ਅੰਮ੍ਰਿਤਸਰ: ਭਾਰਤੀ ਫੌਜ ਵੱਲੋਂਂ ਨੌਜਵਾਨੀ ਪੀੜੀ ਨੂੰ ਦੇਸ਼ ਭਗਤੀ ਲਈ ਉਤਸ਼ਾਹਿਤ ਕਰਨ ਲਈ ਵੱਖ-ਵੱਖ ਚੁੱਕੇ ਜਾ ਰਹੇ ਹਨ। ਇਸੇ ਤਹਿਤ ਹੀ ਅੰਮ੍ਰਿਤਸਰ ਭਾਰਤੀ ਫੌਜ ਦੀ ਪੱਛਮੀ ਕਮਾਂਡ ਨੇ ਪੱਛਮੀ ਕਮਾਂਡ ਇਨਵੈਸਟੀਚਰ ਸਮਾਰੋਹ ਦੇ ਪਹਿਲੇ ਦਿਨ ਹੇਡ ਮੈਦਾਨ ਵਿਖੇ 10 ਮਾਰਚ 2023 ਨੂੰ ਨਿਊ ਅੰਮ੍ਰਿਤਸਰ ਮਿਲਟਰੀ ਸਟੇਸ਼ਨ, ਪੰਜਾਬ ਵਿਖੇ ਮਲਟੀ ਐਕਟੀਵਿਟੀ ਡਿਸਪਲੇ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਵੱਖ-ਵੱਖ ਐਵਾਰਡੀ ਪਰਿਵਾਰਾਂ, ਫੌਜੀ ਪਤਵੰਤਿਆਂ ਅਤੇ ਸਕੂਲੀ ਬੱਚਿਆਂ ਸਮੇਤ ਹਾਜ਼ਰ ਸਨ।
ਇਹ ਵੀ ਪੜ੍ਹੋ: Manish Tiwari Visit Anandpur Sahib: ਸੰਸਦ ਮੈਂਬਰ ਮਨੀਸ਼ ਤਿਵਾੜੀ ਵੱਲੋਂ ਅਨੰਦਪੁਰ ਸਾਹਿਬ ਦਾ ਦੌਰਾ, ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ
ਸਮਾਰੋਹ 11 ਮਾਰਚ 2023 ਨੂੰ ਆਯੋਜਿਤ:- ਇਸ ਸਮਾਗਮ ਦੌਰਾਨ ਵੈਸਟਰਨ ਕਮਾਂਡ ਦੀ ਤਰਫੋਂ ਵਜਰਾ ਕੋਰ ਦੀ ਅਗਵਾਈ ਹੇਠ ਪੈਂਥਰ ਡਿਵੀਜ਼ਨ ਦੁਆਰਾ ਘੋੜਸਵਾਰੀ ਖੇਡ, ਭਾਰਤੀ ਫੌਜ ਦੇ ਮਾਰਸ਼ਲ ਆਰਟ ਦੇ ਹੁਨਰ ਅਤੇ ਰੋਮਾਂਚਕ ਸਾਹਸੀ ਗਤੀਵਿਧੀਆਂ ਦਾ ਪ੍ਰਦਰਸ਼ਨ ਕੀਤਾ ਗਿਆ ਸੀ। ਮਲਟੀ ਐਕਟੀਵਿਟੀ ਡਿਸਪਲੇ ਪੱਛਮੀ ਕਮਾਂਡ ਇਨਵੈਸਟੀਚਰ ਸਮਾਰੋਹ ਦੇ ਰਸਮੀ ਉਦਘਾਟਨ ਨੂੰ ਦਰਸਾਉਂਦੀ ਹੈ, ਜੋ 11 ਮਾਰਚ 2023 ਨੂੰ ਆਯੋਜਿਤ ਕੀਤਾ ਜਾਵੇਗਾ। ਇਸ ਸਮਾਰੋਹ ਦੀ ਪ੍ਰਧਾਨਗੀ ਪੱਛਮੀ ਕਮਾਂਡ ਦੇ ਜਨਰਲ ਅਫਸਰ ਕਮਾਂਡਿੰਗ-ਇਨ-ਚੀਫ ਲੈਫਟੀਨੈਂਟ ਜਨਰਲ ਨਵ ਕੇ ਖੰਡੂਰੀ ਕਰਨਗੇ।
