ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੇ ਬੱਸ ਸਟੈਂਡ ਦਾ ਹੈ, ਜਿੱਥੇ ਬੱਸ ਵਿੱਚ ਚੜ੍ਹਨ ਨੂੰ ਲੈਕੇ ਇੱਕ ਮਹਿਲਾ ਦਾ ਬੱਸ ਦੇ ਕੰਡਕਟਰ ਨਾਲ ਝਗੜਾ ਹੋ ਗਿਆ। ਇਸ ਦੌਰਾਨ ਕੰਡਕਟਰ ਵੱਲੋਂ ਮਹਿਲਾ ’ਤੇ ਕਾਫੀ ਇਲਜ਼ਾਮ ਲਗਾਏ ਗਏ ਹਨ। ਇਸ ਦੌਰਾਨ ਕੰਡਕਟਰ ਨੇ ਇਲਜਾਮ ਲਗਾਉਂਦੇ ਹੋਏ ਬੱਸ ਵਿੱਚ ਚੜ੍ਹਨ ਵਾਲੀਆਂ ਹੋਰ ਸਵਾਰੀਆਂ ਤੋਂ ਵੀ ਕਹਾਇਆ ਕਿ ਉਸ ਦੀ ਕੋਈ ਗ਼ਲਤੀ ਨਹੀਂ ਸੀ। ਜਦਕਿ ਮਹਿਲਾ ਵੱਲੋਂ ਉਸ ਨਾਲ ਬਦਸਲੂਕੀ ਕੀਤੀ ਗਈ ਅਤੇ ਉਸ ਦਾ ਕਾਫੀ ਮਹਿੰਗਾ ਫੋਨ ਵੀ ਥੱਲੇ ਸੁੱਟ ਕੇ ਤੋੜ ਦਿੱਤਾ ਹੈ।
ਕੰਡਕਟਰ ਨੇ ਦੱਸਿਆ ਕਿ ਉਹ ਸਵਾਰੀਆਂ ਦੀਆਂ ਟਿਕਟਾਂ ਕੱਟ ਰਿਹਾ ਸੀ ਪਰ ਮਹਿਲਾ ਵੱਲੋਂ ਧੱਕੇ ਨਾਲ ਬੱਸ ਵਿੱਚ ਚੜ੍ਹਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸਦੇ ਚੱਲਦੇ ਹੀ ਮਹਿਲਾ ਵੱਲੋਂ ਧੱਕਾ ਕੀਤਾ ਗਿਆ।ਕੰਡਕਟਰ ਨੇ ਕਿਹਾ ਕਿ ਸੀਟ ਉੱਪਰ ਬੈਠਣ ਦੇ ਚੱਲਦੇ ਹੀ ਮਹਿਲਾ ਵੱਲੋਂ ਉਸ ਨਾਲ ਧੱਕੇਸ਼ਾਹੀ ਕੀਤੀ ਗਈ ਹੈ।
ਕੰਡਕਟਰ ਨੇ ਇਲਜ਼ਾਮ ਲਗਾਇਆ ਹੈ ਕਿ ਮਹਿਲਾ ਵੱਲੋਂ ਉਸ ਦੇ ਥੱਪੜ ਵੀ ਮਾਰਿਆ ਗਿਆ ਹੈ। ਜਦਕਿ ਮਹਿਲਾ ਨੇ ਵੀ ਕੰਡਕਟਰ ਵੱਲੋਂ ਉਸਦੇ ਮਾਰਨ ਦਾ ਇਲਜ਼ਾਮ ਲਗਾਇਆ ਗਿਆ ਹੈ। ਜੋ ਬੱਸ ਦਾ ਕੰਡਕਟਰ ਹੈ ਉਹ ਪੱਟੀ ਬੱਸ ਡਿੱਪੂ ਦਾ ਹੈ।
ਇਸ ਪੂਰੇ ਝਗੜੇ ਤੋਂ ਬਾਅਦ ਦੋਵਾਂ ਧਿਰਾਂ ਵੱਲੋਂ ਇੱਕ ਦੂਜੇ ਖਿਲਾਫ ਪੁਲਿਸ ਕੋਲ ਸ਼ਿਕਾਇਤ ਕੀਤੀ ਗਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਦੀ ਸ਼ਿਕਾਇਤ ਮਿਲ ਗਈ ਹੈ ਅਤੇ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਕਤਲਕਾਂਡ: SIT ਨੇ ਕੀਤੀ ਮੀਟਿੰਗ, ਅਧਿਕਾਰੀਆਂ ਨੇ ਮੀਡੀਆ ਤੋਂ ਬਣਾਈ ਦੂਰੀ