ਮੇਸ਼ ਰਾਸ਼ੀ: ਆਜ਼ਾਦੀ ਇੱਕ ਅਜਿਹੀ ਚੀਜ਼ ਹੈ ਜਿਸ ਦੀ ਤੁਹਾਡੇ ਵੱਲੋਂ ਕੀਤੇ ਗਏ ਹਰ ਕੰਮ ਵਿੱਚ, ਤੁਸੀਂ ਇੱਛਾ ਰੱਖ ਰਹੇ ਹੋ। ਤੁਹਾਡਾ ਦਿਨ ਵੱਖ-ਵੱਖ ਕਿਸਮ ਦੇ ਪਰਿਵਾਰਕ ਮਸਲਿਆਂ ਨਾਲ ਭਰਿਆ ਲੱਗ ਰਿਹਾ ਹੈ। ਨੌਜਵਾਨ ਸੰਭਾਵਿਤ ਤੌਰ ਤੇ ਆਪਣਾ ਦਿਨ ਖਰੀਦਦਾਰੀ ਕਰਨ ਜਾਂ ਫਿਲਮ ਦੇਖਣ ਜਾ ਕੇ ਬਿਤਾ ਸਕਦੇ ਹਨ, ਜਦਕਿ ਛੋਟੇ ਬੱਚੇ ਤੁਹਾਡੇ ਤੋਂ ਪਾਰਟੀ ਲੈਣ ਲਈ ਰੌਲਾ ਪਾ ਸਕਦੇ ਹਨ।
ਵ੍ਰਿਸ਼ਭ ਰਾਸ਼ੀ: ਅੱਜ ਤੁਸੀਂ ਆਪਣੇ ਆਪ ਨੂੰ ਪ੍ਰਕਟ ਕਰਨ ਵਿੱਚ ਥੋੜ੍ਹਾ ਸੰਕੋਚੀ ਮਹਿਸੂਸ ਕਰ ਸਕਦੇ ਹੋ, ਕਿਉਂਕਿ ਤੁਹਾਡੇ ਵਿੱਚ ਹੰਕਾਰ ਦੀਆਂ ਭਾਵਨਾਵਾਂ ਆ ਸਕਦੀਆਂ ਹਨ। ਤੁਹਾਡੀ ਇਹ ਭਾਵਨਾ ਜ਼ਰੂਰੀ ਰਿਸ਼ਤਿਆਂ ਨੂੰ ਜੋਖਮ ਵਿੱਚ ਪਾ ਸਕਦੀ ਹੈ। ਇਸ ਤੋਂ ਬਚਣ ਲਈ, ਜਿਨ੍ਹਾਂ ਲੋਕਾਂ ਨਾਲ ਤੁਸੀਂ ਪਿਆਰ ਕਰਦੇ ਹੋ, ਉਹਨਾਂ ਨਾਲ ਥੋੜ੍ਹੀ ਸੰਵੇਦਨਸ਼ੀਲਤਾ ਅਤੇ ਸਮਝਦਾਰੀ ਨਾਲ ਪੇਸ਼ ਆਓ।
ਮਿਥੁਨ ਰਾਸ਼ੀ: ਤੁਹਾਡੇ ਸਮਾਜਿਕ ਦਾਇਰੇ ਵਿੱਚ ਲੋਕ ਤੁਹਾਨੂੰ ਅਜਿਹੇ ਵਿਅਕਤੀ ਦੇ ਤੌਰ ਤੇ ਦੇਖ ਸਕਦੇ ਹਨ ਜੋ ਅਗਵਾਈ ਕਰਦਾ ਅਤੇ ਆਦੇਸ਼ ਦਿੰਦਾ ਹੈ। ਤੁਹਾਨੂੰ ਉਹ ਪਾਉਣ 'ਤੇ ਧਿਆਨ ਦੇਣ ਦੀ ਲੋੜ ਹੋ ਸਕਦੀ ਹੈ ਜੋ ਤੁਹਾਡਾ ਦਿਲ ਸੱਚੇ ਦਿਲੋਂ ਚਾਹੁੰਦਾ ਹੈ। ਤੁਸੀਂ ਉਹਨਾਂ ਸ਼ੱਕਾਂ ਦੇ ਰਚਨਾਤਮਕ ਹੱਲ ਵੀ ਪਤਾ ਕਰ ਸਕਦੇ ਹੋ ਜੋ ਕੁਝ ਸਮੇਂ ਲਈ ਬੇਹੱਲ ਰਹੇ ਹਨ।
