ETV Bharat / state

ਸ਼੍ਰੋਮਣੀ ਕਮੇਟੀ ਖਿਲਾਫ਼ ਮੋਰਚਾ ਖੋਲ੍ਹਣ ਜਾ ਰਹੇ ਵਡਾਲਾ ਨੂੰ ਪੁਲਿਸ ਨੇ ਰੋਕਿਆ - ਸ੍ਰੀ ਗੁਰੂ ਰਾਮਦਾਸ ਸਰਾਂ

ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਖੁਦਾਈ ਦੌਰਾਨ ਮਿਲੀਆਂ ਪੁਰਾਤਨ ਇਮਾਰਤਾਂ ਅਤੇ ਸ੍ਰੀ ਗੁਰੂ ਰਾਮਦਾਸ ਸਰਾਂ ਨੂੰ ਢਾਹੇ ਜਾਣ ਨੂੰ ਲੈ ਕੇ ਪੰਥਕ ਹੋਕਾ ਤਹਿਤ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ਼ ਮੋਰਚਾ ਖੋਲਿਆ ਗਿਆ।

ਸ਼੍ਰੋਮਣੀ ਕਮੇਟੀ ਖਿਲਾਫ਼ ਮੋਰਚਾ ਖੋਲ੍ਹਣ ਜਾ ਰਹੇ ਵਡਾਲਾ ਨੂੰ ਪੁਲਿਸ ਨੇ ਰੋਕਿਆ

author img

By

Published : Aug 4, 2021, 9:45 PM IST

ਅੰਮ੍ਰਿਤਸਰ: ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਖੁਦਾਈ ਦੌਰਾਨ ਮਿਲੀਆਂ ਪੁਰਾਤਨ ਇਮਾਰਤਾਂ ਅਤੇ ਸ੍ਰੀ ਗੁਰੂ ਰਾਮਦਾਸ ਸਰਾਂ ਨੂੰ ਢਾਹੇ ਜਾਣ ਨੂੰ ਲੈ ਕੇ ਪੰਥਕ ਹੋਕਾ ਤਹਿਤ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ਼ ਮੋਰਚਾ ਖੋਲਿਆ ਗਿਆ। ਉਨ੍ਹਾਂ ਵੱਲੋਂ ਸਾਫ਼ ਕੀਤਾ ਗਿਆ ਸੀ ਕਿ ਉਹ ਖੁਦ ਇਸ ਮੋਰਚੇ ਦੀ ਅਗਵਾਈ ਕਰਨਗੇ ਚਾਹੇ ਉਨ੍ਹਾਂ ਨੂੰ ਇਸ ਵਿੱਚ ਆਪਣੀ ਜਾਨ ਕਿਉਂ ਨਾ ਦੇਣੀ ਪਵੇ।

ਸ਼੍ਰੋਮਣੀ ਕਮੇਟੀ ਖਿਲਾਫ਼ ਮੋਰਚਾ ਖੋਲ੍ਹਣ ਜਾ ਰਹੇ ਵਡਾਲਾ ਨੂੰ ਪੁਲਿਸ ਨੇ ਰੋਕਿਆ

ਇਸੇ ਲੜੀ ਦੇ ਤਹਿਤ ਗਿਆਰਾਂ ਸਿੰਘ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਾਣ ਵਾਲੀ ਹੈਰੀਟੇਜ ਸਟਰੀਟ 'ਤੇ ਪਹਿਲਾਂ ਅਰਦਾਸ ਕਰਕੇ ਆਪਣਾ ਮੋਰਚਾ ਖੋਲਿਆ ਗਿਆ। ਉਥੇ ਇਸ ਮੌਕੇ 'ਤੇ ਭਾਰੀ ਪੁਲਿਸ ਫੋਰਸ ਵੀ ਤਾਇਨਾਤ ਰਹੀ। ਦੱਸ ਦਈਏ ਕਿ ਬਲਦੇਵ ਸਿੰਘ ਵਡਾਲਾ ਵਲੋਂ ਬੀਤੇ ਸਮੇਂ ਖੁਦਾਈ ਦੌਰਾਨ ਮਿਲੀਆਂ ਪੁਰਾਣੀਆਂ ਇਮਾਰਤਾਂ ਨੂੰ ਬਚਾਉਣ ਲਈ ਆਵਾਜ਼ ਚੁੱਕੀ ਜਾ ਰਹੀ ਸੀ। ਜਿਸ ਦੇ ਤਹਿਤ ਪੁਲਿਸ ਨਾਲ ਉਨ੍ਹਾਂ ਦੀ ਨੋਕ ਝੋਕ ਵੀ ਹੋਈ।

ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਬਲਦੇਵ ਸਿੰਘ ਵਡਾਲਾ ਨੇ ਕਿਹਾ ਕਿ ਉਹ 11 ਸਿੰਘ ਅਰਦਾਸ ਕਰ ਕੇ ਆਏ ਹੋਏ ਹਨ ਅਤੇ ਉਹ ਵਾਪਸ ਨਹੀਂ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਪੰਜ ਸਿੰਘਾਂ ਨੂੰ ਉਥੇ ਨਾਲ ਲਿਜਾ ਕੇ ਵਿਸ਼ਵਾਸ ਕਰਵਾਉਂਦੀ ਹੈ ਕਿ ਕੰਮ ਬੰਦ ਹੈ ਤਾਂ ਉਹਿ ਵਾਪਸ ਮੁੜ ਜਾਣਗੇ। ਉਨ੍ਹਾਂ ਕਿਹਾ ਕਿ ਪੁਰਾਤਨ ਇਮਾਰਤਾਂ ਨੂੰ ਬਚਾਉਣ ਲਈ 11 ਸਿੰਘਾਂ ਦੇ ਪਿਛੇ ਗਿਆਰਾਂ ਸੌ ਅਤੇ ਗਿਆਰਾਂ ਹਜ਼ਾਰ ਸਿੰਘ ਵੀ ਮੌਜੂਦ ਹਨ, ਜੋ ਆਪਣੀਆਂ ਗ੍ਰਿਫ਼ਤਾਰੀਆਂ ਦੇਣ ਲਈ ਤਿਆਰ ਬੈਠੇ ਹਨ।

ਇਹ ਵੀ ਪੜ੍ਹੋ:ਮੁੜ ਸੁਰਖੀਆਂ 'ਚ ਸ਼੍ਰੋਮਣੀ ਕਮੇਟੀ ਟਾਸਕ ਫੋਰਸ

ETV Bharat Logo

Copyright © 2025 Ushodaya Enterprises Pvt. Ltd., All Rights Reserved.