ਅੰਮ੍ਰਿਤਸਰ: ਗਰਭਵਤੀ ਔਰਤ ਨੇ ਸੜਕ 'ਤੇ ਹੀ ਬੱਚੇ ਨੂੰ ਜਨਮ ਦਿੱਤਾ। ਗਰਭਵਤੀ ਔਰਤ ਦੀ ਹਾਲਤ ਇਸ ਮੌਕੇ ਗੰਭੀਰ ਹੋ ਗਈ। ਮੌਕੇ 'ਤੇ ਮੌਜੂਦ ਲੋਕਾਂ ਨੇ ਮਹੀਲਾ ਨੂੰ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ। ਡਾਕਟਰਾਂ ਨੇ ਮੌਕੇ 'ਤੇ ਔਰਤ ਦਾ ਇਲਾਜ ਕਰ ਸਥਿਤੀ ਨੂੰ ਸੰਭਾਲੀਆਂ, ਡਾਕਟਰ ਨੇ ਦੱਸਿਆ ਕਿ ਉਹ ਔਰਤ 'ਤੇ ਬੱਚਾ ਪੂਰੀ ਤਰ੍ਹਾਂ ਠੀਕ ਹਨ।
ਦੱਸ ਦਈਏ ਕਿ ਗਰਭਵਤੀ ਔਰਤ ਆਟੋ 'ਚ ਅਪਣੇ ਘਰ ਵਲ ਜਾ ਰਹੀ ਸੀ, ਇਸ ਦੌਰਾਨ ਉਸ ਨੂੰ ਲੇਵਰ ਪੈਂਨ ਹੋਣਾ ਸ਼ੁਰੂ ਹੋ ਗਿਆ, ਔਰਤ ਦੀ ਹਾਲਤ ਅਜਿਹੀ ਨਹੀਂ ਸੀ ਕਿ ਉਸ ਨੂੰ ਹਸਪਤਾਲ ਲੈ ਕੇ ਜਾਇਆ ਜਾ ਸਕਦਾ, ਇਸ ਕਰਕੇ ਉਸ ਨੇ ਬੱਚੇ ਨੂੰ ਰਸਤੇ 'ਚ ਹੀ ਜਨਮ ਦੇ ਦਿੱਤਾ।