ਅੰਮ੍ਰਿਤਸਰ: 28 ਅਗਸਤ ਨੂੰ ਭਾਰਤ ਫਾਈਨੈਂਸ ਕੰਪਨੀ ਦੇ ਮੁਲਾਜ਼ਮ ਕੋਲੋਂ ਹੋਈ ਦੋ ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਸੁਲਝਾਉਂਦਿਆਂ ਪੁਲਿਸ ਨੇ ਤਿੰਨ ਮੁਲਜ਼ਮ ਕਾਬੂ ਕੀਤੇ ਹਨ। ਪੁਲਿਸ ਨੂੰ ਉਨ੍ਹਾਂ ਕੋਲੋਂ ਇੱਕ ਲੱਖ ਸੱਤ ਹਜ਼ਾਰ ਰੁਪਏ ਬਰਾਮਦ ਹੋਏ ਅਤੇ ਹੋਰ ਮੁਲਜ਼ਮਾਂ ਨੂੰ ਫੜਨ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੁਲਿਸ ਵੱਲੋਂ ਫੜੇ ਗਏ ਇਹ ਤਿੰਨੇ ਨੌਜਵਾਨ ਲੁੱਟਾਂ ਖੋਹਾਂ ਤੋਂ ਪਹਿਲਾਂ ਰੇਕੀ ਕਰਦੇ ਸਨ ਅਤੇ ਇਸ ਤੋਂ ਬਾਅਦ ਲੁੱਟ ਨੂੰ ਅੰਜਾਮ ਦਿੰਦੇ ਸਨ। 28 ਅਗਸਤ ਨੂੰ ਇਨ੍ਹਾਂ ਨੌਜਵਾਨਾਂ ਨੇ ਭਾਰਤ ਫਾਈਨੈਂਸ ਕੰਪਨੀ ਦੇ ਮੁਲਾਜ਼ਮ ਦੀ ਰੈਕੀ ਕੀਤੀ ਸੀ ਅਤੇ ਇੱਕ ਉਜਾੜ ਜਗ੍ਹਾ 'ਤੇ ਲਗਭਗ 2 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਪੁਲਿਸ ਨੇ 31 ਅਗਸਤ ਨੂੰ ਗੁਪਤ ਸੂਚਨਾ ਦੇ ਅਧਾਰ 'ਤੇ ਇੱਕ ਮੁਲਜ਼ਮ, 3 ਸਤੰਬਰ ਨੂੰ ਦੂਜਾ ਅਤੇ 5 ਸਤੰਬਰ ਨੂੰ ਤੀਜਾ ਮੁਲਜ਼ਮ ਕਾਬੂ ਕੀਤਾ ਸੀ। ਹੁਣ ਪੁਲਿਸ ਨੇ ਇਨ੍ਹਾਂ ਦੇ ਚੌਥੇ ਸਾਥੀ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ਅਤੇ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਉਨ੍ਹਾਂ ਖਿਲਾਫ ਹੋਰ ਕਿਹੜੇ ਕੇਸ ਦਰਜ ਹਨ।