ETV Bharat / state

ਪਤੀ ਤੋਂ ਪ੍ਰੇਸ਼ਾਨ ਮੁਟਿਆਰ ਨੇ ਜ਼ਹਿਰ ਖਾ ਕੇ ਕੀਤੀ ਖੁਦਕੁਸ਼ੀ - ਪਤਨੀ ਵੱਲੋਂ ਆਤਮਹੱਤਿਆ

ਪਤੀ ਤੋਂ ਪ੍ਰੇਸ਼ਾਨ ਹੋ ਕੇ ਪਤਨੀ ਵੱਲੋਂ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮ੍ਰਿਤਕ ਦੀ ਮਾਤਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਵਾਈ ਸ਼ੁਰੂ ਕਰ ਦਿੱਤੀ ਗਈ ਹੈ

ਪਤੀ ਤੋਂ ਪ੍ਰੇਸ਼ਾਨ ਮੁਟਿਆਰ ਨੇ ਜ਼ਹਿਰ ਖਾ ਕੇ ਕੀਤੀ ਖੁਦਕੁਸ਼ੀ

author img

By

Published : Mar 2, 2021, 7:02 PM IST

ਅੰਮ੍ਰਿਤਸਰ: ਪਤੀ ਤੋਂ ਪ੍ਰੇਸ਼ਾਨ ਹੋ ਕੇ ਪਤਨੀ ਵੱਲੋਂ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਅਜਨਾਲਾ ਪੁਲਿਸ ਥਾਣੇ ਦੇ ਮੁਖੀ ਮੋਹਿਤ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਪਹਿਚਾਣ ਮਮਤਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦੀ ਮਾਤਾ ਅਨੁਸਾਰ ਮਮਤਾ ਦਾ ਵਿਆਹ ਅਜਨਾਲਾ ਦੇ ਪਿੰਡ ਭੋਏਵਾਲੀ ਵਿਖੇ ਵਿਲੀਅਮ ਮਸੀਹ ਪੁੱਤਰ ਸੁੱਚਾ ਮਸੀਹ ਨਾਲ 2014 ਵਿੱਚ ਹੋਇਆ ਸੀ।

ਮ੍ਰਿਤਕ ਦੀ ਮਾਤਾ ਅਨੁਸਾਰ ਮਮਤਾ ਦੀ ਵਿਲੀਅਮ ਨੇ ਕਈ ਵਾਰ ਪੈਸਿਆਂ ਕਰਕੇ ਕੁੱਟਮਾਰ ਕੀਤੀ ਹੈ। ਇਸ ਸਬੰਧੀ ਉਨ੍ਹਾਂ ਨੇ ਮੋਹਤਬਰਾਂ ਵਿੱਚ ਬੈਠ ਕੇ ਸਮਝੌਤਾ ਕੀਤਾ ਅਤੇ ਕਈ ਵਾਰ ਪੈਸੇ ਦੀ ਮੰਗ ਵੀ ਪੂਰਾ ਕੀਤੀ। 28 ਫਰਵਰੀ ਨੂੰ ਮਮਤਾ ਦਾ ਪਤੀ ਵਿਲੀਅਮ ਨਾਲ ਫਿਰ ਕਿਸੇ ਗੱਲ ਤੋਂ ਝਗੜਾ ਹੋਇਆ ਅਤੇ ਮਮਤਾ ਨਾਲ ਕੁੱਟ ਮਾਰ ਕੀਤੀ ਗਈ। ਇਸ ਤੋਂ ਦੁਖੀ ਹੋ ਮਾਮਤਾ ਨੇ ਜ਼ਹਿਰੀਲੀ ਚੀਜ਼ ਨਿਗਲ ਲਈ ਅਤੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।

ਉਧਰ, ਥਾਣਾ ਮੁਖੀ ਨੇ ਦੱਸਿਆ ਕਿ ਉਨ੍ਹਾਂ ਨੇ ਮ੍ਰਿਤਕ ਦੀ ਮਾਤਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਵਿਲੀਅਮ ਦੀ ਗ੍ਰਿਫ਼ਤਾਰੀ ਲਈ ਛਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਦੋਹਰਾ ਸੋਨ ਤਮਗ਼ਾ ਜਿੱਤ ਕੇ ਅੰਮ੍ਰਿਤਸਰ ਪੁੱਜੇ ਵਿਸ਼ਾਲ ਦਾ ਪਿੰਡ ਵਾਸੀਆਂ ਵੱਲੋਂ ਭਰਵਾਂ ਸੁਆਗਤ

ETV Bharat Logo

Copyright © 2025 Ushodaya Enterprises Pvt. Ltd., All Rights Reserved.