ETV Bharat / state

ਮਸਕਟ ਗਈ ਔਰਤ ਨੇ ਵਾਪਸ ਆ ਕੇ ਦੱਸਿਆ ਹੈਰਾਨ ਕਰ ਦੇਣ ਵਾਲਾ ਸੱਚ, ਹੋਰ ਵੀ ਕਈ ਪੰਜਾਬਣਾਂ ਫਸੀਆਂ - Punjab News

ਘਰ ਦੀ ਆਰਥਿਕ ਤੰਗੀ ਦੂਰ ਕਰਨ ਲਈ ਕਪੂਰਥਲਾ ਦੀ ਇਕ ਔਰਤ ਮਸਕਟ ਗਈ, ਜਿੱਥੇ ਉਸ ਨਾਲ ਜਾਨਵਰਾਂ ਵਾਂਗ ਸਲੂਕ ਕੀਤਾ ਗਿਆ। ਉਸ ਨੇ ਦੱਸਿਆ ਕਿ ਅਜਿਹੀ ਦਲਦਲ ਵਿੱਚ ਅੰਮ੍ਰਿਤਸਰ ਤੇ ਜਲੰਧਰ ਦੀਆਂ ਹੋਰ ਵੀ 25-50 ਕੁੜੀਆਂ ਉੱਥੇ ਫਸੀਆਂ ਹੋਈਆਂ ਹਨ। ਉਸ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਵੀ ਮਦਦ ਕੀਤੀ ਜਾਵੇ।

Women Return From Muscat
ਮਸਕਟ ਗਈ ਔਰਤ ਨੇ ਬਿਆਨ ਕੀਤਾ ਤਸ਼ਦਦ ਦਾ ਮੰਜਰ
author img

By

Published : May 21, 2023, 11:32 AM IST

ਮਸਕਟ ਗਈ ਔਰਤ ਨੇ ਦੱਸੀ ਸਚਾਈ

ਕਪੂਰਥਲਾ: ਇੱਥੋ ਦੀ ਰਹਿਣ ਵਾਲੀ ਇੱਕ ਪੰਜਾਬੀ ਔਰਤ ਨੂੰ ਮਸਕਟ ਵਿੱਚ ਪਿਛਲੇ 2 ਮਹੀਨਿਆਂ ਤੋਂ ਬੰਧਕ ਬਣਾ ਕੇ ਰੱਖਿਆ ਗਿਆ ਸੀ। ਪੀੜਤ ਔਰਤ ਬੀਤੀ ਦੇਰ ਸ਼ਾਮ ਆਪਣੇ ਘਰ ਕਪੂਰਥਲਾ ਮੁਹੱਲਾ ਲਾਹੌਰੀ ਗੇਟ ਪਹੁੰਚੀ। ਜ਼ਿਲ੍ਹਾ ਕਪੂਰਥਲਾ ਦੀ ਰਹਿਣ ਵਾਲੀ ਪੀੜਤ ਨੇ ਦੱਸਿਆ ਕਿ ਉਹ ਘਰ ਦੀ ਆਰਥਿਕ ਹਾਲਤ ਸੁਧਾਰਨ ਲਈ ਮਾਰਚ ਮਹੀਨੇ ਵਿੱਚ ਘਰੇਲੂ ਕੰਮ ਕਰਨ ਲਈ ਗਈ ਅਤੇ ਏਜੰਟ ਨੇ ਉਸ ਤੋਂ 70 ਹਜ਼ਾਰ ਰੁਪਏ ਲੈ ਲਏ, ਪਰ ਉੱਥੇ ਪਹੁੰਚਦੇ ਹੀ ਏਜੰਟ ਨੇ ਉਸ ਨੂੰ ਵੇਚ ਦਿੱਤਾ।

