ETV Bharat / state

ਲੁੱਟਾ ਖੋਹਾਂ ਦੇ ਮਾਮਲੇ ’ਚ ਗ੍ਰਿਫਤਾਰ ਨੌਜਵਾਨ ਦੇ ਮਾਪਿਆਂ ਨੇ ਲਗਾਈ ਸੀਐੱਮ ਨੂੰ ਇਨਸਾਫ ਦੀ ਗੁਹਾਰ - ਗੁਰੂ ਘਰ ਦੀ ਸੇਵਾ

ਲੁੱਟਾਂ ਖੋਹਾਂ ਦੇ ਮਾਮਲੇ ਚ ਗ੍ਰਿਫਤਾਰ ਰਣਜੋਧ ਸਿੰਘ ਨਾਂ ਦੇ ਨੌਜਵਾਨ ਦੇ ਮਾਪਿਆਂ ਵੱਲੋਂ ਪੁਲਿਸ ਪ੍ਰਸ਼ਾਸਨ ਤੇ ਗੰਭੀਰ ਇਲਜ਼ਾਮ ਲਗਾਏ ਗਏ ਹਨ। ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਉਨ੍ਹਾਂ ਦੇ ਬੇਟੇ ਨੂੰ ਕਿਸੇ ਗਿਰੋਹ ਨਾਲ ਜੋੜ ਕੇ ਝੂਠਾ ਫਸਾ ਰਹੀ ਹੈ। ਉਨ੍ਹਾਂ ਦਾ ਬੇਟਾ ਅੰਮ੍ਰਿਤਧਾਰੀ ਹੈ ਉਹ ਬਚਪਨ ਤੋਂ ਹੀ ਗੁਰੂ ਘਰ ਦੀ ਸੇਵਾ ਕਰਦਾ ਹੈ ਪਰ ਪੁਲਿਸ ਵੱਲੋਂ ਕਿਸੇ ਰੰਜਿਸ਼ ਦੇ ਤਹਿਤ ਉਸ ਨਾਲ ਕੁੱਟਮਾਰ ਕਰ ਰਹੀ ਹੈ।

ਲੁੱਟਾ ਖੋਹਾਂ ਦੇ ਮਾਮਲੇ ’ਚ ਗ੍ਰਿਫਤਾਰ ਨੌਜਵਾਨ ਦੇ ਮਾਪਿਆਂ ਨੇ ਲਗਾਈ ਸੀਐੱਮ ਨੂੰ ਇਨਸਾਫ ਦੀ ਗੁਹਾਰ

