ਅੰਮ੍ਰਿਤਸਰ: ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਲੱਖਾਂ ਹੀ ਸ਼ਰਧਾਲੂ ਰੋਜ਼ਾਨਾ ਨਤਮਸਤਕ ਹੋਣ ਪਹੁੰਚਦੇ ਹਨ ਅਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਜ਼ਦੀਕ ਬਣੇ ਹੋਟਲਾਂ ਦੇ ਵਿੱਚ ਵਿਸ਼ਰਾਮ ਲਈ ਕਮਰੇ ਵੀ ਲੈਂਦੇ ਹਨ ਇਸੇ ਤਰ੍ਹਾਂ ਹੀ ਇੱਕ ਸ਼ਰਧਾਲੂ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਆਇਆ ਸੀ ਅਤੇ ਉਸ ਨੇ ਸ੍ਰੀ ਦਰਬਾਰ ਸਾਹਿਬ ਨਜ਼ਦੀਕ ਇੱਕ ਨਿੱਜੀ ਹੋਟਲ ਵਿੱਚ ਰਹਿਣ ਲਈ ਕਮਰਾ ਲਿਆ ਸੀ ਜਿਸ ਤੋਂ ਬਾਅਦ ਜਦੋਂ ਸਵੇਰ ਵੇਲੇ ਜਦੋਂ ਹੋਟਲ ਦੇ ਕਰਮਚਾਰੀਆਂ ਵੱਲੋਂ ਕਮਰਾ ਖੜਕਾਇਆ ਤਾਂ ਕਮਰਾ ਨਾ ਖੋਲ੍ਹਣ ਤੇ ਉਨ੍ਹਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਦੋਂ ਪੁਲਿਸ ਦੀ ਹਾਜ਼ਰੀ ਵਿੱਚ ਹੋਟਲ ਕਰਮਚਾਰੀਆਂ ਵੱਲੋਂ ਕਮਰਾ ਖੋਲ੍ਹਿਆ ਤਾਂ ਅੰਦਰ ਨੌਜਵਾਨ ਨੇ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਹੈ।
ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਕਤ ਨੌਜਵਾਨ ਹਰਿਆਣਾ ਦੇ ਜ਼ਿਲ੍ਹਾ ਸਿਰਸਾ ਦਾ ਰਹਿਣ ਵਾਲਾ ਹੈ ਅਤੇ ਪੁਲਿਸ ਵੱਲੋਂ ਉਸ ਦਾ ਪਾਸਪੋਰਟ ਆਪਣੇ ਕਬਜ਼ੇ ‘ਚ ਲੈ ਕੇ ਇੱਕ ਸੌ ਚਹੱਤਰ ਦੀ ਕਾਰਵਾਈ ਕਰਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੂਜੇ ਪਾਸੇ ਹੋਟਲ ਮਾਲਿਕ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਨੌਂ ਤਰੀਕ ਨੂੰ ਕਮਰਾ ਕਿਰਾਏ ਦੇ ਦਿੱਤਾ ਸੀ ਪਰ ਸਵੇਰੇ ਜਦੋਂ ਕਮਰਾ ਨਾ ਖੁੱਲ੍ਹਿਆ ਤਾਂ ਉਸ ਹੋਟਲ ਦੇ ਕਰਮਚਾਰੀਆਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਦੀ ਪੁਲਿਸ ਦੀ ਹਾਜ਼ਰੀ ਵਿੱਚ ਕਮਰਾ ਖੋਲ੍ਹਿਆ ਗਿਆ ਤਾਂ ਉਸ ਵਿਚੋਂ ਲੜਕਾ ਖੁਦਕੁਸ਼ੀ ਕਰ ਚੁੱਕਾ ਸੀ ਜਿਸ ਤੋਂ ਬਾਅਦ ਕਿ ਹੋਟਲ ਮਾਲਕ ਵੱਲੋਂ ਵੀ ਆਪਣੇ ਤੌਰ ‘ਤੇ ਲੜਕੇ ਦੇ ਸ਼ਹਿਰ ਸਿਰਸਾ ਵਿਖੇ ਸੂਚਿਤ ਕਰਵਾ ਦਿੱਤਾ ਗਿਆ।