ETV Bharat / state

Farmers protest: 2 ਅਪ੍ਰੈਲ ਨੂੰ ਮੁੜ ਰੇਲਾਂ ਰੋਕਣਗੇ ਕਿਸਾਨ, ਜਾਣੋ ਕਾਰਨ - Kisan Mazdoor Sangharsh Committee

ਕਿਸਾਨਾਂ ਵੱਲੋਂ ਇੱਕ ਵਾਰ ਫੇਰ ਤੋਂ ਸਰਕਾਰ ਦੇ ਖਿਲਾਫ਼ ਮੋਰਚਾ ਖੋਲ੍ਹਣ ਲਈ ਰੇਲ ਗੱਡੀਆਂ ਰੋਕਣ ਦਾ ਫੈਸਲਾ ਲਿਆ ਗਿਆ ਹੈ। ਇਸ ਦੀਆਂ ਤਿਆਰੀਆਂ ਵੀ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ। ਕਿਸਾਨਾਂ ਵੱਲੋਂ 2 ਅਪ੍ਰੈਲ ਨੂੰ ਬਟਾਲਾ ਰੇਲਵੇ ਸਟੇਸ਼ਨ ਦਾ ਘਿਰਾਓ ਕੀਤਾ ਜਾਵੇਗਾ।

2 ਅਪ੍ਰੈਲ ਨੂੰ ਮੁੜ ਰੇਲਾਂ ਰੋਕਣਗੇ ਕਿਸਾਨ, ਜਾਣੋ ਕਾਰਨ
ਕਿਸਾਨਾਂ ਵੱਲੋਂ ਮੁੜ 2 ਅਪ੍ਰੈਲ ਨੂੰ ਰੋਕੀਆਂ ਜਾਣਗੀਆਂ ਰੇਲ ਗੱਡੀਆਂ
author img

By

Published : Apr 1, 2023, 7:50 AM IST

2 ਅਪ੍ਰੈਲ ਨੂੰ ਮੁੜ ਰੇਲਾਂ ਰੋਕਣਗੇ ਕਿਸਾਨ, ਜਾਣੋ ਕਾਰਨ

ਅੰਮ੍ਰਿਤਸਰ: ਕਿਸਾਨ ਮਜ਼ਦੂਰ ਸੰਘਰਸ਼ ਜਥੇਬੰਦੀ ਵੱਲੋਂ ਇੱਕ ਵਾਰ ਫੇਰ ਤੋਂ ਰੇਲ ਗੱਡੀਆਂ ਨੂੰ ਰੋਕਣ ਦੀ ਤਿਆਰੀ ਕੀਤੀ ਜਾਰ ਰਹੀ ਹੈ।ਇੱਕ ਵਾਰ ਫੇਰ ਤੋਂ ਇਸ ਜੱਥੇਬੰਦੀ ਵੱਲੋਂ ਸਰਕਾਰ ਦੇ ਖਿਲਾਫ਼ ਮੋਰਚਾ ਖੋਲ੍ਹਿਆ ਜਾਵੇਗਾ। ਇਸੇ ਨੂੰ ਲੈ ਕੇ ਜ਼ੋਨ ਪੱਧਰੀ ਮੀਟਿੰਗਾਂ ਕਰਕੇ ਤਿਆਰੀ ਦੇ ਜਾਇਜ਼ੇ ਲਏ ਜਾ ਰਹੇ ਹਨ।ਇਸ ਦੌਰਾਨ ਜੋਨ ਕੱਥੂਨੰਗਲ ਦੇ ਪਿੰਡ ਰੂਪੋਵਾਲੀ ਵਿੱਚ ਕਮੇਟੀ ਦੀ ਮੀਟਿੰਗ ਕੀਤੀ ਗਈ। ਇਸ ਮੌਕੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ 22, 23 ਫਰਵਰੀ ਨੂੰ ਗੁਰਦਾਸਪੁਰ ਰੇਲਵੇ ਸਟੇਸ਼ਨ ਤੇ ਲੱਗੇ ਮੋਰਚੇ ਦੌਰਾਨ ਪ੍ਰਸ਼ਾਸਨ ਵੱਲੋਂ ਦਿਤੇ ਗਏ ਭਰੋਸੇ ਤੋਂ ਬਾਅਦ ਮੋਰਚਾ ਮੁਲਤਵੀ ਕੀਤਾ ਗਿਆ ਸੀ,

ਪ੍ਰਸ਼ਾਸ਼ਨ ਦੁਆਰਾ ਮੰਨੀਆ ਮੰਗਾਂ ਵਿੱਚੋਂ ਬਟਾਲਾ ਤਹਿਸੀਲ ਦੇ 14 ਪਿੰਡਾਂ ਦੇ ਅਵਾਰਡ ਵਿਚੋਂ ਕੁਝ ਪਿੰਡਾਂ ਦਾ ਅਵਾਰਡ ਹੀ ਹੋਇਆ ਹੈ ਅਤੇ ਗੁਰਦਾਸਪੁਰ ਦੇ 29 ਪਿੰਡਾਂ ਦੀ ਵੀ ਪ੍ਰਕਿਿਰਆ ਬਾਕੀ ਹੈ। ਇਸੇ ਤਰ੍ਹਾਂ ਪ੍ਰਦੂਸ਼ਣ ਕੰਟਰੋਲ ਬੋਰਡ ਨਾਲ ਸਬੰਧਿਤ ਪੋਲਟਰੀ ਫਾਰਮ ਦੁਆਰਾ ਪ੍ਰਦੂਸ਼ਣ ਫੈਲਾਉਣ ਦਾ ਮਸਲਾ ਵੀ ਸਿਰੇ ਨਹੀਂ ਲੱਗਿਆ। ਨਸ਼ਾ ਮਾਫ਼ੀਆ ਅਤੇ ਪਿੰਡ-ਪਿੰਡ ਵਰਕਸ਼ਾਪ ਲਗਾਉਣ ਦੀ ਗੱਲ ਵੀ ਜ਼ਮੀਨੀ ਪੱਧਰ ਉੱਤੇ ਲਾਗੂ ਨਹੀਂ ਕੀਤੀ ਗਈ । ਇਸੇ ਕਾਰਨ ਹੁਣ 2 ਅਪ੍ਰੈਲ ਨੂੰ ਬਟਾਲਾ ਰੇਲਵੇ ਸਟੇਸ਼ਨ ਦਾ ਘਿਰਾਓ ਕੀਤਾ ਜਾਵੇਗਾ।

