ਅੰਮ੍ਰਿਤਸਰ: ਆਮ ਤੌਰ 'ਤੇ ਭੱਜ ਦੌੜ ਦੀ ਜ਼ਿੰਦਗੀ 'ਚ ਔਰਤਾਂ ਨੂੰ ਮਾਨਸਿਕ ਤੇ ਸਰੀਰਕ ਤੌਰ 'ਤੇ ਆਰਾਮ ਦਵਾਉਣ ਲਈ ਫੁਲਕਾਰੀ ਸੰਸਥਾ ਵੱਲੋਂ ਹੈਪੀਨੈੱਸ ਨਾਂਅ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ।
ਇਸ ਵਿੱਚ ਔਰਤਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਆਪਣੀ ਜ਼ਿੰਦਗੀ ਨੂੰ ਸਹੀ ਢੰਗ ਨਾਲ ਜਿਉਣ ਦਾ ਅਨੋਖਾ ਢੰਗ ਦੱਸਿਆ ਜਾ ਰਿਹਾ ਹੈ। ਪੇਟਿੰਗ ਵਿੱਚ ਬੁਰਸ਼ ਨਾਲ ਤਸਵੀਰ ਵਿੱਚ ਵੱਖ-ਵੱਖ ਤਰ੍ਹਾਂ ਦੇ ਰੰਗ ਕਰਕੇ ਇਹ ਮਹਿਲਾਵਾਂ ਆਪਣੇ ਮਾਨਸਿਕ ਤਣਾਅ ਨੂੰ ਘੱਟ ਕਰ ਰਹੀਆਂ ਹਨ।
ਇਸ ਕੰਮ ਲਈ ਮਨੋਚਕਿਤਸਕਾਂ ਨੇ ਵੀ ਆਪਣੇ ਭਾਸ਼ਣਾਂ ਦੁਆਰਾ ਇਨ੍ਹਾਂ ਔਰਤਾਂ ਨੂੰ ਨਵੀਂ ਊਰਜਾ ਦਿੱਤੀ ਅਤੇ ਨਾਲ ਹੀ ਔਰਤਾਂ ਵਲੋਂ ਆਪਣੀ ਪ੍ਰਤੀਭਾ ਦਿਖਾ ਕੇ ਸਟੈਂਡ ਅਪ ਕਮੇਡੀ ਵੀ ਕੀਤੀ ਤਾਂ ਜੋ ਰੋਜ਼ ਦੀ ਭੱਜ ਦੌੜ ਤੋਂ ਬਾਅਦ ਥਕਾਵਟ ਉੱਤਰ ਸਕੇ। ਇਸ ਥੈਰੇਪੀ ਨੂੰ ਹੈਪੀਨੈੱਸ ਦਾ ਨਾਂਅ ਦਿੱਤਾ ਗਿਆ ਹੈ।