ਮਾਮਾ-ਮਾਮੀ ਨੇ ਹੀ ਦਿੱਤਾ ਧੋਖਾ: ਇਸ ਮੌਕੇ ਪੀੜਤ ਨੇ ਦੱਸਿਆ ਕਿ ਪਰਿਵਾਰ ਦੀ ਆਰਥਿਕ ਤੰਗੀ ਕਾਰਨ ਉਹ 2 ਮਹੀਨੇ ਪਹਿਲਾਂ ਆਪਣੇ ਮਾਮਾ-ਮਾਮੀ ਦੇ ਜ਼ਰੀਏ ਮਸਕਟ ਚਲੀ ਗਈ। ਇੱਥੋ ਇਹੀ ਕਿਹਾ ਗਿਆ ਮੈ ਜੋ ਕੰਮ ਇੱਥੇ ਹਸਪਤਾਲ ਅੰਦਰ ਕਰ ਰਹੀ ਹਾਂ, ਉਹੀ ਸਫਾਈ ਦਾ ਕੰਮ ਬਾਹਰ ਹਸਪਤਾਲ ਵਿੱਚ ਕਰਨਾ ਹੋਵੇਗਾ ਅਤੇ ਚੰਗੀ ਤਨਖਾਹ ਮਿਲੇਗੀ। ਪਰ, ਉੱਥੇ ਦਾ ਏਜੰਟ ਗ਼ੈਰਕਾਨੂੰਨੀ ਕੰਮ ਕਰਵਾ ਰਿਹਾ ਹੈ।

ਕੁੱਟਮਾਰ ਹੁੰਦੀ ਸੀ ਤੇ ਗ਼ਲਤ ਕੰਮ ਕਰਨ ਲਈ ਮਜ਼ਬੂਰ ਕੀਤਾ ਜਾਂਦਾ: ਪੀੜਤ ਔਰਤ ਨੇ ਦੱਸਿਆ ਕਿ ਮਸਕਟ ਪਹੁੰਚਦੇ ਹੀ ਪਹਿਲਾਂ ਇਕ ਦਫ਼ਤਰ ਵਿੱਚ ਲਿਜਾਇਆ ਗਿਆ, ਜਿੱਥੇ ਉਸ ਦਾ ਪਾਸਪੋਰਟ ਅਤੇ ਮੋਬਾਈਲ ਫ਼ੋਨ ਵੀ ਖੋਹ ਲਿਆ ਗਿਆ। ਉਸ ਨੇ ਦੱਸਿਆ ਕਿ ਉਸ ਨੂੰ ਕਈ ਦਿਨਾਂ ਤੋਂ ਉੱਥੇ ਇੱਕ ਕਮਰੇ ਵਿੱਚ ਬੰਦ ਰੱਖਿਆ ਗਿਆ ਅਤੇ ਖਾਣਾ ਵੀ ਨਹੀਂ ਦਿੱਤਾ ਗਿਆ। ਇਸ ਕਾਰਨ ਉਹ ਬੀਮਾਰ ਹੋ ਗਈ। ਉਸ ਨੇ ਦੱਸਿਆ ਕਿ ਉੱਥੇ ਬੰਧਕ ਬਣਾ ਕੇ ਕੰਮ ਕਰਵਾਇਆ ਜਾਂਦਾ ਸੀ, ਜੇਕਰ ਨਾ ਕਰਦੇ ਤਾਂ ਗ਼ਲਤ ਕੰਮ ਕਰਨ ਲਈ ਮਜ਼ਬੂਰ ਕੀਤਾ ਜਾਂਦਾ। ਇੰਨਾ ਹੀ ਨਹੀਂ, ਕੁੱਟਮਾਰ ਵੀ ਕੀਤੀ ਜਾਂਦੀ ਰਹੀ ਹੈ।