ਕਰਕ ਰਾਸ਼ੀ: ਰੱਬ ਦੀਆਂ ਰਹਿਮਤਾਂ ਅੱਜ ਤੁਹਾਨੂੰ ਸਫਲਤਾ ਪਾਉਣ ਵਿੱਚ ਮਦਦ ਕਰਨਗੀਆਂ। ਇਹ ਵਿਦਿਆਰਥੀਆਂ ਲਈ ਅਧੂਰੇ ਪਏ ਕੰਮਾਂ ਨੂੰ ਪੂਰੇ ਕਰਨ ਅਤੇ ਦੂਜਿਆਂ ਨਾਲੋਂ ਬਿਹਤਰ ਕਰਨ ਦਾ ਸੁਨਹਿਰੀ ਮੌਕਾ ਲੱਗ ਰਿਹਾ ਹੈ। ਅੱਜ ਕਲਪਨਾ ਜੰਗਲੀ ਅੱਗ ਵਾਂਗ ਬਲਦੀ ਨਜ਼ਰ ਆ ਰਹੀ ਹੈ ਅਤੇ ਸਭ ਕੁਝ ਤੁਹਾਡੇ ਅਨੁਸਾਰ ਹੁੰਦਾ ਪ੍ਰਤੀਤ ਹੋ ਰਿਹਾ ਹੈ।
ਸਿੰਘ ਰਾਸ਼ੀ: ਤੁਸੀਂ ਘਰ ਵਿਚਲੇ ਮਾਮਲਿਆਂ ਵੱਲ ਜ਼ਿਆਦਾ ਧਿਆਨ ਦੇਵੋਗੇ। ਤੁਸੀਂ ਘਰ ਦੀ ਮੁਰੰਮਤ ਕਰਵਾ ਸਕਦੇ ਹੋ। ਇੱਥੋਂ ਤੱਕ ਕਿ ਤੁਸੀਂ ਆਪਣੇ ਘਰ ਵਿਚਲਾ ਸਾਰਾ ਫਰਨੀਚਰ ਵੀ ਬਦਲਵਾ ਸਕਦੇ ਹੋ। ਤੁਸੀਂ ਅੱਜ ਦਾ ਦਿਨ ਆਪਣੇ ਪਰਿਵਾਰ ਦੇ ਜੀਆਂ ਅਤੇ ਦੋਸਤਾਂ ਨਾਲ ਮਜ਼ਾ ਕਰਦੇ ਬਿਤਾਓਂਗੇ।
ਕੰਨਿਆ ਰਾਸ਼ੀ: ਅੱਜ ਬੱਚੇ, ਕਲਾਸ ਦੇ ਅੰਦਰ ਅਤੇ ਬਾਹਰ, ਬਹੁਤ ਸਾਰੀ ਸਰਾਹਨਾ ਦਾ ਸਰੋਤ ਹੋਣਗੇ। ਤੁਹਾਡੀਆਂ ਤਰਕਸ਼ੀਲ ਸਮਰੱਥਾਵਾਂ ਮਜ਼ਬੂਤ ਬਣਨਗੀਆਂ। ਦਿਨ ਵਿੱਚ ਹੋਣ ਵਾਲੀ ਕਿਸੇ ਵੀ ਘਟਨਾ ਦੇ ਬਾਵਜੂਦ, ਸ਼ਾਂਤ ਰਹਿਣ ਦੀ ਕੋਸ਼ਿਸ਼ ਕਰੋ, ਸਮੇਂ ਦੇ ਪ੍ਰਵਾਹ ਵਿੱਚ ਵਹੋ ਅਤੇ ਆਨੰਦ ਮਾਣੋ।
ਤੁਲਾ ਰਾਸ਼ੀ: ਤੁਹਾਡੇ ਵਿੱਚੋਂ ਵਿਆਹੇ ਜਾਂ ਪਿਆਰ ਦੇ ਬੰਧਨ ਵਿੱਚ ਬੱਝੇ ਲੋਕ ਅੱਜ ਵਧੀਆ ਸਮਾਂ ਬਿਤਾਉਣਗੇ। ਜਿਵੇਂ ਕਿ ਤੁਸੀਂ ਬਾਹਰ ਡਰਾਈਵ ਜਾਂ ਡਿਨਰ ਲਈ ਜਾਕੇ ਆਪਣੇ ਜੀਵਨ ਸਾਥੀ ਨਾਲ ਜ਼ਿਆਦਾ ਸਮਾਂ ਬਿਤਾਓਂਗੇ, ਤੁਸੀਂ ਉਹਨਾਂ ਦੇ ਨਜ਼ਦੀਕ ਆਓਂਗੇ। ਅੱਜ ਤੁਹਾਡੇ ਲਈ ਆਨੰਦ, ਜੋਸ਼ ਅਤੇ ਖੁਸ਼ੀਆਂ ਭਰਿਆ ਦਿਨ ਹੈ।
