ਅੰਮ੍ਰਿਤਸਰ: ਭਾਰਤ ਅਤੇ ਪਾਕਿਸਤਾਨ ਵਿਚਕਾਰ ਹਮੇਸ਼ਾ ਹੀ ਤਲਖੀ ਭਰੇ ਮੈਚ ਵੇਖਣ ਨੂੰ ਮਿਲਦੇ ਹਨ। ਹਾਲਾਂਕਿ ਵਿਸ਼ਵ ਕੱਪ ਭਾਰਤ ਵਿੱਚ ਹੋ ਰਿਹਾ ਹੈ ਅਤੇ ਭਾਰਤ ਵੱਲੋਂ ਲਗਾਤਾਰ ਦੋ ਆਪਣੀਆਂ ਸ਼ਾਨਦਾਰ ਜਿੱਤਾਂ ਹਾਸਲ ਕੀਤੀਆਂ ਗਈਆਂ ਹਨ। ਉਥੇ ਹੀ ਪਾਕਿਸਤਾਨ ਵੱਲੋਂ ਵੀ ਹੁਣ ਭਾਰਤ ਨੂੰ ਹਰਾਉਣ ਲਈ ਆਪਣੀ ਰਣਨੀਤੀ ਤਿਆਰ ਕੀਤੀ ਗਈ ਸੀ ਅਤੇ ਇਸ ਰੋਮਾਂਚਕ ਮੈਚ ਨੂੰ ਵੇਖਣ ਵਾਸਤੇ ਅੰਮ੍ਰਿਤਸਰ ਦੇ ਸ਼ਕਤੀ ਨਗਰ ਚੌਂਕ ਵਿੱਚ ਇੱਕ ਕਲੱਬ ਵੱਲੋਂ ਵੱਡੀ ਸਕਰੀਨ ਲਗਾ ਕੇ ਲੋਕਾਂ ਨੂੰ ਇਸ ਮੈਚ ਦਾ ਆਨੰਦ ਦਵਾਇਆ ਜਾ ਰਿਹਾ ਹੈ। (India Vs Pakistan Match) (World Cup 2023)
ਭਾਰਤੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ: ਉੱਥੇ ਹੀ ਭਾਰਤ ਤੇ ਪਾਕਿਸਤਾਨ ਵਿੱਚ ਚੱਲ ਰਹੇ ਮੈਚ ਨੂੰ ਲੈ ਕੇ ਸਥਿਤੀ ਹੁਣ ਤੱਕ ਭਾਰਤ ਦੇ ਹੱਥ ਵਿੱਚ ਨਜ਼ਰ ਆ ਰਹੀ ਹੈ ਅਤੇ ਇਸ ਮੈਚ ਨੂੰ ਵੇਖਣ ਵਾਸਤੇ ਲੋਕ ਵੱਧ ਚੜ ਕੇ ਪਹੁੰਚ ਰਹੇ ਹਨ ਅਤੇ ਵੱਡੀ ਸਕਰੀਨ ਦੇ ਉੱਤੇ ਇਹ ਮੈਚ ਦੇਖ ਰਹੇ ਹਨ। ਇਸ ਮੈਚ ਦੌਰਾਨ ਭਾਰਤੀ ਗੇਂਦਬਾਜਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਾਕਿਸਤਾਨੀ ਟੀਮ ਨੂੰ 191 ਦੌੜਾਂ 'ਤੇ ਹੀ ਆਲ ਆਊਟ ਕਰ ਦਿੱਤਾ। ਜਿਸ 'ਚ ਭਾਰਤੀ ਟੀਮ 192 ਦੌੜਾਂ ਬਣਾਉਣ ਲਈ ਖੇਡ ਰਹੀ ਹੈ। ਭਾਰਤ ਤੇ ਪਾਕਿਸਤਾਨ ਵਿੱਚ ਇਹ ਮਹਾਂ ਮੁਕਾਬਲਾ ਨਰਿੰਦਰ ਮੋਦੀ ਸਟੇਡੀਅਮ ਵਿੱਚ ਕਰਵਾਇਆ ਜਾ ਰਿਹਾ ਹੈ।
