ETV Bharat / state

‘AAP ਦੀ ਸਰਕਾਰ ਬਣਨ 'ਤੇ ਹਰ ਸਰਕਾਰੀ ਦਫ਼ਤਰ ’ਚ ਲੱਗੇਗੀ ਬਾਬਾ ਸਾਹਿਬ ਅੰਬੇਡਕਰ ਤੇ ਸ਼ਹੀਦ ਭਗਤ ਸਿੰਘ ਦੀ ਫੋਟੋ’ - ਕੇਜਰੀਵਾਲ ਅੰਮ੍ਰਿਤਸਰ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਆਪ ਦੇ ਮੁੱਖ ਮੰਤਰੀ ਦੇ ਉਮੀਦਵਾਰ ਭਗਵੰਤ ਮਾਨ ਵੱਲੋਂ ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਕੇਜਰੀਵਾਲ ਨੇ ਐਲਾਨ ਕੀਤਾ ਕਿ ਪੰਜਾਬ ਵਿੱਚ 'ਆਪ' ਦੀ ਸਰਕਾਰ ਬਣਨ 'ਤੇ ਹਰ ਸਰਕਾਰੀ ਦਫ਼ਤਰ ਵਿੱਚ ਬਾਬਾ ਸਾਹਿਬ ਅੰਬੇਡਕਰ ਜੀ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੀ ਫੋਟੋ ਲਗਾਈ ਜਾਵੇਗੀ।

ਬਾਬਾ ਸਾਹਿਬ ਅੰਬੇਡਕਰ ਤੇ ਸ਼ਹੀਦ ਭਗਤ ਸਿੰਘ ਦੀ ਫੋਟੋ

author img

By

Published : Jan 30, 2022, 11:45 AM IST

Updated : Jan 30, 2022, 1:06 PM IST

ਅੰਮ੍ਰਿਤਸਰ: ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਦੇ ਮੁੱਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤਿੰਨ ਦਿਨਾਂ ਪੰਜਾਬ ਦੌਰੇ ’ਤੇ ਆਏ ਹੋਏ ਹਨ ਤੇ ਕੇਜਰੀਵਾਲ ਦੇ ਪੰਜਾਬ ਦੌਰੇ ਦਾ ਅੱਜ ਤੀਜਾ ਦਿਨ ਹੈ। ਪੰਜਾਬ ਦੌਰੇ ਦੇ ਤੀਜੇ ਦਿਨ ਕੇਜਰੀਵਾਲ ਤੇ ਆਪ ਵੱਲੋਂ ਮੁੱਖ ਮੰਤਰੀ ਦੇ ਉਮੀਦਵਾਰ ਭਗਵੰਤ ਮਾਨ ਵੱਲੋਂ ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਕੇਜਰੀਵਾਲ ਨੇ ਐਲਾਨ ਕੀਤਾ ਕਿ ਪੰਜਾਬ ਵਿੱਚ 'ਆਪ' ਦੀ ਸਰਕਾਰ ਬਣਨ 'ਤੇ ਹਰ ਸਰਕਾਰੀ ਦਫ਼ਤਰ ਵਿੱਚ ਬਾਬਾ ਸਾਹਿਬ ਅੰਬੇਡਕਰ ਜੀ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੀ ਫੋਟੋ ਲਗਾਈ ਜਾਵੇਗੀ।

ਇਹ ਵੀ ਪੜੋ: Punjab Assembly Election 2022: ਸਿਮਰਜੀਤ ਬੈਂਸ ਲੁਧਿਆਣਾ ’ਚ ਸਭ ਤੋਂ ਵੱਧ ਪਰਚਿਆਂ ਵਾਲੇ ਉਮੀਦਵਾਰ !

ਕੇਜਰੀਵਾਲ ਨੇ ਕਿਹਾ ਕਿ ਬਾਬਾ ਅੰਬੇਡਕਰ ਨੇ ਅਮਰੀਕਾ ਅਤੇ ਲੰਡਨ ਤੋਂ ਦੋ ਪੀ.ਐੱਚ.ਡੀ ਕੀਤੀ ਸੀ, ਬਾਬਾ ਸਾਹਿਬ ਅੰਬੇਡਕਰ ਅਤੇ ਸ਼ਹੀਦ ਭਗਤ ਸਿੰਘ ਦੋ ਪ੍ਰਮੁੱਖ ਸ਼ਖਸੀਅਤਾਂ ਹਨ। ਉਨ੍ਹਾਂ ਨੇ ਆਪਣੇ ਜੀਵਨ ਵਿੱਚ ਸਿੱਖਿਆ ਨੂੰ ਮਹੱਤਵ ਦਿੱਤਾ ਸੀ। ਉਹਨਾਂ ਨੇ ਕਿਹਾ ਕਿ ਭਾਵੇਂ ਸ਼ਹੀਦ ਭਗਤ ਸਿੰਘ ਅਤੇ ਅੰਬੇਡਕਰ ਦੇ ਰਸਤੇ ਵੱਖੋ-ਵੱਖਰੇ ਸਨ, ਪਰ ਇਹਨਾਂ ਦੀ ਮੰਜ਼ਿਲ ਇੱਕ ਹੀ ਸੀ।

