ETV Bharat / state

ਭਦੌੜ ਵਿਖੇ ਵੱਖ-ਵੱਖ ਥਾਵਾਂ ਉੱਤੇ ਇੱਕੋ ਰਾਤ 3 ਚੋਰੀਆਂ, ਪੁਲਿਸ ਕਰ ਰਹੀ ਜਾਂਚ - ਚੋਰ ਬੇਖੌਫ ਘੁੰਮ ਰਹੇ ਹਨ

ਐੱਸਐੱਚਓ ਬਲਤੇਜ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਰਮੇਸ਼ ਕੁਮਾਰ ਪੁੱਤਰ ਪੀਰੂ ਰਾਮ ਨੇ ਬਿਆਨ ਲਿਖਵਾਏ ਹਨ ਕਿ ਰਾਤ ਉਹਨਾਂ ਦੇ ਘਰੋਂ ਚੋਰ ਅੱਧਾ ਤੋਲਾ ਸੋਨਾ ਅਤੇ ਮੋਬਾਇਲ ਚੋਰੀ ਕਰਕੇ ਲੈ ਗਏ ਹਨ। ਜਿਸ ਦੀ ਉਨ੍ਹਾਂ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵੈਸੇ ਤਾਂ ਉਨ੍ਹਾਂ ਦੀ ਪੁਲਿਸ ਪਾਰਟੀ ਰਾਤ ਨੂੰ ਗਸ਼ਤ ਉੱਤੇ ਰਹਿੰਦੀ ਹੈ...

3 burglaries in one night at different places in Bhadaur, police investigating
ਭਦੌੜ ਵਿਖੇ ਵੱਖ-ਵੱਖ ਥਾਵਾਂ ਉੱਤੇ ਇੱਕੋ ਰਾਤ 3 ਚੋਰੀਆਂ, ਪੁਲਿਸ ਕਰ ਰਹੀ ਜਾਂਚ
author img

