ਅੰਮ੍ਰਿਤਸਰ: ਪਾਕਿਸਤਾਨ ਤੋਂ ਅਟਾਰੀ ਵਾਹਗਾ ਸਰਹੱਦ ਰਾਹੀਂ ਸੰਯੁਕਤ ਰਾਸ਼ਟਰ ਮਿਲਟਰੀ ਅਬਜ਼ਰਵਰ ਚੀਫ ਮੇਜਰ ਜਨਰਲ ਜਾਰਜ ਐਲਕੇਨ ਆਪਣੇ 3 ਸਾਥੀਆਂ ਦੇ ਵਫਦ ਨਾਲ ਅੱਜ ਅੰਮ੍ਰਿਤਸਰ ਪਹੁੰਚੇ ਹਨ।
ਸੰਯੁਕਤ ਰਾਸ਼ਟਰ ਮਿਲਟਰੀ ਅਬਜ਼ਰਵਰ ਚੀਫ ਮੇਜਰ ਜਨਰਲ ਜਾਰਜ ਐਲਕੇਨ ਆਪਣੇ 3 ਸਾਥੀਆਂ ਦੇ ਵਫਦ ਨਾਲ ਜੰਮੂ ਲਈ ਰਵਾਨਾ ਹੋਏ। ਪ੍ਰੋਟੋਕੋਲ ਅਫਸਰ ਅਰੁਣ ਪਾਲ ਅਨੁਸਾਰ ਲਖਨਪੁਰ ਤੱਕ ਪੰਜਾਬ ਪੁਲਿਸ ਨੇ ਸਖ਼ਤ ਪ੍ਰਬੰਧ ਕੀਤੇ ਹਨ।
ਏਐਸਆਈ ਅਰੁਣਪਾਲ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਮਿਲਟਰੀ ਅਬਜ਼ਰਵਰ ਚੀਫ ਮੇਜਰ ਜਨਰਲ ਜਾਰਜ ਲਈ ਐਲਕੇਨ ਦੇ ਲਈ ਸੜਕੀ ਸੁਰੱਖਿਆ ਨੂੰ ਠੀਕ ਠਾਕ ਰੱਖਣ ਲਈ ਐਸਐਸਪੀ ਦਿਹਾਤੀ ਪਠਾਨਕੋਟ ਅਤੇ ਬਟਾਲਾ ਨੂੰ ਪੱਤਰ ਜਾਰੀ ਕੀਤਾ ਸੀ। ਜਿਨ੍ਹਾਂ ਨੇ ਆਪਣੇ ਆਪਣੇ ਜ਼ਿਲ੍ਹੇ ਵਿੱਚ ਪਾਇਲਟ ਸਕਾਉਡ ਮੁਹਈਆ ਕੀਤੀ ਹੈ।