ਉਹਨਾਂ ਨੇ ਕਿਹਾ ਕਿ ਦਿੱਲੀ ਵਿੱਚ ਐਲਾਨ ਕੀਤਾ ਗਿਆ ਕਿ ਸਰਕਾਰੀ ਦਫ਼ਤਰਾਂ ਵਿੱਚ ਬਾਬਾ ਅੰਬੇਡਕਰ ਅਤੇ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਲਗਾਈਆਂ ਜਾਣਗੀਆਂ। ਇਸੇ ਤਰ੍ਹਾਂ ਜੇਕਰ ਪੰਜਾਬ ਵਿੱਚ ਸਰਕਾਰ ਬਣਦੀ ਹੈ ਤਾਂ ਸਰਕਾਰੀ ਦਫ਼ਤਰਾਂ ਵਿੱਚ ਮੁੱਖ ਮੰਤਰੀ ਦੀਆਂ ਤਸਵੀਰਾਂ ਦੀ ਥਾਂ ਬਾਬਾ ਅੰਬੇਡਕਰ ਅਤੇ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਲਗਾਈਆਂ ਜਾਣਗੀਆਂ। ਕੇਜਰੀਵਾਲ ਨੇ ਕਿਹਾ ਕਿ ਭਾਰਤ ਵਿੱਚ ਲੋਕ ਪੈਸਾ ਲੁੱਟ ਕੇ ਵਿਦੇਸ਼ਾਂ ਵਿੱਚ ਜਾ ਰਹੇ ਹਨ, ਭਗਤ ਸਿੰਘ ਦੇਸ਼ ਦਾ ਦੀਵਾਨਾ ਸੀ।

  • 'ਆਪ' ਦੀ ਸਰਕਾਰ ਬਣਨ 'ਤੇ ਹਰ ਸਰਕਾਰੀ ਦਫ਼ਤਰ ਵਿੱਚ ਬਾਬਾ ਸਾਹਿਬ ਅੰਬੇਡਕਰ ਜੀ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੀ ਫੋਟੋ ਲਗਾਈ ਜਾਵੇਗੀ | 'ਆਪ' ਦੇ ਕੌਮੀ ਕਨਵੀਨਰ @ArvindKejriwal ਅਤੇ 'ਆਪ' ਪੰਜਾਬ ਪ੍ਰਧਾਨ @bhagwantMann ਦੀ ਅਹਿਮ ਪ੍ਰੈੱਸ ਕਾਨਫਰੰਸ ਅੰਮ੍ਰਿਤਸਰ ਤੋਂ LIVE https://t.co/PyWNB4fOab

    — AAP Punjab (@AAPPunjab) January 30, 2022 " class="align-text-top noRightClick twitterSection" data=" ">

ਸਿੱਧੂ ਅਤੇ ਮਜੀਠੀਆ ਵਿਚਾਲੇ ਹੋਈ ਬਿਆਨਬਾਜ਼ੀ 'ਤੇ ਕਿਹਾ ਕਿ ਦੋਵੇਂ ਇਕ-ਦੂਜੇ ਨੂੰ ਗਾਲਾਂ ਤਾਂ ਕੱਢ ਰਹੇ ਹਨ, ਪਰ ਲੋਕ ਮੁੱਦਿਆਂ 'ਤੇ ਗੱਲ ਨਹੀਂ ਕਰ ਰਹੇ। ਉਹਨਾਂ ਨੇ ਕਿਹਾ ਕਿ ਸਾਡਾ ਉਮੀਦਵਾਰ ਘਰ-ਘਰ ਜਾ ਰਿਹਾ ਹੈ। ਸਿੱਧੂ ਆਮ ਲੋਕਾਂ ਤੋਂ ਦੂਰ ਹਨ।

ਕੇਜਰੀਵਾਲ ਨੇ ਧਰਮ ਪਰਿਵਰਤਨ 'ਤੇ ਨਵਾਂ ਕਾਨੂੰਨ ਬਣਾਉਣ 'ਤੇ ਕਿਹਾ ਗਿਆ ਕਿ ਜੋ ਕਾਨੂੰਨ ਹੈ ਉਸ ਨਾਲ ਹੀ ਸਭ ਕੁਝ ਹੋ ਸਕਦਾ ਹੈ, ਪਰ ਇਸ ਨੂੰ ਸਿਆਸੀ ਰੂਪ ਦਿੱਤਾ ਜਾ ਰਿਹਾ ਹੈ।

ਪ੍ਰੋ: ਭੁੱਲਰ ਦੀ ਰਿਹਾਈ 'ਤੇ ਬੋਲੇ ਕੇਜਰੀਵਾਲ

ਪ੍ਰੋ: ਭੁੱਲਰ ਦੀ ਰਿਹਾਈ 'ਤੇ ਕੇਜਰੀਵਾਲ ਕਿਹਾ ਕਿ ਅਕਾਲੀ ਦਲ ਇਸ 'ਤੇ ਗੰਦੀ ਰਾਜਨੀਤੀ ਕਰ ਰਿਹਾ ਹੈ, ਕੇਂਦਰੀ ਬੋਰਡ ਇਸ ਮਾਮਲੇ 'ਤੇ ਫੈਸਲਾ ਕਰਦਾ ਹੈ, ਇਸ 'ਚ ਮੁੱਖ ਮੰਤਰੀ ਦਾ ਕੋਈ ਦਖਲ ਨਹੀਂ ਹੈ, ਪਰ ਅਗਲੀ ਵਾਰ ਜਦੋਂ ਮੀਟਿੰਗ ਹੋਵੇਗੀ ਤਾਂ ਇਸ ਏਜੰਡੇ ਨੂੰ ਸ਼ਾਮਲ ਕੀਤਾ ਜਾਵੇਗਾ ਅਤੇ ਇਸ ਬਾਰੇ ਜਲਦੀ ਹੀ ਫੈਸਲਾ ਕੀਤਾ ਜਾਵੇਗਾ।

Last Updated : Jan 30, 2022, 1:06 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.