ਅੰਮ੍ਰਿਤਸਰ: ਬੀਤੀ 12 ਜੁਲਾਈ ਨੂੰ ਨਗਰ ਪੰਚਾਇਤ ਅਜਨਾਲਾ ਦੀ ਬੁਲਾਈ ਗਈ ਪਲੇਠੀ ਮੀਟਿੰਗ ਦੀ ਤਰ੍ਹਾਂ ਅੱਜ ਦੂਸਰੀ ਮੀਟਿੰਗ ਵੀ ਰੱਦ ਕਰ ਦਿੱਤੀ ਗਈ। ਇਸ ਮੌਕੇ ਕਾਰਜ ਸਾਧਕ ਅਫਸਰ ਸਮੇਤ ਕਾਂਗਰਸੀ ਕੌਸਲਰ ਵੀ ਗੈਰ ਹਾਜ਼ਰ ਰਹੇ। ਇਸ ਸੰਬੰਧੀ ਗੱਲਬਾਤ ਕਰਦਿਆ ਅਕਾਲੀ ਕੌਸਲਰ ਜਸਪਾਲ ਸਿੰਘ ਢਿੱਲੋ ਤੇ ਰਾਜਬੀਰ ਕੌਰ ਨੇ ਦੱਸਿਆ ਕਿ 26 ਜੁਲਾਈ ਨੂੰ ਨਗਰ ਪੰਚਾਇਤ ਅਜਨਾਲਾ ਵੱਲੋਂ 12 ਵਜੇ ਹਾਊਸ ਦੀ ਮੀਟਿੰਗ ਬੁਲਾਈ ਗਈ ਸੀ, ਜਿਸ ਤੋਂ ਬਾਅਦ ਈ.ਓ ਅਤੇ ਕਾਂਗਰਸੀ ਕੌਸਲਰਾਂ ਨੇ ਮੀਟਿੰਗ ਵਿਚ ਪਹੁੰਚਣ ਦੀ ਬਜਾਏ ਇਹ ਮੀਟਿੰਗ ਫਿਰ ਰੱਦ ਕਰ ਦਿੱਤੀ।
ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਈ.ਓ ਅਜਨਾਲਾ ਨੂੰ ਬਾਰ-ਬਾਰ ਫੋਨ ‘ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਦਾ ਫੋਨ ਸਵਿੱਚ ਆਫ ਆ ਰਿਹਾ ਹੈ, ਜਿਸ ਤੋਂ ਸਾਫ ਜਹਿਰ ਹੈ ਕਿ ਸੱਤਾਧਾਰੀ ਪਾਰਟੀ ਕੋਲ ਆਪਣਾ ਬਹੁਮੱਤ ਨਾਂ ਹੋਣ ਕਰਕੇ ਉਨ੍ਹਾਂ ਵੱਲੋਂ ਬਾਰ-ਬਾਰ ਮੀਟਿੰਗਾਂ ਰੱਦ ਕੀਤੀਆ ਜਾ ਰਹੀਆ ਹਨ। ਇਸ ਮੌਕੇ ਕੌਂਸਲਰ ਨੇ ਕਿਹਾ ਕਿ ਇਨ੍ਹਾਂ ਦਾ ਆਪਣਾ ਕਲੇਸ਼ ਹੋਣ ਦਾ ਨਾਂ ਨਹੀ ਲੈ ਰਿਹਾ ਪਰ ਭੰਡਿਆ ਅਕਾਲੀ ਦਲ ਨੂੰ ਜਾ ਰਿਹਾ ਹੈ।
ਇਸ ਮਾਮਲੇ ਸੰਬੰਧੀ ਪ੍ਰੈਸ ਕਾਨਫੰਰਸ ਕਰਦਿਆ ਸਾਬਕਾ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਕਿਹਾ ਕਿ ਮੌਜੂੋਦਾ ਸੱਤਾਧਾਰੀ ਧਿਰ ਵਾਰ ਵਾਰ ਮੀਟਿੰਗ ਰੱਖ ਕੇ ਧੱਕਾ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਇਸ ਮੀਟਿੰਗ ਨੂੰ ਕੋਝਾ ਮਜਾਕ ਬਣਾਇਆ ਜਾ ਰਿਹਾ ਹੈ, ਪਰ ਪਿਛਲੀ ਮੀਟਿੰਗ ਦੀ ਤਰ੍ਹਾਂ ਇਸ ਵਾਰ ਵੀ ਸਾਡੇ 7 ਦੇ 7 ਕੌਸਲਰ ਹਾਜ਼ਰ ਹਨ, ਜਦੋਕਿ ਮੀਟਿੰਗ ਵਿਚ ਨਾਂ ਨਗਰ ਪੰਚਾਇਤ ਦਾ ਈ.ਓ ਆਇਆ ਤੇ ਨਾਂ ਹੀ ਸੱਤਾਧਾਰੀ ਧਿਰ ਦਾ ਪ੍ਰਧਾਨ ਜਾਂ ਕੋਈ ਕੌਸਲਰ ਆਇਆ, ਜਿਸ ਤੋਂ ਸਾਫ ਜਹਿਰ ਹੈ ਕਿ ਕਾਂਗਰਸ ਪਾਰਟੀ ਆਪਣੀਆਂ ਨਾਕਮੀਆਂ ਨੂੰ ਛੁਪਾਉਣ ਲਈ ਮੀਟਿੰਗਾਂ ਰੱਦ ਕਰ ਰਹੀ ਹੈ।
ਇਹ ਵੀ ਪੜ੍ਹੋ:ਉਸਾਰੀ ਅਧੀਨ ਚੌਕ ‘ਤੇ ਲੱਗੀਆਂ ਕਿਸਾਨ ਚੌਕ ਦੀਆਂ ਫਲੈਕਸਾਂ, ਛਿੜੀ ਨਵੀਂ ਚਰਚਾ