ਵੱਡੀ ਸਕਰੀਨ ਰਾਹੀ ਦੇਖ ਰਹੇ ਮੈਚ: ਕਲੱਬ ਦੇ ਪ੍ਰਧਾਨ ਵਿੱਕੀ ਦੱਤਾ ਦਾ ਕਹਿਣਾ ਹੈ ਕਿ ਭਾਰਤ ਤੇ ਪਾਕਿਸਤਾਨ ਵਿੱਚ ਹਮੇਸ਼ਾ ਹੀ ਤਲਖੀ ਭਰਿਆ ਮੈਚ ਵੇਖਣ ਨੂੰ ਮਿਲਦਾ ਹੈ ਅਤੇ ਇਸ ਮੈਚ ਨੂੰ ਵੇਖਣ ਵਾਸਤੇ ਲੋਕ ਮੋਟੀ ਰਕਮ ਲਗਾ ਕੇ ਸਟੇਡੀਅਮ ਵਿੱਚ ਵੇਖਣ ਜਾਂਦੇ ਹਨ ਲੇਕਿਨ ਕਈ ਗਰੀਬ ਲੋਕ ਹਨ ਜੋ ਕਿ ਇਸ ਮੈਚ ਨੂੰ ਸਟੇਡੀਅਮ ਵਿੱਚ ਨਹੀਂ ਵੇਖ ਸਕਦੇ। ਉਹਨਾਂ ਦੇ ਲਈ ਹੀ ਅਸੀਂ ਅੱਜ ਇਹ ਵੱਡੀ ਸਕਰੀਨ ਲਗਾਈ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਭਾਰਤ ਤੇ ਪਾਕਿਸਤਾਨ ਵਿੱਚ ਹੋ ਰਹੇ ਸ਼ਾਨਦਾਰ ਮੈਚ ਦਾ ਹਰੇਕ ਵਿਅਕਤੀ ਅਨੰਦ ਪ੍ਰਾਪਤ ਕਰ ਸਕੇ।
- Revenue Department Go Online: ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਦਾ ਬਿਆਨ, ਕਿਹਾ-ਮੁੱਖ ਮੰਤਰੀ ਭਗਵੰਤ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਆਨਲਾਈਨ ਹੋਇਆ ਮਾਲ ਵਿਭਾਗ ਦਾ ਜ਼ਿਆਦਾਤਰ ਕੰਮ
- Administrative Officers Transfered: ਸਰਕਾਰ ਨੇ ਕੀਤਾ ਵੱਡਾ ਪ੍ਰਸ਼ਾਸਨਿਕ ਫੇਰਬਦਲ, 18 IAS ਅਤੇ 2 PCS ਅਧਿਕਾਰੀ ਬਦਲੇ
- Punjab Cabinet Meeting: ਪੰਜਾਬ ਕੈਬਨਿਟ ਦੀ ਹੋਈ ਮੀਟਿੰਗ, ਸਿਵਲ ਸਕੱਤਰੇਤ ਵਿੱਚ ਅਸਾਮੀਆਂ ਭਰਨ ਦੇ ਨਾਲ-ਨਾਲ ਇੰਨ੍ਹਾਂ ਮੁੱਦਿਆਂ 'ਤੇ ਲੱਗੀ ਮੋਹਰ
ਭਾਰਤ ਕਾਇਮ ਰੱਖੇਗਾ ਰਿਕਾਰਡ: ਪ੍ਰਧਾਨ ਵਿੱਕੀ ਦੱਤਾ ਦਾ ਇਹ ਵੀ ਕਹਿਣਾ ਹੈ ਕਿ ਜੋ ਇਸ ਸਮੇਂ ਦੇ ਹਾਲਾਤ ਹਨ, ਭਾਰਤ ਦੇ ਹੱਥ ਵਿੱਚ ਸਾਰਾ ਮੈਚ ਨਜ਼ਰ ਆ ਰਿਹਾ ਹੈ ਅਤੇ ਅਸੀਂ ਆਸ ਕਰਦੇ ਹਾਂ ਕਿ ਭਾਰਤ ਵੱਡੀ ਲੀਡ ਨਾਲ ਮੈਚ ਜਿੱਤੇਗਾ ਅਤੇ ਆਪਣਾ ਰਿਕਾਰਡ ਕਾਇਮ ਰੱਖੇਗਾ। ਉੱਥੇ ਹੀ ਇਸ ਮੈਚ ਨੂੰ ਵੇਖਣ ਵਾਸਤੇ ਹੁਣ ਬਹੁਤ ਸਾਰੇ ਲੋਕ ਪਹੁੰਚੇ ਹੋਏ ਹਨ ਅਤੇ ਕੁਰਸੀਆਂ ਉੱਤੇ ਬੈਠ ਕੇ ਇਸ ਮੈਚ ਦਾ ਆਨੰਦ ਪ੍ਰਾਪਤ ਕਰ ਰਹੇ ਹਨ।