ਵ੍ਰਿਸ਼ਚਿਕ ਰਾਸ਼ੀ: ਜਿਵੇਂ ਕਿ ਲੰਬੇ ਸਮੇਂ ਤੋਂ ਭਾਰਤੀ ਮਿਥਿਹਾਸ ਨੇ ਸਾਨੂੰ ਸਿਖਾਇਆ ਹੈ ਕਿ ਕਰਮ ਕਰੋ ਅਤੇ ਫਲ ਦੀ ਇੱਛਾ ਨਾ ਰੱਖੋ। ਹੁਣ, ਇਹ ਗੱਲ, ਖਾਸ ਤੌਰ ਤੇ ਕੰਮ 'ਤੇ, ਲਾਗੂ ਕਰਨ ਦਾ ਸਮਾਂ ਹੈ। ਤੁਹਾਨੂੰ ਆਪਣੇ ਵਪਾਰ ਅਤੇ ਸਾਂਝੇ ਉੱਦਮ ਦੇ ਮਾਮਲੇ ਵਿੱਚ ਥੋੜ੍ਹਾ ਜ਼ਿਆਦਾ ਸਮੇਂ ਲਈ ਇੰਤਜ਼ਾਰ ਕਰਨਾ ਪੈ ਸਕਦਾ ਹੈ। ਹਾਲਾਂਕਿ, ਉਮੀਦ ਨਾ ਛੱਡੋ ਕਿਉਂਕਿ ਸਬਰ ਦਾ ਫਲ ਮਿੱਠਾ ਹੁੰਦਾ ਹੈ।
ਧਨੁ ਰਾਸ਼ੀ: ਚਿੰਤਾਵਾਂ ਦਾ ਬੱਦਲ ਅੱਜ ਤੁਹਾਨੂੰ ਉਦਾਸ ਰੱਖ ਸਕਦਾ ਹੈ। ਇਸ ਬੱਦਲ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੋ, ਅਤੇ ਅਜਿਹਾ ਫੈਸਲਾ ਲਓ ਜੋ ਤੁਹਾਨੂੰ ਤੁਹਾਡੀਆਂ ਮੁਸੀਬਤਾਂ ਨੂੰ ਹੱਲ ਕਰਨ ਵਿੱਚ ਮਦਦ ਕਰੇ। ਜੇ ਤੁਸੀਂ ਚਾਹੁੰਦੇ ਹੋ ਕਿ ਸਥਿਤੀ ਵਾਪਸ ਸਧਾਰਨ ਵਾਂਗ ਹੋ ਜਾਵੇ ਤਾਂ ਇਸ ਵਿੱਚ ਥੋੜ੍ਹਾ ਸਮਾਂ ਲੱਗ ਸਕਦਾ ਹੈ। ਹਾਲਾਂਕਿ, ਦਿਨ ਦੇ ਅੰਤ 'ਤੇ ਲਾਭ ਤੁਹਾਨੂੰ ਹੀ ਪਹੁੰਚੇਗਾ।
ਮਕਰ ਰਾਸ਼ੀ: ਹਰ ਦਿਨ ਇੱਕੋ ਜਿਹਾ ਨਹੀਂ ਹੁੰਦਾ ਹੈ। ਅਤੇ, ਅੱਜ ਇੱਕ ਅਜਿਹਾ ਦਿਨ ਹੈ ਜਦੋਂ ਤੁਸੀਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਉਲਝਣ ਵਿੱਚ ਮਹਿਸੂਸ ਕਰੋਗੇ। ਜਦਕਿ ਤੁਸੀਂ ਨਕਾਰਾਤਮਕ ਭਾਵਨਾਵਾਂ ਤੋਂ ਪਿੱਛਾ ਨਹੀਂ ਛੁਡਾ ਪਾਓਗੇ, ਤੁਹਾਨੂੰ ਤੁਹਾਡੀ ਸਖਤ ਮਿਹਨਤ ਦਾ ਫਲ ਮਿਲੇਗਾ ਅਤੇ ਇਹ ਭਵਿੱਖ ਲਈ ਮਜ਼ਬੂਤ ਨੀਂਹ ਰੱਖੇਗਾ।