author img

By

Published : Apr 16, 2021, 3:04 PM IST

ਅੰਮ੍ਰਿਤਸਰ: ਲੁੱਟਾਂ ਖੋਹਾਂ ਦੇ ਮਾਮਲੇ ਚ ਗ੍ਰਿਫਤਾਰ ਰਣਜੋਧ ਸਿੰਘ ਨਾਂ ਦੇ ਨੌਜਵਾਨ ਦੇ ਮਾਪਿਆਂ ਵੱਲੋਂ ਪੁਲਿਸ ਪ੍ਰਸ਼ਾਸਨ ਤੇ ਗੰਭੀਰ ਇਲਜ਼ਾਮ ਲਗਾਏ ਗਏ ਹਨ। ਦੱਸ ਦਈਏ ਕਿ ਤਰਨਾ ਦਲ ਮਿਸਲ ਬਾਬਾ ਮਾਹਣ ਸਿੰਘ ਡੇਰਾ ਨਿਹੰਗ ਸਿੰਘ ਮਜੀਠਾ ਰੋਡ ਦੇ ਮੁਖੀ ਜਥੇਦਾਰ ਜਸਬੀਰ ਸਿੰਘ ਨੇ ਪਰਿਵਾਰਿਕ ਮੈਂਬਰਾਂ ਅਤੇ ਨਿਹੰਗ ਜਥੇਬੰਦੀਆਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਪੁਲਿਸ ਝੂਠੇ ਕੇਸ ’ਚ ਨਾਜਾਇਜ਼ ਫਸਾ ਰਹੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਉਨ੍ਹਾਂ ਦੇ ਬੇਟੇ ਨੂੰ ਕਿਸੇ ਗਿਰੋਹ ਨਾਲ ਜੋੜ ਕੇ ਝੂਠਾ ਫਸਾ ਰਹੀ ਹੈ। ਉਨ੍ਹਾਂ ਦਾ ਬੇਟਾ ਅੰਮ੍ਰਿਤਧਾਰੀ ਹੈ ਉਹ ਬਚਪਨ ਤੋਂ ਹੀ ਗੁਰੂ ਘਰ ਦੀ ਸੇਵਾ ਕਰਦਾ ਹੈ ਪਰ ਪੁਲਿਸ ਵੱਲੋਂ ਕਿਸੇ ਰੰਜਿਸ਼ ਦੇ ਤਹਿਤ ਉਸ ਨਾਲ ਕੁੱਟਮਾਰ ਕਰ ਰਹੀ ਹੈ। ਉਸਦੇ ਕੰਕਾਰਾਂ ਦੀ ਵੀ ਬੇਅਦਬੀ ਕੀਤੀ ਗਈ ਹੈ। ਜਿਸ ਕਾਰਨ ਨੌਜਵਾਨ ਦੇ ਪਰਿਵਾਰ ਨੇ ਇਸ ਮਾਮਲੇ ਸਬੰਧੀ ਡੀਜੀਪੀ ਪੰਜਾਬ ਅਤੇ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੂੰ ਇਨਸਾਫ ਦੀ ਗੁਹਾਰ ਲਗਾਈ ਹੈ।

ਲੁੱਟਾ ਖੋਹਾਂ ਦੇ ਮਾਮਲੇ ’ਚ ਗ੍ਰਿਫਤਾਰ ਨੌਜਵਾਨ ਦੇ ਮਾਪਿਆਂ ਨੇ ਲਗਾਈ ਸੀਐੱਮ ਨੂੰ ਇਨਸਾਫ ਦੀ ਗੁਹਾਰ

ਜਾਂਚ ਤੋਂ ਬਾਅਦ ਹੀ ਕੀਤੀ ਗਈ ਕਾਰਵਾਈ- ਜਾਂਚ ਅਧਿਕਾਰੀ

ਦੂਜੇ ਪਾਸੇ ਇਸ ਮਾਮਲੇ ’ਤੇ ਜਾਂਚ ਅਧਿਕਾਰੀ ਨਿਸ਼ਾਨ ਸਿੰਘ ਨੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਕਤ ਲੱਗੇ ਦੋਸ਼ ਸਚਾਈ ਤੋਂ ਬਹੁਤ ਦੂਰ ਹਨ ਅਤੇ ਪੁਲਿਸ ਨੇ ਜਾਂਚ ਕਰਕੇ ਹੀ ਮਾਮਲਾ ਦਰਜ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਰਣਜੋਧ ਸਿੰਘ ਦੀ ਉਕਤ ਕੇਸਾਂ ਵਿੱਚ ਸ਼ਮੂਲੀਅਤ ਪਾਈ ਗਈ ਹੈ ਜਿਸ ਤੋਂ ਬਾਅਦ ਹੀ ਮੁਕੱਦਮਾ ਦਰਜ ਕੀਤਾ ਗਿਆ ਹੈ।

ਇਹ ਵੀ ਪੜੋ: ਬੀਬੀ ਹਰਸਿਮਰਤ ਕੌਰ ਬਾਦਲ ਦੀ ਕੋਰੋਨਾ ਰਿਪੋਰਟ ਆਈ ਪੌਜ਼ੀਟਿਵ

ETV Bharat Logo

Copyright © 2025 Ushodaya Enterprises Pvt. Ltd., All Rights Reserved.