  1. Drones In Amritsar: ਅੰਮ੍ਰਿਤਸਰ 'ਚ ਮੁੜ ਮਿਲਿਆ ਡਰੋਨ, ਖੇਤਾਂ 'ਚੋਂ ਬਰਾਮਦ ਹੋਈ ਹੈਰੋਇਨ ਦੀ ਖੇਪ
  2. ਰੁਕਣ ਦਾ ਇਸ਼ਾਰਾ ਦੇਣ 'ਤੇ ਕਾਰ ਚਾਲਕ ਨੇ ਹੋਮਗਾਰਡ 'ਤੇ ਚੜ੍ਹਾਈ ਕਾਰ, ਹੋਮਗਾਰਡ ਜਖ਼ਮੀ
  3. Anti-Sikh riots case: ਸੀਬੀਆਈ ਨੇ ਜਗਦੀਸ਼ ਟਾਈਟਲਰ ਖ਼ਿਲਾਫ਼ ਚਾਰਜਸ਼ੀਟ ਕੀਤੀ ਦਾਖ਼ਲ

25-30 ਕੁੜੀਆਂ ਹੋਰ ਫਸੀਆਂ: ਪੀੜਤ ਔਰਤ ਨੇ ਮੰਗ ਕੀਤੀ ਕਿ ਉੱਥੇ ਮੇਰੇ ਤੋਂ ਇਲਾਵਾ ਹੋਰ ਵੀ ਅੰਮ੍ਰਿਤਸਰ ਤੇ ਜਲੰਧਰ ਦੀਆਂ ਕੁੜੀਆਂ ਫਸੀਆਂ ਹੋਈਆਂ ਹਨ। ਉਹ ਵੀ ਵਾਪਸ ਘਰਾਂ ਨੂੰ ਆਉਣਾ ਚਾਹੁੰਦੀਆਂ ਹਨ। ਉਸ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਕੁੜੀਆਂ ਦੀ ਵੀ ਮਦਦ ਕੀਤੀ ਜਾਵੇ, ਤਾਂ ਜੋ ਉਹ ਵੀ ਗ਼ਲਤ ਚੰਗੁਲ ਤੋਂ ਛੁੱਟ ਕੇ ਅਪਣਿਆਂ ਵਿੱਚ ਆ ਸਕਣ।

ਪਤੀ ਨੇ ਏਜੰਟ ਉੱਤੇ ਵੀ ਕੀਤੀ ਕਾਰਵਾਈ ਦੀ ਮੰਗ: ਜਾਣਕਾਰੀ ਦਿੰਦਿਆਂ ਪੀੜਤ ਦੇ ਪਤੀ ਨੇ ਦੱਸਿਆ ਕਿ ਇਸ ਸਬੰਧੀ ਉਸ ਦੀ ਪਤਨੀ ਨੂੰ ਵਾਪਸ ਲਿਆਉਣ ਲਈ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕੀਤਾ ਗਿਆ ਸੀ ਜਿਸ ਦੇ ਯਤਨਾਂ ਸਦਕਾ ਉਸ ਦੀ ਪਤਨੀ ਭਾਰਤ ਵਿਚ ਆਪਣੇ ਘਰ ਪਹੁੰਚ ਸਕੀ। ਪਰ, ਫਿਰ ਵੀ ਏਜੰਟ ਨੇ ਸਾਡੇ ਤੋਂ ਡੇਢ ਲੱਖ ਰੁਪਏ ਦੀ ਮੰਗ ਕੀਤੀ। ਪਤੀ ਨੇ ਮੰਗ ਕੀਤੀ ਹੈ ਸਰਕਾਰ ਮੇਰੇ ਫਸੇ ਫੈਸਲੇ ਵਾਪਸ ਕਰਵਾ ਦੇਵੇ ਅਤੇ ਏਜੰਟ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ, ਉਸ ਨੇ ਵੀ ਮੰਗ ਕੀਤੀ ਕਿ ਹੋਰ ਕੁੜੀਆਂ ਜੋ ਫਸੀਆਂ ਹਨ, ਉਨ੍ਹਾਂ ਨੂੰ ਵੀ ਉੱਥੋ ਵਾਪਸ ਮੰਗਵਾਇਆ ਜਾਵੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.