ਅੰਮ੍ਰਿਤਸਰ: ਦੇਸ਼ ਵਿੱਚ ਵੱਧ ਰਹੇ ਕੋਰੋਨਾ ਵਾਇਰਸ ਅਤੇ ਮਰੀਜ਼ਾਂ ਨੂੰ ਵੇਖਦੇ ਹੋਏ। ਜਿੱਥੇ ਦੇਸ਼ ਦੀ ਲੋਕ ਥੰਮ ਕੇ ਬਹਿ ਗਏ ਸਨ। ਉਥੇ ਹੀ ਬਹੁ ਚਰਚਾ ਵਿੱਚ ਹਿੰਦੁਸਤਾਨ ਅਤੇ ਪਾਕਿਸਤਾਨ 'ਤੇ ਸਥਿੱਤ ਵਾਹਘਾ ਬਾਰਡਰ (Wagah Border) 'ਤੇ ਹੋ ਰਹੀ ਰੀਟਰੀਟ ਸੈਰਮਨੀ ਨੇ ਵੀ ਪ੍ਰਭਾਵਿਤ ਕੀਤਾ ਗਈ ਸੀ। ਉਥੇ ਹੀ ਇੱਕ ਵਾਰ ਫਿਰ ਤੋਂ ਲੋਕਾਂ ਦਾ ਉਤਸ਼ਾਹ ਰਿਟਰੀਟ ਸੈਰੇਮਨੀ ਵੇਖਣ ਨੂੰ ਬਣਦਾ ਨਜ਼ਰ ਆ ਰਿਹਾ ਹੈ।
ਪਰ ਦੂਸਰੇ ਪਾਸੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਾਘਾ ਬਾਰਡਰ (Wagah Border) ਰਿਟਰੀਟ ਸੈਰੇਮਨੀ (Retreat Ceremony) ਨਹੀਂ ਕੀਤੀ ਜਾ ਸਕਦੀ। ਉਥੇ ਹੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ (Deputy Commissioner) ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਉਨ੍ਹਾਂ ਕੋਲੋਂ ਪਹਿਲਾਂ ਵੀ ਕਿਸੇ ਪੱਤਰਕਾਰ ਵੱਲੋਂ ਸਵਾਲ ਕੀਤਾ ਗਿਆ ਸੀ, ਕਿ ਅੰਮ੍ਰਿਤਸਰ ਸਥਿੱਤ ਵਾਹਘਾ ਬਾਰਡਰ (Wagah Border) 'ਤੇ ਹੋਰ ਰਿਟਰੀਟ ਸੈਰੇਮਨੀ ਸ਼ੁਰੂ ਹੋ ਰਹੀ ਹੈ ਜਾ ਨਹੀਂ ਉਹ ਦੱਸਣਾ ਚਾਹੁੰਦੇ ਹਨ, ਕਿ ਉਹ ਅਜੇ ਰਿਟਰੀਟ ਸੈਰੇਮਨੀ ਸ਼ੁਰੂ ਨਹੀਂ ਕੀਤੀ ਜਾ ਸਕਦੀ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ (Government of Punjab) ਦੀ ਗਾਈਡਲਾਈਨਜ਼ ਮੁਤਾਬਕ ਅਜੇ ਤੱਕ 300 ਤੋਂ ਵੱਧ ਜਨਤਕ ਇਕੱਠ ਨਹੀਂ ਕੀਤਾ ਜਾ ਸਕਦਾ ਅਤੇ ਪੰਜਾਬ ਸਰਕਾਰ ਦੀ ਗਾਈਡਲਾਈਨਜ਼ ਮੁਤਾਬਕ ਰਿਟਰੀਟ ਸੈਰੇਮਨੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਬੀ.ਐੱਸ.ਐੱਫ ਅਧਿਕਾਰੀਆਂ ਦੇ ਨਾਲ ਕੋਈ ਵੀ ਮੀਟਿੰਗ ਸਮਾਪਤ ਨਹੀਂ ਹੋਈ ਅਤੇ ਨਾ ਹੀ ਕੋਈ ਉਨ੍ਹਾਂ ਨੂੰ ਗਾਈਡਲਾਈਨ ਦਿੱਤੀ ਗਈ ਹੈ।
ਪਰ ਪੰਜਾਬ ਸਰਕਾਰ ਵੱਲੋਂ ਜਨਤਕ ਇਕੱਠ 'ਤੇ ਰੋਕ ਲਗਾਈ ਗਈ ਹੈ। ਉੱਥੇ ਨਾਲ ਹੀ ਕਿਹਾ ਕਿ 25 ਹਜ਼ਾਰ ਤੋਂ ਵੱਧ ਸੈਲਾਨੀ ਰਿਟਰੀਟ ਸੈਰੇਮਨੀ ਦੇਖਣ ਵਾਸਤੇ ਪਹੁੰਚਦੀ ਹਨ। ਜਿਸ ਕਰਕੇ ਇਸ ਰੋਕ ਲਗਾਈ ਗਈ ਹੈ।
ਦੱਸ ਦਈਏ ਕਿ ਵਾਹਘਾ ਅਟਾਰੀ ਬਾਰਡਰ (Wagah Border) ’ਤੇ ਦੇਸ਼ਾ ਵਿਦੇਸ਼ਾਂ ਤੋਂ ਵੱਡੀ ਗਿਣਤੀ ’ਚ ਲੋਕ ਰਿਟਰੀਟ ਸੈਰੇਮਨੀ ਨੂੰ ਦੇਖਣ ਦੇ ਲਈ ਇੱਥੇ ਪਹੁੰਚਦੇ ਸਨ ਅਤੇ ਜੋਸ਼ੀਲੀ ਪਰੇਡ ਨੂੰ ਦੇਖਦੇ ਸਨ। ਪਰ ਕੋਰੋਨਾ ਮਹਾਂਮਾਰੀ (CORONA VIRUS) ਦੇ ਚੱਲਦੇ 20 ਮਾਰਚ 2020 ਤੋਂ ਆਮ ਲੋਕਾਂ ਦੀ ਐਂਟਰੀ ਬੰਦ ਕਰ ਦਿੱਤੀ ਗਈ ਸੀ। ਜਿਸ ਕਾਰਨ ਲੋਕਾਂ ਵਿੱਚ ਕਾਫੀ ਨਿਰਾਸ਼ਾ ਪਾਈ ਗਈ ਸੀ। ਪਰ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਵਾਹਘਾ ਬਾਰਡਰ 'ਤੇ ਸੈਲਾਨੀਆਂ ਨੂੰ ਰਿਟਰੀਟ ਸੈਰੇਮਨੀ (Retreat Ceremony) ਦੀ ਕਦੋਂ ਆਗਿਆ ਦਿੰਦੀ ਹੈ।
ਇਹ ਵੀ ਪੜ੍ਹੋ:- ਕੈਪਟਨ ਦਾ ਕੇਂਦਰ ਨੂੰ ਸਵਾਲ, ਕਿਸਾਨਾਂ ਲਈ ਸੋਧ ਕਿਉਂ ਨਹੀਂ?