ਭਾਰਤੀ ਫੌਜ ਦੇ ਜਵਾਨਾਂ ਦਾ ਵਿਸ਼ੇਸ਼ ਸਨਮਾਨ:- ਜਿਸ ਸਮਾਰੋਹ ਦੌਰਾਨ 1 ਯੁੱਧ ਸੇਵਾ ਮੈਡਲ, 23 ਸੈਨਾ ਮੈਡਲ (ਬਹਾਦਰੀ), 6 ਸੈਨਾ ਮੈਡਲ (ਵਿਸ਼ੇਸ਼) ਅਤੇ 9 ਵਿਸ਼ਿਸ਼ਟ ਸੇਵਾ ਮੈਡਲ ਉਨ੍ਹਾਂ ਦੇ ਬਹਾਦਰੀ ਭਰੇ ਕੰਮਾਂ ਅਤੇ ਫਰਜ਼ ਦੀ ਕਤਾਰ ਵਿੱਚ ਵਿਲੱਖਣ ਸੇਵਾਵਾਂ ਲਈ ਪ੍ਰਦਾਨ ਕੀਤੇ ਜਾਣਗੇ। ਇਸ ਸਮਾਰੋਹ ਦੌਰਾਨ ਕੁੱਲ ਸੱਤ ਯੂਨਿਟਾਂ ਨੂੰ ਚੀਫ਼ ਆਫ਼ ਦਾ ਆਰਮੀ ਸਟਾਫ਼ ਯੂਨਿਟ ਪ੍ਰਸ਼ੰਸਾ ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ 25 ਯੂਨਿਟਾਂ ਨੂੰ ਜਨਰਲ ਆਫ਼ਿਸਰ ਕਮਾਂਡਿੰਗ-ਇਨ-ਚੀਫ਼, ਪੱਛਮੀ ਕਮਾਂਡ ਯੂਨਿਟ ਪ੍ਰਸ਼ੰਸਾ ਨਾਲ ਸਨਮਾਨਿਤ ਕੀਤਾ ਜਾਵੇਗਾ।
ਐਨਸੀਸੀ ਕੈਡਿਟਾਂ ਨੇ ਕਿਹਾ ਮਨ ਨੂੰ ਖੁਸ਼ੀ ਮਿਲੀ:- ਐਨਸੀਸੀ ਵਿਦਿਆਰਥੀ ਦਾ ਕਹਿਣਾ ਸੀ ਕਿ ਇੱਥੇ ਆ ਕੇ ਮਨ ਨੂੰ ਬਹੁਤ ਖੁਸ਼ੀ ਮਿਲੀ ਹੈ। ਉਨ੍ਹਾਂ ਕਿਹਾ ਕਿ ਇੱਥੇ ਆ ਕੇ ਬਹੁਤ ਕੁੱਝ ਵੇਖਣ ਅਤੇ ਸਿੱਖਣ ਨੂੰ ਮਿਲਿਆ। ਇਸ ਮੌਕੇ ਵਿਦਿਆਰਥੀ ਦਾ ਕਹਿਣਾ ਸੀ ਕਿ ਆਪਣੀ ਪੜਾਈ ਪੂਰੀ ਕਰਨ ਤੋਂ ਬਾਅਦ ਉਹ ਵੀ ਭਾਰਤੀ ਫੌਜ ਵਿੱਚ ਸ਼ਾਮਿਲ ਹੋਣਗੇ। ਇਸ ਮੌਕੇ ਫੌਜ ਦੇ ਅਧਿਕਾਰੀਆਂ ਵੱਲੋਂ ਆਪਣੀ ਕਲਾਂ ਦੇ ਕਰਤੱਬ ਵੀ ਦਿਖਾਏ ਗਏ।
ਇਹ ਵੀ ਪੜ੍ਹੋ: Drone Recovered At Indo-Pak Border: ਗੁਰਦਾਸਪੁਰ ਭਾਰਤ ਪਾਕਿਸਤਾਨ ਸਰਹੱਦ ਲਾਗਿਓਂ ਡਰੋਨ ਹੋਇਆ ਬਰਾਮਦ