ETV Bharat / state

ਸੁਣੋ, ਬਿਜਲੀ ਸਸਤੀ ਦੇ ਫੈਸਲੇ ‘ਤੇ ਕੀ ਬੋਲੇ ਪੰਜਾਬ ਦੇ ਲੋਕ ? - ਕੋਰੋਨਾ ਮਹਾਮਾਰੀ

ਚੰਨੀ ਸਰਕਾਰ (Channi government) ਵੱਲੋਂ ਬਿਜਲੀ ਦਰ ਵਿੱਚ 3 ਰੁਪਏ ਦੀ ਕੀਤੀ ਗਈ ਕਟੌਤੀ ਦੇ ਫੈਸਲੇ ਨੂੰ ਲੈ ਕੇ ਲੋਕਾਂ ਦੇ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ ਹਨ। ਲੋਕਾਂ ਵੱਲੋਂ ਜਿੱਥੇ ਸਰਕਾਰ ਦੇ ਫੈਸਲੇ ਦਾ ਸੁਆਗਤ ਕੀਤਾ ਗਿਆ ਉੱਥੇ ਹੀ ਸਰਕਾਰ ਨੂੰ ਨਸੀਹਤ ਦਿੱਤੀ ਗਈ ਹੈ ਕਿ ਅਜਿਹੇ ਹੋਰ ਵੀ ਫੈਸਲੇ ਲਏ ਜਾਣ।

ਬਿਜਲੀ ਸਸਤੀ ਦੇ ਫੈਸਲੇ ‘ਤੇ ਕੀ ਬੋਲੇ ਪੰਜਾਬ ਦੇ ਲੋਕ ?

author img

By

Published : Nov 1, 2021, 5:56 PM IST

ਅੰਮ੍ਰਿਤਸਰ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੇ ਪੰਜਾਬ ਦੇ ਲੋਕਾਂ ਨੂੰ ਦੀਵਾਲੀ ਦਾ ਵੱਡਾ ਤੋਹਫਾ (Gift) ਦਿੱਤਾ ਹੈ। ਸੀਐੱਮ ਵੱਲੋਂ ਘਰੇਲੂ ਬਿਜਲੀ ਦਰ ਵਿੱਚ 3 ਰੁਪਏ ਦੀ ਕਟੌਤੀ ਕਰ ਦਿੱਤੀ ਗਈ ਹੈ। ਇਸਦੇ ਨਾਲ ਹੀ ਸਰਕਾਰ ਵੱਲੋਂ ਮੁਲਾਜ਼ਮਾਂ ਲਈ ਵੀ ਵੱਡਾ ਐਲਾਨ ਕੀਤਾ ਗਿਆ ਹੈ। ਦੱਸ ਦਈਏ ਕਿ ਡੀਏ ’ਚ 11 ਫੀਸਦ ਤੱਕ ਦਾ ਵਾਧਾ ਕੀਤਾ ਗਿਆ ਹੈ।

ਸੀਐੱਮ ਚੰਨੀ ਨੇ ਕਿਹਾ ਕਿ ਬਿਜਲੀ ਦੇ ਬਿੱਲ ਜਿਆਦਾ ਵੱਡੇ ਆਉਣ ਲੱਗੇ ਹਨ। ਉਨ੍ਹਾਂ ਦੀ ਸਰਕਾਰ ਵੱਲੋਂ ਬਿਜਲੀ ਦੇ ਬਿੱਲਾਂ ਦੀ ਸਮੱਸਿਆ ਨੂੰ ਹੱਲ ਕੀਤਾ ਗਿਆ ਹੈ। ਪੰਜਾਬ ਚ ਸਸਤੀ ਬਿਜਲੀ ਕੀਤੀ ਗਈ ਹੈ। ਪੰਜਾਬ ਕੈਬਨਿਟ 'ਚ ਸਹਿਮਤੀ ਦੇ ਨਾਲ ਇਹ ਫੈਸਲਾ ਲਿਆ ਗਿਆ ਹੈ।

ਉਥੇ ਹੀ ਲੋਕਾਂ ਨੇ ਚੰਨੀ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਆਮ ਲੋਕਾਂ ਤੇ ਦੁਕਾਨਦਾਰ ਤੇ ਵਪਾਰੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਦਾ ਕਹਿਣਾ ਹੈ ਇਹ ਚੰਨੀ ਸਰਕਾਰ ਦਾ ਇਹ ਫੈਸਲਾ ਬਹੁਤ ਵਧੀਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਮੀਡੀਅਮ ਵਰਗ ਨੂੰ ਬਹੁਤ ਰਾਹਤ ਮਿਲੇਗੀ। ਲੋਕਾਂ ਦਾ ਕਹਿਣੈ ਕਿ ਕੋਰੋਨਾ ਮਹਾਮਾਰੀ ਦੇ ਵਿੱਚ ਆਮ ਲੋਕਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ ਜਿਸ ਕਰਕੇ ਸਰਕਾਰ ਨੂੰ ਲੋਕਾਂ ਨੂੰ ਇਸ ਤਰ੍ਹਾਂ ਦੀ ਰਾਹਤ ਦੇਣੀ ਚਾਹੀਦੀ ਹੈ।

ਬਿਜਲੀ ਸਸਤੀ ਦੇ ਫੈਸਲੇ ‘ਤੇ ਕੀ ਬੋਲੇ ਪੰਜਾਬ ਦੇ ਲੋਕ ?

ਲੋਕਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਵੋਟਾਂ ਨੂੰ ਵੇਖਦੇ ਹੋਏ ਅਜਿਹਾ ਫੈਸਲਾ ਲਿਆ ਤਾਂ ਇਹ ਗਲਤ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਇਹ ਫੈਸਲਾ ਲਿਆ ਹੈ ਤੇ ਬਾਅਦ ਦੇ ਵਿੱਚ ਇਸ ਨੂੰ ਵਾਪਿਸ ਲਿਆ ਤਾਂ ਇਹ ਸਰਕਾਰ ਦੇ ਲਈ ਬਹੁਤ ਗਲਤ ਹੋਵੇਗਾ। ਇਸਦੇ ਨਾਲ ਹੀ ਵਪਾਰੀਆਂ ਦੇ ਵੱਲੋਂ ਸਰਕਾਰ ਦੇ ਫੈਸਲੇ ਦੀ ਸ਼ਲਾਘਾ ਕੀਤੀ ਗਈ ਹੈ ਇਸਦੇ ਨਾਲ ਹੀ ਉਨ੍ਹਾਂ ਨੇ ਵੀ ਸਰਕਾਰ ਨੂੰ ਸਨਅਤਾਂ ਲਈ ਇਹ ਬਿਲ ਲਾਗੂ ਕਰਨਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਨੂੰ ਵੀ ਹੋਰ ਰਾਹਤ ਮਿਲ ਸਕੇ।

ਇਹ ਵੀ ਪੜ੍ਹੋ: ਚੰਨੀ ਦਾ ਸਰਕਾਰ ਦਾ ਦੀਵਾਲੀ ਤੋਹਫਾ, ਸਸਤੀ ਹੋਈ ਬਿਜਲੀ

ETV Bharat Logo

Copyright © 2024 Ushodaya Enterprises Pvt. Ltd., All Rights Reserved.