ETV Bharat / state

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਰੋਕੀਆਂ ਰੇਲਾਂ, ਯਾਤਰੀ ਪਰੇਸ਼ਾਨ

ਅੰਮ੍ਰਿਤਸਰ ਵਿਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੇਲ ਗੱਡੀਆਂ ਰੋਕੀਆਂ ਗਈਆ ਹਨ।ਇਸ ਮੌਕੇ ਯਾਤਰੀਆਂ ਦਾ ਕਹਿਣਾ ਹੈ ਕਿ ਰੇਲਵੇ ਵਿਭਾਗ ਨੂੰ ਪਹਿਲਾਂ ਸੂਚਿਤ ਕਰਨਾ ਚਾਹੀਦਾ ਸੀ ਕਿ ਕਿਸਾਨਾਂ ਦਾ ਧਰਨਾ ਹੈ।

ਰੇਲਾਂ ਰੋਕੋ ਧਰਨੇ ਕਾਰਨ ਯਾਤਰੀ ਪਰੇਸ਼ਾਨ
ਰੇਲਾਂ ਰੋਕੋ ਧਰਨੇ ਕਾਰਨ ਯਾਤਰੀ ਪਰੇਸ਼ਾਨ
author img

By

Published : Dec 20, 2021, 5:29 PM IST

ਅੰਮ੍ਰਿਤਸਰ:ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (Kisan Mazdoor Sangharsh Committee) ਦੇ ਵੱਲੋਂ ਪੰਜਾਬ ਭਰ ਵਿਚ ਚਾਰ ਥਾਵਾਂ ਉਤੇ ਰੇਲਵੇ ਲਾਈਨਾਂ ਉਤੇ ਧਰਨਾ ਲਾ ਕੇ ਰੇਲਾਂ ਰੋਕੀਆਂ ਗਈਆ।ਅੰਮ੍ਰਿਤਸਰ- ਬਿਆਸ ਰੇਲ ਮਾਰਗ ਉਤੇ ਧਰਨਾ, ਜੰਡਿਆਲਾ-ਮਾਨਾਵਾਲਾ, ਜਲੰਧਰ-ਪਠਾਨਕੋਟ ਰੇਲ ਮਾਰਗ ਉਤੇ ਟਾਂਡਾ ਉਡਮੁੜ-ਫਿਰੋਰਜ਼ਪੁਰ ਟਰੈਕ ਅਤੇ ਅੰਮ੍ਰਿਤਸਰ-ਖੇਮਕਰਨ ਰੇਲ ਮਾਰਗ ਉਤੇ ਕਿਸਾਨਾਂ ਵੱਲੋਂ ਧਰਨਾ ਲਗਾਇਆ (Farmers stage dharna) ਗਿਆ ਹੈ।

ਰੇਲਾਂ ਰੋਕੋ ਧਰਨੇ ਕਾਰਨ ਯਾਤਰੀ ਪਰੇਸ਼ਾਨ

ਕਿਸਾਨਾਂ ਦੇ ਧਰਨੇ ਨੂੰ ਵੇਖਦੇ ਹੋਏ ਕਈ ਥਾਵਾਂ ਉਤੇ ਰੂਟ ਡਿਵਾਰਟ ਕੀਤੇ ਗਏ ਸਨ ਪਰ ਕਈ ਥਾਵਾਂ ਉਤੇ ਰੇਲ ਠੱਪ ਕੀਤੀਆ ਗਈਆ ਹਨ।ਧਰਨੇ ਦੌਰਾਨਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।ਅੰਮ੍ਰਿਤਸਰ ਰੇਲਵੇ ਸਟੇਸ਼ਨ (Amritsar Railway Station) ਉਤੇ ਰੇਲਾਂ ਰੁਕੀਆ ਹੋਈਆ ਸਨ ਇਸ ਮੌਕੇ ਯਾਤਰੀ ਸਰਕਾਰ ਉਤੇ ਆਪਣਾ ਗੁੱਸਾ ਪ੍ਰਗਟ ਕਰ ਰਹੇ ਸਨ।

ਇਸ ਮੌਕੇ ਯਾਤਰੀ ਗੁਰਚਰਨ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆ ਚਾਹੀਦੀਆ ਹਨ।ਉਨ੍ਹਾਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਰੱਦ ਕਰ ਦਿੱਤੇ ਹਨ ਪਰ ਪੰਜਾਬ ਸਰਕਾਰ ਨੂੰ ਵੀ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਚਾਹੀਦੀਆ ਹਨ।

ਉਥੇ ਹੀ ਯਾਤਰੀ ਰਾਜ ਕੁਮਾਰ ਨੇ ਕਿਸਾਨਾਂ ਉਤੇ ਆਪਣਾ ਗੁੱਸਾ ਪ੍ਰਗਟ ਕੀਤਾ।ਉਨ੍ਹਾਂ ਨੇ ਕਿਹਾ ਹੈ ਕਿ ਕਿਸਾਨਾਂ ਦੀਆਂ ਕਿੰਨੀਆ ਕੁ ਮੰਗਾਂ ਸਰਕਾਰ ਮੰਨੇ।ਉਨ੍ਹਾਂ ਨੇ ਕਿਹਾ ਹੈ ਕਿਸਾਨਾਂ ਨੂੰ ਵਿਧਾਨ ਸਭਾ ਜਾ ਸਰਕਾਰ ਦੇ ਦਫ਼ਤਰ ਦਾ ਘਿਰਾਓ ਕਰਨਾ ਚਾਹੀਦਾ ਹੈ ਨਾ ਕਿ ਰੇਲਾਂ ਰੋਕਣੀਆਂ ਚਾਹੀਦੀਆ ਹਨ।ਉਨ੍ਹਾਂ ਨੇ ਕਿਹਾ ਹੈ ਕਿ ਧਰਨੇ ਕਰਨ ਅਸੀਂ ਲੋਕ ਪਰੇਸ਼ਾਨ ਹੋ ਰਹੇ ਹਾਂ।

ਇਹ ਵੀ ਪੜੋ:'ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨ ਦੀ ਫੋਟੋ ਆਈ ਸਾਹਮਣੇ'

ETV Bharat Logo

Copyright © 2024 Ushodaya Enterprises Pvt. Ltd., All Rights Reserved.