ਸਕੂਲ ਭਦੌੜ ਦਾ ਹੈ। ਇਸ ਹਾਦਸੇ ਵਿੱਚ ਮੇਲਾ ਲਗਾਉਣ ਵਾਲੇ ਸਕੂਲ ਪ੍ਰਬੰਧਕਾਂ ਦੀ ਲਾਪਰਵਾਹੀ ਸਾਹਮਣੇ ਆਈ ਹੈ। ਮ੍ਰਿਤਕ ਬੱਚਾ ਜਸਵੀਰ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦਾ ਪਿਤਾ ਰੋਜ਼ੀ ਰੋਟੀ ਲਈ ਦੁਬਈ ਵਿਚ ਕੰਮ ਕਰਦਾ ਹੈ। ਉਸ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਉਸਦੇ ਪਿਤਾ ਦੇ ਵਾਪਸ ਆਉਣ ਤੋਂ ਬਾਅਦ ਕੀਤਾ ਜਾਵੇਗਾ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ 'ਤੇ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ। ਦੂਜੇ ਪਾਸੇ ਸਿੱਖਿਆ ਵਿਭਾਗ ਵੱਲੋਂ ਵੀ ਆਪਣੇ ਪੱਧਰ 'ਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। 

ETV Bharat Logo

Copyright © 2025 Ushodaya Enterprises Pvt. Ltd., All Rights Reserved.