ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੇ ਚੌਂਕੀ ਅਨਗੜ ਅਧੀਨ ਆਉਂਦੇ ਇਲਾਕਾ ਅਨਗੜ ਦਾ ਹੈ ਜਿੱਥੇ ਬੀਤੇ ਕੱਲ੍ਹ ਇੱਕ ਪ੍ਰਿਆ ਨਾਮ ਦੀ ਔਰਤ ਵੱਲੋਂ ਸ਼ੋਸ਼ਲ ਮੀਡੀਆ 'ਤੇ ਇਕ ਵੀਡੀਓ ਬਣਾ ਕੇ ਪੰਜਾਬ ਵਿੱਚ ਬਣੀ 'ਆਪ' ਸਰਕਾਰ ਅਤੇ ਅੰਮ੍ਰਿਤਸਰ ਹਲਕਾ ਕੇਂਦਰੀ ਦੇ ਬਲਾਕ ਪ੍ਰਧਾਨ ਸੰਨੀ ਸਹੋਤਾ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਸਾਡੇ ਇਲਾਕੇ ਵਿਚ ਨਸ਼ੇ ਦੇ ਸੌਦਾਗਰ ਧੜੱਲੇ ਨਾਲ ਨਸ਼ੇ ਦਾ ਕਾਰੋਬਾਰ ਕਰ ਰਹੇ ਹਨ ਪਰ ਕੋਈ ਵੀ ਸਰਕਾਰ ਜਾਂ ਪੁਲਿਸ ਉਸ ਉਪਰ ਲਗਾਮ ਲਗਾਉਣ ਵਿੱਚ ਕਾਮਯਾਬ ਨਹੀ ਹੋਈ।
ਜਿਸਦੇ ਚੱਲਦੇ ਜਦੋਂ ਅਸੀਂ ਇਸ ਦਾ ਵਿਰੋਧ ਕੀਤਾ ਤਾ ਮੇਰੇ ਪਿਤਾ ਅਸ਼ੋਕ ਨਾਲ ਕੁੱਟਮਾਰ ਕੀਤੀ ਗਈ। ਜਿਸ ਤੋਂ ਬਾਅਦ ਅਸੀਂ ਥਾਣੇ ਗਏ ਤਾਂ 'ਆਪ' ਦੇ ਬਲਾਕ ਪ੍ਰਧਾਨ ਸੰਨੀ ਸਹੋਤਾ ਵੱਲੋਂ ਸਾਨੂੰ ਹੀ ਡਰਾਇਆ ਧਮਕਾਇਆ ਗਿਆ। ਜਿਸ ਦੇ ਵਿਰੋਧ ਵਿੱਚ ਅੱਜ ਅਸੀਂ ਪ੍ਰੈਸ ਕਾਨਫਰੰਸ ਕਰ ਆਪਣੀਆ ਸਮੱਸਿਆ ਬਾਰੇ ਜਾਣੂ ਕਰਵਾ ਰਹੇ ਹਾਂ।
ਜਿਸਦੇ ਚਲਦੇ ਇਹਨਾ ਦੀ ਮਾਤਾ ਇਨਸਾਫ਼ ਲੈਣ ਆਈ ਸੀ। ਜਿਸ ਸੰਬੰਧੀ ਫੈਸਲੇ ਕਰਵਾਉਣ ਸਮੇਂ ਇਹ ਸਾਡੇ ਨਾਲ ਹੀ ਉਲਝ ਗਏ ਕਿਉਕਿ ਇਹਨਾਂ ਨੂੰ ਵਿਰੋਧੀ ਧਿਰ ਦੀ ਸਿਆਸੀ ਪਾਰਟੀਆਂ ਦੀ ਸ਼ੈਅ ਹੈ ਪਰ ਅਸੀਂ ਅਜਿਹਾ ਧੱਕਾ ਨਹੀ ਹੋਣ ਦੇਵਾਂਗੇ।
ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ, ਇਹ ਲੜਕੀ ਪ੍ਰਿਆ ਜੋ ਕਿ ਆਪਣੇ ਆਪ ਨੂੰ ਅਨਗੜ ਦੀ ਵਸਨੀਕ ਦੱਸਦੀ ਹੈ ਅਤੇ ਨਸ਼ੇ ਬੰਦ ਕਰਵਾਉਣ ਦੀ ਗੱਲ ਕਰਦੀ ਹੈ। ਉਸ ਦੇ ਪਿਤਾ ਖੁਦ ਸ਼ਰਾਬ ਵੇਚਦੇ ਹਨ ਅਤੇ ਇਸ ਨੂੰ ਬੇਦਖ਼ਲੀ ਦਿੱਤੀ ਹੋਈ ਹੈ। ਇਹ ਝੂਠੇ ਬੋਲ ਲੋਕਾਂ ਨੂੰ ਸ਼ੋਸ਼ਲ ਮੀਡੀਆ 'ਤੇ ਗੁੰਮਰਾਹ ਕਰ ਰਹੀ ਹੈ।
ਫਿਲਹਾਲ ਪੁਲਿਸ ਜਾਂਚ ਅਧਿਕਾਰੀ ਵੱਲੋਂ ਇਹ ਦਸਿਆ ਗਿਆ ਹੈ ਕਿ ਦੋ ਪਾਰਟੀਆਂ ਦੇ ਝਗੜੇ ਨੂੰ ਲੈ ਕੇ ਇਹ ਮਾਮਲਾ ਗਰਮਾਇਆ ਹੈ ਪਰ ਜਿਸ ਆਪ ਆਗੂ ਸੰਨੀ ਸਹੋਤਾ ਦਾ ਨਾਮ ਇਸ ਵਿੱਚ ਲਿਆ ਜਾ ਰਿਹਾ ਹੈ। ਉਹ ਇੱਥੇ ਨਹੀਂ ਸੀ ਆਇਆ ਬਾਕੀ ਤਫਤੀਸ਼ ਕਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ: ਸ਼ਰਾਬ ਦੇ ਨਸ਼ੇ 'ਚ ਪਤੀ ਵਲੋਂ ਪਤਨੀ ਦੇ ਕਤਲ ਦੀ ਕੋਸ਼ਿਸ਼, ਕੀਤਾ ਜ਼ਖ਼ਮੀ