ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਦੇ ਐਡੀਸ਼ਨਲ ਸਕੱਤਰ (SGPC Additional Secretary) ਪ੍ਰਤਾਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿੱਚ ਸ਼ਤਾਬਦੀ ਨੂੰ ਸਮਰਪਿਤ ਇਕ ਵਿਸ਼ੇਸ਼ ਜਥਾ ਗੁਰਦੁਆਰਾ ਪੰਜਾ ਸਾਹਿਬ ਵਿਖੇ 28 ਅਕਤੂਬਰ ਨੂੰ ਪਾਕਿਸਤਾਨ ਲਈ ਰਵਾਨਾ ਹੋਵੇਗਾ ਅਤੇ ਇਕ ਨਵੰਬਰ ਨੂੰ ਇਹ ਜਥਾ ਸ਼ਤਾਬਦੀ ਮਨਾ ਕੇ ਭਾਰਤ ਵਾਪਸ ਪਰਤੇਗਾ। ਉਨ੍ਹਾਂ ਦੱਸਿਆ ਕਿ 157 ਦੇ ਕਰੀਬ ਸ਼ਰਧਾਲੂਆਂ ਦੇ ਵੀਜ਼ੇ ਅਪਲਾਈ ਕੀਤੇ ਗਏ ਸਨ ਜਿਨ੍ਹਾਂ ਵਿਚੋਂ 40 ਦੇ ਕਰੀਬ ਸ਼ਰਧਾਲੂਆਂ ਦੇ ਵੀਜ਼ੇ ਰੱਦ ਕਰ ਦਿੱਤੇ (Visas of 40 pilgrims were cancelled) ਗਏ ਹਨ
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ (Shiromani Committee Secretary Pratap Singh) ਨੇ ਦੱਸਿਆ ਕਿ ਇਹ ਕਿਸੇ ਸਾਜਿਸ਼ ਦੇ ਤਹਿਤ ਵੀਜ਼ੇ ਰੱਦ ਕੀਤੇ ਗਏ ਹਨ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਤਿੰਨ ਅਧਿਕਾਰੀਆਂ ਅਤੇ ਕੁਝ ਢਾਡੀ ਅਤੇ ਰਾਗੀਆਂ ਦੇ ਵੀਜ਼ੇ ਰੱਦ ਕੀਤੇ ਗਏ ਹਨ ਉਨ੍ਹਾਂ ਕਿਹਾ ਕਿ ਜੇ ਇਸ ਤਰ੍ਹਾਂ ਹੀ ਵੀਜ਼ੇ ਰੱਦ ਕੀਤੇ ਗਏ ਤਾਂ ਉੱਥੇ ਕੀਰਤਨ ਕਵੀਸ਼ਰੀ ਨਹੀਂ ਹੋ ਸਕੇਗੀ ਅਤੇ ਕੀਰਤਨ ਵੀ ਸਹੀ ਤਰੀਕੇ ਨਾਲ ਨਹੀਂ ਹੋਵੇਗਾ।
ਉਨ੍ਹਾਂ ਕਿਹਾ ਕਿ ਸਿੱਖ ਆਪਣੇ ਸ਼ਹੀਦਾਂ ਦੇ ਦਿਨ ਮਨਾਉਣ ਜਾ ਰਹੇ ਹਨ ਪਰ ਕਿਸੇ ਸਾਜਿਸ਼ ਦੇ ਤਹਿਤ ਉਨ੍ਹਾਂ ਨੂੰ ਰੋਕਿਆ ਜਾ ਰਿਹਾ ਹੈ, ਪਰ ਸਿੱਖ ਆਪਣੇ ਸ਼ਹੀਦਾਂ ਦੇ ਦਿਨ ਮਨਾਉਂਦੇ ਆ ਰਹੇ ਅਤੇ ਮਨਾਉਂਦੇ ਰਹਿਣਗੇ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਇੰਝ ਨਾਂਅ ਕੱਟ ਕੇ ਜਾਂ ਵੀਜ਼ੇ ਰੱਦ ਕਰਕੇ ਇਹ ਸਮਾਗਮ ਮਨਾਉਣ ਤੋਂ ਰੋਕਿਆ ਨਹੀਂ ਜਾ ਸਕਦਾ ਸਿੱਖ ਆਪਣੇ ਗੁਰੂਆਂ ਅਤੇ ਸ਼ਹੀਦਾਂ ਦੀਆਂ ਸ਼ਤਾਬਦੀਆਂ ਮਨਾਉਂਦੇ ਰਹਿਣਗੇ।
ਉਨ੍ਹਾਂ ਕਿਹਾ ਕਿ ਹੁਣ ਵੀ ਇਹ ਜਥਾ 28 ਅਕਤੂਬਰ ਨੂੰ ਪਾਕਿਸਤਾਨ ਜਾਵੇਗਾ (The procession will go to Pakistan on October 28) ਇਕ ਨਵੰਬਰ ਨੂੰ ਭਾਰਤ ਵਾਪਸ ਆਵੇਗਾ ਅਤੇ ਸਿੰਘ ਸਾਹਿਬਾਨ ਐਸਜੀਪੀਸੀ ਪ੍ਰਧਾਨ ਅਤੇ ਹੋਰ ਐਸਜੀਪੀਸੀ ਮੈਂਬਰ ਜਥੇ ਵਿੱਚ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਜਿਹੜੇ ਰਾਗੀ ਜਥੇ ਨੇ ਕੀਰਤਨ ਕਰਨਾ ਹੈ ਉਨ੍ਹਾਂ ਦੇ ਵੀਜ਼ੇ ਹੀ ਰੱਦ ਕਰ ਦਿੱਤੇ ਗਏ ਹਨ ਅਤੇ ਹੁਣ ਉਹ ਕੀਰਤਨ ਕਿਸ ਤਰ੍ਹਾਂ ਕਰਨਗੇ ਇਹ ਬਹੁਤ ਹੀ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਕੇਂਦਰ ਸਰਕਾਰ ਦੀ ਸਾਜ਼ਿਸ਼ (Conspiracy of the central government) ਹੈ ਜਿਸ ਦੇ ਤਹਿਤ ਵੀਜ਼ੇ ਰੱਦ ਕੀਤੇ ਗਏ ਹਨ।
ਇਹ ਵੀ ਪੜ੍ਹੋ: MLA ਦਾ ਫਲੈਕਸ ਲਾਉਣ ਨੂੰ ਲੈ ਕੇ ਪੰਗਾ, ਮਹਿਲਾ ਨੇ SHO ਉੱਤੇ ਲਾਏ ਕੁੱਟਮਾਰ ਦੇ ਇਲਜ਼ਾਮ