ਅੰਮ੍ਰਿਤਸਰ/ਲੁਧਿਆਣਾ: ਭਾਰਤ ਤੇ ਪਾਕਿਸਤਾਨ ਵਿਚਕਾਰ ਸ਼ਨੀਵਾਰ ਨੂੰ ਵਰਲਡ ਕੱਪ ਦਾ ਮੈਚ ਅਹਿਮਦਾਬਾਦ ਵਿਖੇ ਹੋਇਆ, ਜਿਸ ਵਿੱਚ ਭਾਰਤ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਇਸੇ ਦੌਰਾਨ ਹੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸ਼ਨੀਵਾਰ ਨੂੰ ਭਾਰਤ-ਪਾਕਿ ਮੈਚ ਦਾ ਲੋਕਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਜਿਸ ਕਰਕੇ ਭਾਰਤ-ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਨੂੰ ਜ਼ਿਲ੍ਹਾ ਲੁਧਿਆਣਾ ਤੇ ਅੰਮ੍ਰਿਤਸਰ ਵਿੱਚ ਵੱਡੀ ਸਕਰੀਨ 'ਤੇ ਲੋਕਾਂ ਨੂੰ ਦਿਖਾਇਆ ਗਿਆ। ਇਸ ਦੌਰਾਨ ਹੀ ਪਾਕਿਸਤਾਨ ਦੀ ਵਿਕਟ ਡਿੱਗਦੇ ਹੀ ਕ੍ਰਿਕਟ ਪ੍ਰੇਮੀਆਂ ਨੇ 'ਭਾਰਤ ਮਾਤਾ ਕੀ ਜੈ' ਦੇ ਨਾਅਰੇ ਲਗਾਏ।
ਅੰਮ੍ਰਿਤਸਰ 'ਚ ਭਾਰੀ ਉਤਸ਼ਾਹ:- ਇਸ ਦੌਰਾਨ ਹੀ ਜੈ ਹੋ ਕਲੱਬ ਦੇ ਆਗੂ ਵਿੱਕੀ ਦੱਤਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਸ਼ਨੀਵਾਰ ਨੂੰ ਅਸੀਂ ਭਾਰਤ-ਪਾਕਿ ਦਾ ਮੈਚ ਵੱਡੀ ਸਕਰੀਨ ਤੇ ਲੋਕਾਂ ਨੂੰ ਦਿਖਾ ਰਹੇ ਹਾਂ। ਉਸ ਨੇ ਕਿਹਾ ਕਿ ਅੱਜ ਆਪਣੇ ਦੇਸ਼ ਦੀ ਸਪੋਰਟ ਲਈ ਅਸੀਂ ਸੜਕਾਂ ਉੱਤੇ ਉੱਤਰੇ ਹਾਂ। ਉਸ ਨੇ ਕਿਹਾ ਕਿ ਅਸੀਂ ਆਪਣੀ ਭਾਰਤ ਦੀ ਟੀਮ ਦੀ ਸਪੋਰਟ ਲਈ ਉਹਨਾਂ ਦੀ ਪੂਰੀ ਤਰ੍ਹਾਂ ਹੌਸਲਾ ਅਫ਼ਜਾਈ ਕਰ ਰਹੇ ਹਾਂ। ਉਸ ਨੇ ਕਿਹਾ ਕਿ ਇਹ ਇੱਕ ਦੇਸ਼ ਪ੍ਰੇਮ ਹੈ ਅਤੇ ਸਾਡਾ ਦੇਸ਼ ਦੇ ਪ੍ਰਤੀ ਇੱਕ ਜਜ਼ਬਾ ਹੈ।
- Ind vs Pak Match Preview : ਵਿਸ਼ਵ ਕੱਪ 2023 ਦਾ ਮਹਾ-ਮੁਕਾਬਲਾ ਮੈਚ ਅੱਜ, ਜਾਣੋ ਕੀ ਹੈ ਮੌਸਮ ਅਤੇ ਪਿੱਚ ਦਾ ਮਿਜਾਜ਼
- Cricket World cup 2023 : ਪਾਕਿਸਤਾਨੀ ਗੇਂਦਬਾਜ਼ ਵਿਰਾਟ ਕੋਹਲੀ ਦੇ ਹੋਏ ਮੁਰੀਦ, ਤਰੀਫ਼ 'ਚ ਕੀਤੀਆਂ ਵੱਡੀਆਂ ਗੱਲਾਂ
- IND vs PAK : ਭਾਰਤ ਲਈ ਪਲੇਇੰਗ-11 ਦਾ ਫੈਸਲਾ ਕਰਨਾ ਆਸਾਨ ਨਹੀਂ, ਸ਼ੁਭਮਨ ਗਿੱਲ ਦਾ ਖੇਡਣਾ ਲਗਭਗ ਤੈਅ, ਇਸ਼ਾਨ-ਸ਼੍ਰੇਅਸ 'ਚੋਂ ਕੌਣ ਹੋਵੇਗਾ ਬਾਹਰ?
ਲੋਕਾਂ ਨੇ ਮੈਚ ਦਾ ਆਨੰਦ ਮਾਣਿਆ:- ਇਸ ਦੌਰਾਨ ਹੀ ਲੁਧਿਆਣਾ ਵਿੱਚ ਮਾਰਕੀਟ ਵਾਲਿਆਂ ਨੇ ਦੱਸਿਆ ਕੀ ਉਹ ਆਪਣੇ ਕੰਮਕਾਰ ਛੱਡ ਕੇ ਖਾਸ ਤੌਰ ਉੱਤੇ ਮੈਚ ਦਾ ਆਨੰਦ ਮਾਣ ਰਹੇ ਹਨ। ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਅਤੇ ਕਮਿਸ਼ਨ ਨੂੰ ਅਪੀਲ ਕਰਕੇ ਖਾਸ ਤੌਰ ਉੱਤੇ ਐਲ.ਈ.ਡੀ ਉੱਪਰ ਮੈਚ ਪ੍ਰਸ਼ਾਰਨ ਕਰਵਾਇਆ ਗਿਆ। ਉਹਨਾਂ ਕਿਹਾ ਕਿ ਲੋਕਾਂ ਨੇ ਇੱਥੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਮੈਚ ਦਾ ਆਨੰਦ ਮਾਣਿਆ। ਇਸ ਦੌਰਾਨ ਹੀ ਲੁਧਿਆਣਾ ਦੇ ਸੀਨੀਅਰ ਪੁਲਿਸ ਅਧਿਕਾਰੀ ਨੇ ਮੈਚ ਦਾ ਆਨੰਦ ਮਾਣਿਆ। ਇਸ ਦੌਰਾਨ ਹੀ ਉਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸ਼ਾਂਤਮਈ ਢੰਗ ਨਾਲ ਮੈਚ ਦਾ ਆਨੰਦ ਮਾਣਨ, ਕਿਸੇ ਤਰ੍ਹਾਂ ਦੀ ਵੀ ਹੁੱਲੜਬਾਜ਼ੀ ਨਾਲ ਕੀਤੀ ਜਾਵੇ।