ਕਿਸਾਨਾਂ ਨੂੰ ਜਲਦ ਮਿਲੇ ਮੁਆਵਜ਼ਾ: ਇਸ ਮੌਕੇ ਕਿਸਾਨ ਆਗੂ ਨੇ ਕਿਹਾ ਕਿ ਇਹਨਾਂ ਮੰਗਾਂ ਦੇ ਇੱਕ ਵੱਡੇ ਹਿੱਸੇ ਉੱਤੇ ਕੰਮ ਹੋਣਾਂ ਬਾਕੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਬੇਮੌਸਮੀ ਬਰਸਾਤ ਦੇ ਨਾਲ ਕਿਸਾਨਾਂ ਦੀਆ ਫ਼ਸਲਾਂ ਦਾ ਕਾਫ਼ੀ ਨੁਕਸਾਨ ਹੋਇਆ। ਇਸ ਵੱਲ ਵੀ ਪ੍ਰਸ਼ਾਸਨ ਅਤੇ ਸਰਕਾਰ ਨੂੰ ਤੁਰੰਤ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਇਸ ਸਮੇਂ ਕਿਸਾਨਾਂ ਅਤੇ ਬਹੁਤ ਵੱਡੀ ਮਾਰ ਕੁਦਰਤ ਦੀ ਪਈ ਹੈ। ਇਸੇ ਕਾਰਨ ਸਰਕਾਰ ਤੁਰੰਤ ਗਿਰਦਾਵਰੀ ਕਰਕੇ ਬਰਬਾਦ ਹੋਏ ਕਿਸਾਨਾਂ ਨੂੰ ਮੁਆਵਜ਼ਾ ਦੇਵੇ ਤਾਂ ਜੋ ਕਿਸਾਨਾਂ ਨੂੰ ਕੁੱਝ ਰਾਹਤ ਮਿਲ ਸਕੇ।

ਰੇਲਾਂ ਰੋਕਣਾ ਅਣਖ ਨਹੀਂ ਮਜ਼ਬੂਰੀ: ਰੇਲ ਗੱਡੀਆਂ ਨੂੰ ਰੋਕੇ ਜਾਣ ਉੱਤੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਆਖਿਆ ਕਿ ਰੇਲਾਂ ਰੋਕਣਾ ਅਣਖ਼ ਦਾ ਸਵਾਲ ਨਹੀਂ ਬਲਕਿ ਕਿਸਾਨ ਮਜ਼ਦੂਰ ਦੀ ਮਜ਼ਬੂਰੀ ਹੈ। ਕਿਉਂਕਿ ਸਰਕਾਰ ਬਿਨਾਂ ਸੰਘਰਸ਼ ਦੇ ਰਾਹ ਉੱਤੇ ਤੁਰੇ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਨਹੀਂ ਮੰਨਦੀ। ਉਹਨਾ ਕਿਹਾ ਕਿ ਕਿਸਾਨ ਮਜ਼ਦੂਰ ਸੰਘਰਸ਼ ਜਥੇਬੰਦੀ ਵੱਲੋਂ ਕੌਮੀ ਇਨਸਾਫ਼ ਮੋਰਚੇ ਦੀ ਹਮਾਇਤ ਵਿੱਚ 6 ਅਪ੍ਰੈਲ ਨੂੰ ਟ੍ਰੈਕਟਰ ਟਰਾਲਿਆਂ ਦੇ ਵੱਡੇ ਕਾਫਲੇ ਰਵਾਨਾ ਹੋਣਗੇ ਅਤੇ ਸਰਕਾਰ ਤੋਂ ਹੱਕੀ ਮੰਗਾਂ ਮੰਨਵਾਉਣ ਲਈ ਵੱਧ ਤੋਂ ਵੱਧ ਜ਼ੋਰ ਬਣਾਇਆ ਜਾਵੇਗਾ ਅਤੇ ਇਸ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਉੱਤੇ ਜਾਰੀ ਹਨ।

ਇਹ ਵੀ ਪੜ੍ਹੋ: ਜਲੰਧਰ ਤੋਂ ਭਾਰਤ ਗੌਰਵ ਟੂਰਿਸਟ ਟਰੇਨ ਹੋਈ ਰਵਾਨਾ: ਡੀਆਰਐਮ ਨੇ ਦਿੱਤੀ ਹਰੀ ਝੰਡੀ, ਦੋ ਦੇਸ਼ਾਂ ਦੇ ਪ੍ਰਮੁੱਖ ਤੀਰਥ ਸਥਾਨਾਂ ਨੂੰ ਕਰੇਗੀ ਕਵਰ

ETV Bharat Logo

Copyright © 2025 Ushodaya Enterprises Pvt. Ltd., All Rights Reserved.