By

Published : Jun 3, 2022, 9:45 AM IST

ਭਦੌੜ (ਬਰਨਾਲਾ) : ਭਦੌੜ ਵਿੱਚ ਪੁਲਿਸ ਦੀ ਗਸ਼ਤ ਦੇ ਬਾਵਜੂਦ ਵੀ ਚੋਰ ਬੇਖੌਫ ਘੁੰਮ ਰਹੇ ਹਨ ਅਤੇ ਸੁਰੱਖਿਅਤ ਮੁਹੱਲਿਆਂ ਵਿੱਚ ਰਹਿਣ ਵਾਲੇ ਲੋਕਾਂ ਦੇ ਘਰਾਂ ਨੂੰ ਨਿਸ਼ਾਨਾ ਬਣਾ ਕੇ ਚੋਰੀਆਂ ਕਰ ਰਹੇ ਹਨ। ਜਿਸ ਦੇ ਤਹਿਤ ਭਦੌੜ ਵਿਖੇ ਮੁਹੱਲਾ ਬੁੱਟਰਾਂ ਦਾ ਵਿਖੇ ਚੋਰਾਂ ਵੱਲੋਂ ਦੋ ਘਰਾਂ ਵਿੱਚ ਅਤੇ ਤਲਵੰਡੀ ਰੋਡ ਤੋਂ ਇੱਕ ਮੋਟਰ ਦਾ ਸਟਾਰਟਰ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਜਾਣਕਾਰੀ ਅਨੁਸਾਰ ਰਮੇਸ਼ ਕੁਮਾਰ ਪੁੱਤਰ ਪੀਰੂ ਰਾਮ ਜੋ ਕਿ ਸ਼ਹਿਰ ਅੰਦਰ ਸਫਾਈ ਦਾ ਕੰਮ ਕਰਦਾ ਹੈ, ਨੇ ਦੱਸਿਆ ਕਿ ਉਹ ਮੁਹੱਲਾ ਬੁੱਟਰਾਂ ਦਾ ਵਿਖੇ ਕਿਰਾਏ ਉੱਤੇ ਰਹਿੰਦਾ ਹੈ ਅਤੇ ਹਮੇਸ਼ਾ ਦੀ ਤਰ੍ਹਾਂ ਰਾਤ ਵੀ ਉਹ ਸੁੱਤੇ ਪਏ ਸਨ ਅਤੇ ਉਨ੍ਹਾਂ ਦੇ ਕਮਰਿਆਂ ਦੇ ਗੇਟ ਖੁੱਲ੍ਹੇ ਹੀ ਰਹਿੰਦੇ ਹਨ ਅਤੇ ਤਕਰੀਬਨ ਸਵੇਰੇ ਤਿੰਨ ਵਜੇ ਕੋਈ ਚੋਰ ਆ ਕੇ ਉਨ੍ਹਾਂ ਦੇ ਕਮਰੇ ਵਿੱਚ ਵੜ ਕੇ ਉਨ੍ਹਾਂ ਦੀ ਲੜਕੀ ਦੇ ਗਹਿਣੇ ਜੋ ਕਿ ਅੱਧਾ ਤੋਲੇ ਦੇ ਸਨ ਅਤੇ ਮੋਬਾਈਲ ਚੋਰੀ ਕਰਕੇ ਗੇਟ ਟੱਪ ਕੇ ਭੱਜ ਗਿਆ। ਜਿਸਦੀ ਗੇਟ ਟੱਪਣ ਸਮੇਂ ਇੱਕ ਚੱਪਲ ਵੀ ਉਨ੍ਹਾਂ ਦੇ ਵਿਹੜੇ ਵਿੱਚ ਡਿੱਗ ਪਈ। ਉਨ੍ਹਾਂ ਅੱਗੇ ਦੱਸਿਆ ਕਿ ਜੋ ਨੌਜਵਾਨਾਂ ਨੇ ਉਨ੍ਹਾਂ ਦੇ ਘਰ ਚੋਰੀ ਕੀਤੀ ਹੈ, ਉਹ ਨੌਜਵਾਨ ਰਾਤ ਨੂੰ ਗਸ਼ਤ ਦੌਰਾਨ ਪੁਲਿਸ ਨੂੰ ਵੀ ਮਿਲੇ ਸਨ ਅਤੇ ਪੁਲਿਸ ਨੇ ਉਨ੍ਹਾਂ ਦੀਆਂ ਫੋਟੋਆਂ ਵੀ ਖਿੱਚੀਆਂ ਹੋਈਆਂ ਹਨ। ਉਨ੍ਹਾਂ ਨੂੰ ਉਮੀਦ ਹੈ ਕਿ -ਜਲਦ ਹੀ ਉਨ੍ਹਾਂ ਦਾ ਚੋਰੀ ਹੋਇਆ ਸਾਮਾਨ ਪੁਲਿਸ ਵਾਪਸ ਕਰਵਾ ਦੇਵੇਗੀ।

