ਬਰਨਾਲਾ: ਉੱਤਰੀ ਭਾਰਤ ਦੇ ਇਲਾਕਿਆਂ ਵਿੱਚ ਅਕਸਰ ਹੀ ਸਰਦ ਰੁੱਤ ਸੁਰੂ ਹੋਣ ਤੋਂ ਪਹਿਲਾ ਪ੍ਰਸ਼ਾਸਨ ਵੱਲੋਂ ਸਖ਼ਤ ਹਦਾਇਤਾਂ ਜਾਰੀ ਕੀਤੀ ਜਾਂਦੀਆਂ ਹਨ, ਤਾਂ ਲੋਕ ਸਾਵਧਾਨੀ ਨਾਲ ਵਾਹਨ ਚਲਾਉਣ ਅਤੇ ਭਿਆਨਕ ਸੜਕ ਹਾਦਸੇ ਨਾ ਹੋਣ, ਪਰ ਫਿਰ ਵੀ ਕੁੱਝ ਕਾਰਨਾਂ ਕਾਰਨ ਭਿਆਨਕ ਸੜਕੇ ਹਾਦਸੇ ਹੋ ਜਾਂਦੇ ਹਨ।
ਅਜਿਹਾ ਹੀ ਮਾਮਲਾ ਬਰਨਾਲਾ-ਮਾਨਸਾ ਸੜਕ ’ਤੇ ਪਿੰਡ ਪੱਖੋ ਕਲਾਂ ਨਜ਼ਦੀਕ ਜਿੱਥੇ ਧੁੰਦ ਵਿੱਚ ਸੜਕ ’ਤੇ ਖੜ੍ਹੇ ਟਰੱਕ ਨਾਲ ਇੱਕ ਮੋਟਰਸਾਈਕਲ ਟਕਰਾ ਜਾਣ ਕਾਰਨ ਤਿੰਨ ਲੜਕਿਆਂ ਮੌਤ ਹੋ ਗਈ, ਜਿਸ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਇਸ ਸੜਕ ਹਾਦਸੇ ਵਿੱਚ 2 ਲੜਕਿਆਂ ਨੇ ਘਟਨਾ ਸਥਾਨ ’ਤੇ ਹੀ ਦਮ ਤੋੜ ਦਿੱਤਾ ਸੀ, ਜਦੋਂ ਕਿ ਇੱਕ ਦੀ ਸਿਵਲ ਹਸਪਤਾਲ ਮਾਨਸਾ ਜਾ ਕੇ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਤਿੰਨ ਲੜਕੇ ਜੋ ਪਿੰਡ ਅਕਲੀਆ ਵਿਖੇ ਪੜ੍ਹਦੇ ਸਨ, ਸਵੇਰੇ ਆਪਣੇ ਮੋਟਰਸਾਈਕਲ ਪੀਬੀ 10 ਐਚ ਬੀ 3717 ’ਤੇ ਸਵਾਰ ਹੋ ਕੇ ਪੱਖੋ ਕਲਾਂ ਤੋਂ ਮਾਨਸਾ ਸਾਈਡ ਵੱਲ ਜਾ ਰਹੇ ਸਨ , ਅੱਗੇ ਇੱਕ ਟਰੱਕ ਪੀਬੀ 31 ਐਲ 8831 ਜੋ ਬਰੇਤੀ ਦਾ ਭਰਿਆ ਹੋਇਆ ਜੀ ਅਤੇ ਮਾਨਸਾ ਵੱਲ ਜਾ ਰਿਹਾ ਸੀ। ਟਰੱਕ ਦੇ ਪਿਛਲੇ ਟਾਇਰ ਪੈਂਚਰ ਹੋਣ ਕਾਰਨ ਉਸ ਦਾ ਡਰਾਇਵਰ ਟਰੱਕ ਨੂੰ ਰੋਕ ਕੇ ਟਾਇਰ ਬਦਲ ਰਿਹਾ ਸੀ ਅਤੇ ਮੋਟਰਸਾਈਕਲ ’ਤੇ ਆ ਰਹੇ ਨੌਜਵਾਨਾਂ ਨੂੰ ਅੱਗੇ ਧੁੰਦ ਕਾਰਨ ਟਰੱਕ ਵਿਖਾਈ ਨਾ ਦਿੱਤਾ ਅਤੇ ਸਿੱਧੀ ਟਰੱਕ ਨਾਲ ਟੱਕਰ ਹੋ ਗਈ।
ਇਹ ਟੱਕਰ ਐਨੀ ਭਿਆਨਕ ਸੀ ਕਿ ਮੋਟਰਸਾਈਕਲ ਟਰੱਕ ਹੇਠ ਫਸ ਗਿਆ ਅਤੇ 2 ਨੋਜਵਾਨਾਂ ਜਸਪ੍ਰੀਤ ਸਿੰਘ (15) ਪੁੱਤਰ ਮਲਕੀਤ ਸਿੰਘ ਵਾਸੀ ਪੱਖੋ ਕਲਾਂ, ਸਨੀ (16) ਪੁੱਤਰ ਕਰਮ ਸਿੰਘ ਵਾਸੀ ਰੜ ਦੀ ਘਟਨਾ ਸਥਾਨ ਮੌਕੇ 'ਤੇ ਹੀ ਮੌਤ ਹੋ ਗਈ। ਜਿਨ੍ਹਾਂ ਦੀਆਂ ਲਾਸਾਂ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਭੇਜ ਦਿੱਤਾ ਗਿਆ।
ਹਾਦਸੇ ਵਿੱਚ ਜ਼ਖ਼ਮੀ ਜਸਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ (16) ਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਭਰਤੀ ਕਰਵਾ ਦਿੱਤਾ ਗਿਆ ਸੀ, ਜਿੱਥੇ ਉਸ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਥਾਣਾ ਰੂੜੇਕੇ ਕਲਾਂ ਦੇ ਏ.ਐਸ.ਆਈ. ਹਰਬੰਸ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ ਹੈ, ਜਦੋਂ ਕਿ ਡਰਾਇਵਰ ਘਟਨਾ ਸਥਾਨ ਤੋਂ ਫਰਾਰ ਹੋ ਗਿਆ ਹੈ। ਡਰਾਇਵਰ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜੋੇ:- ਯੂਕਰੇਨ ਵਿੱਚ ਫਸਿਆ ਧਮਾਈ ਦਾ ਨੌਜਵਾਨ