ਕੁੰਭ ਰਾਸ਼ੀ: ਜਿੰਦਗੀ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਮਿਲਣਾ, ਉਹਨਾਂ ਨਾਲ ਵਧੀਆ ਗੱਲਬਾਤ ਕਰਨਾ ਅਤੇ ਆਪਣੇ ਗਿਆਨ ਦੇ ਖੇਤਰ ਦਾ ਦਾਇਰਾ ਵਧਾਉਣਾ – ਇਹ ਤੁਹਾਡੇ ਲਈ ਅੱਜ ਦੇ ਦਿਨ ਦੀ ਮੁੱਖ ਸੁਰਖੀ ਹੋਵੇਗੀ। ਤੁਸੀਂ ਆਪਣੀਆਂ ਊਰਜਾਵਾਂ ਦੀ ਪੂਰੀ ਵਰਤੋਂ ਕਰੋਗੇ, ਪਰ ਇਹ ਤੁਹਾਨੂੰ ਥਕਾ ਵੀ ਸਕਦੀਆਂ ਹਨ।
ਮੀਨ ਰਾਸ਼ੀ: ਕੀ ਤੁਸੀਂ ਵਪਾਰਕ ਪੱਖੋਂ ਪੇਸ਼ ਆ ਰਹੀਆਂ ਮੁਸ਼ਕਿਲਾਂ ਕਾਰਨ ਖਿਝੇ ਹੋਏ ਹੋ? ਆਪਣੀ ਸਮੱਸਿਆ ਦੀ ਜੜ ਨੂੰ ਸੰਭਾਲੋ ਅਤੇ ਤੁਹਾਨੂੰ ਸੰਤੋਖੀ ਹੋਣ ਅਤੇ ਤੁਹਾਡੇ ਵੱਲੋਂ ਕੀਤੇ ਕੰਮਾਂ ਵਿੱਚ ਵਿਸ਼ਵਾਸ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਚੰਗੀਆਂ ਚੀਜ਼ਾਂ, ਸਹੀ ਸਮੇਂ 'ਤੇ ਤੁਹਾਡੇ ਕੋਲ ਆਉਣਗੀਆਂ।
- ਮਾਰਗਦਰਸ਼ੀ ਚਿੱਟ ਫੰਡ ਨੇ ਤਿੰਨ ਨਵੀਆਂ ਸ਼ਾਖਾਵਾਂ ਦਾ ਕੀਤਾ ਵਿਸਤਾਰ, ਐਮਡੀ ਸ਼ੈਲਜਾ ਕਿਰਨ ਨੇ ਵਰਚੁਅਲ ਤਰੀਕੇ ਨਾਲ ਕੀਤਾ ਲਾਂਚ
- ਕੇਜਰੀਵਾਲ ਦੀ ਰੈਲੀ ਤੋਂ ਪਹਿਲਾਂ ਪੁਲਿਸ ਨੇ ਹਿਰਾਸਤ ਵਿੱਚ ਲਏ ਬੇਰੁਜ਼ਗਾਰ, ਰਿਹਾਅ ਹੋ ਕੇ ਸਰਕਾਰ ਵਿਰੁੱਧ ਕੀਤਾ ਪ੍ਰਦਰਸ਼ਨ
- ਬਾਬਾ ਸਿੱਦੀਕੀ ਕਤਲ ਕੇਸ: ਫਾਜ਼ਿਲਕਾ ਤੋਂ ਆਕਾਸ਼ ਗਿੱਲ ਦੀ ਹੋਈ ਗ੍ਰਿਫ਼ਤਾਰੀ, ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਹੈ ਮੁਲਜ਼ਮ