ਭਦੌੜ ਵਿਖੇ ਵੱਖ-ਵੱਖ ਥਾਵਾਂ ਉੱਤੇ ਇੱਕੋ ਰਾਤ 3 ਚੋਰੀਆਂ, ਪੁਲਿਸ ਕਰ ਰਹੀ ਜਾਂਚ

ਗੁਰਪ੍ਰੀਤ ਸਿੰਘ ਪੁੱਤਰ ਬਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਘਰੋਂ ਰਾਤ ਚੋਰ ਮੋਬਾਇਲ ਚੋਰੀ ਕਰਕੇ ਲੈ ਗਏ ਹਨ ਜਦੋਂ ਇਨ੍ਹਾਂ ਦੋਵਾਂ ਘਰਾਂ ਦੇ ਪਰਿਵਾਰਕ ਮੈਂਬਰਾਂ ਨੇ ਚੋਰੀ ਹੋਣ ਸਬੰਧੀ ਸਵੇਰ ਸਮੇਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਚੋਰ ਗਲੀ ਵਿੱਚ ਦੀ ਲੰਘ ਕੇ ਰਮੇਸ਼ ਕੁਮਾਰ ਦਾ ਗੇਟ ਟੱਪਦੇ ਵੀ ਦਿਖਾਈ ਦੇ ਰਹੇ ਸੀ ਅਤੇ ਇੱਥੇ ਇਹ ਵੀ ਪਤਾ ਲੱਗਿਆ ਹੈ ਕਿ ਜਿਨ੍ਹਾਂ ਦੇ ਘਰ ਸੀਸੀਟੀਵੀ ਕੈਮਰੇ ਲੱਗੇ ਹਨ। ਚੋਰ ਉਨ੍ਹਾਂ ਦੇ ਘਰ ਵੀ ਚੋਰੀ ਕਰਨ ਆਏ ਸਨ ਪਰ ਅੰਦਰੋਂ ਦਰਵਾਜ਼ੇ ਬੰਦ ਹੋਣ ਕਾਰਨ ਵਾਪਸ ਚਲੇ ਗਏ ਅਤੇ ਚੋਰਾਂ ਦੇ ਮੂੰਹ ਬੰਨ੍ਹੇ ਹੋਏ ਸਨ। ਉੱਥੇ ਮੌਜੂਦ ਲੋਕਾਂ ਨੇ ਮੰਗ ਕਰਦਿਆਂ ਕਿਹਾ ਕਿ ਚੋਰਾਂ ਨੂੰ ਜਲਦ ਫੜ ਕੇ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਜੋ ਅੱਗੇ ਤੋਂ ਉਹ ਉਨ੍ਹਾਂ ਦੇ ਮੁਹੱਲਿਆਂ ਵਿੱਚ ਚੋਰੀਆਂ ਨਾ ਹੋਣ ਅਤੇ ਉਹ ਸੁਰੱਖਿਅਤ ਮਹਿਸੂਸ ਕਰ ਸਕਣ। ਭਦੌੜ ਵਿੱਚ ਹੋਈਆਂ ਇਨ੍ਹਾਂ ਵੱਖ-ਵੱਖ ਚੋਰੀਆਂ ਦੇ ਸਬੰਧ ਵਿੱਚ ਪੀੜਤਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤਾ ਹੈ ਅਤੇ ਆਪਣੇ ਬਿਆਨ ਲਿਖਵਾ ਦਿੱਤੇ ਹਨ।

ਆਓ ਜਾਣਦੇ ਹਾਂ...ਕੀ ਕਹਿਣਾ ਹੈ ਥਾਣਾ ਭਦੌੜ ਦੇ ਐਸਐਚਓ ਦਾ : ਜਦੋਂ ਇਸ ਸਬੰਧੀ ਥਾਣਾ ਭਦੌੜ ਦੇ ਐੱਸਐੱਚਓ ਬਲਤੇਜ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਰਮੇਸ਼ ਕੁਮਾਰ ਪੁੱਤਰ ਪੀਰੂ ਰਾਮ ਨੇ ਬਿਆਨ ਲਿਖਵਾਏ ਹਨ ਕਿ ਰਾਤ ਉਹਨਾਂ ਦੇ ਘਰੋਂ ਚੋਰ ਅੱਧਾ ਤੋਲਾ ਸੋਨਾ ਅਤੇ ਮੋਬਾਇਲ ਚੋਰੀ ਕਰਕੇ ਲੈ ਗਏ ਹਨ। ਜਿਸ ਦੀ ਉਨ੍ਹਾਂ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵੈਸੇ ਤਾਂ ਉਨ੍ਹਾਂ ਦੀ ਪੁਲਿਸ ਪਾਰਟੀ ਰਾਤ ਨੂੰ ਗਸ਼ਤ ਉੱਤੇ ਰਹਿੰਦੀ ਹੈ ਅਤੇ ਮਾੜੇ ਅਨਸਰਾਂ ਖ਼ਿਲਾਫ਼ ਸਖ਼ਤੀ ਨਾਲ ਪੇਸ਼ ਆ ਰਹੀ ਹੈ ਪਰ ਇਨ੍ਹਾਂ ਹੋਈਆਂ ਚੋਰੀਆਂ ਦੇ ਸਬੰਧ ਵਿੱਚ ਵੀ ਪੁਲਿਸ ਬਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਜਲਦ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ।

ਇਹ ਵੀ ਪੜ੍ਹੋ : ਮੂਸੇਵਾਲਾ ਕਤਲਕਾਂਡ : ਤਿਹਾੜ ਜੇਲ੍ਹ 'ਚ ਪੰਜਾਬ ਪੁਲਿਸ ਨੇ ਸੰਪਤ ਨਹਿਰਾ ਤੋਂ ਕੀਤੀ ਪੁੱਛਗਿੱਛ

ETV Bharat Logo

Copyright © 2025 Ushodaya Enterprises Pvt. Ltd., All Rights Reserved.