ਬਰਨਾਲਾ: ਜ਼ਿਲ੍ਹੇ ਦੇ ਪਿੰਡ ਗਹਿਲ ਵਿਖੇ ਇੱਕ ਪੰਜ ਸਾਲਾ ਬੱਚੀ ਦੀ ਕੈਂਸਰ ਵਰਗੀ ਭਿਆਨਕ ਬੀਮਾਰੀ ਨੇ ਜਾਨ ਲੈ ਲਈ। ਜਾਣਕਾਰੀ ਅਨੁਸਾਰ ਦਲਿਤ ਪਰਿਵਾਰ ਨਾਲ ਸਬੰਧਤ ਸੁਖਵੀਰ ਕੌਰ ਪਿਛਲੇ ਕਰੀਬ ਢਾਈ ਸਾਲ ਤੋਂ ਬਲੱਡ ਕੈਂਸਰ ਨਾਲ ਜੂਝ ਰਹੀ ਸੀ।
ਬੱਚੀ ਦਾ ਲੁਧਿਆਣਾ ਦੇ ਡੀਐਮਸੀ ਤੋਂ ਇਲਾਜ਼ ਚੱਲ ਰਿਹਾ ਸੀ ਜਿਸ ਨਾਲ ਬੱਚੀ ਦੀ ਸਿਹਤ ਕਾਫ਼ੀ ਠੀਕ ਹੋ ਗਈ ਸੀ ਪਰ ਬੀਤੇ ਕੱਲ੍ਹ ਬੱਚੀ ਦੀ ਸਿਹਤ ਕਾਫ਼ੀ ਵਿਗੜਨ ਕਾਰਨ ਉਸ ਨੂੰ ਡੀਐਮਸੀ ਵਿਖੇ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਸਦੀ ਮੌਤ ਹੋ ਗਈ।
ਮ੍ਰਿਤਕ ਬੱਚੀ ਦੇ ਪਿਤਾ ਅਵਤਾਰ ਸਿੰਘ ਨੇ ਦੱਸਿਆ ਕਿ ਪਰਿਵਾਰ ਵਲੋਂ ਇਸ ਬੱਚੀ ਦੇ ਇਲਾਜ਼ ਲਈ ਹੁਣ 8-9 ਲੱਖ ਰੁਪਏ ਖ਼ਰਚਾ ਆ ਚੁੱਕਿਆ ਸੀ। ਹੁਣ ਮੁੜ ਡਾਕਟਰਾਂ ਨੇ 5 ਲੱਖ ਦੇ ਕਰੀਬ ਹੋਰ ਖ਼ਰਚ ਆਉਣ ਬਾਰੇ ਕਿਹਾ ਗਿਆ ਸੀ ਪਰ ਬੱਚੀ ਦੀ ਬੀਤੇ ਦਿਨ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੈਂਸਰ ਨਾਲ ਵੱਡੇ ਉੱਤੇ ਮੌਤਾਂ ਹੋ ਚੁੱਕੀਆਂ ਹਨ ਅਤੇ ਹੁਣ ਛੋਟੇ ਬੱਚੇ ਵੀ ਇਸਦੀ ਭੇਂਟ ਚੜ੍ਹਨੇ ਸ਼ੁਰੂ ਹੋ ਗਏ ਹਨ ਜੋ ਪੰਜਾਬ ਵਾਸੀਆਂ ਲਈ ਚੰਗਾ ਸੰਕੇਤ ਨਹੀਂ ਹੈ।