ਅੰਮ੍ਰਿਤਸਰ: ਬੇਆਸਰੇ ਦਾ ਆਸਰਾ ਸੰਸਥਾ ਬੇਸਹਾਰਿਆਂ ਲਈ ਸਹਾਰਾ ਬਣੀ ਹੈ। ਬੇਆਸਰੇ ਦਾ ਆਸਰਾ ਵੈੱਲਫੇਅਰ ਸੋਸਾਇਟੀ ਦੋ ਸਾਲਾਂ ਤੋਂ ਫੁੱਟਪਾਥ 'ਤੇ ਰਹਿਣ ਵਾਲੇ ਲਾਵਾਰਿਸ ਅਤੇ ਬਿਮਾਰ ਵਿਅਕਤੀਆਂ ਦੀ ਦੇਖਭਾਲ ਕਰ ਰਹੀ ਹੈ।
ਇਸੇ ਤਹਿਤ ਇਸ ਸੰਸਥਾ ਨੇ ਪਿਛਲੇ ਕਈ ਦਿਨਾਂ ਤੋਂ ਅੰਮ੍ਰਿਤਸਰ ਦੇ ਬੱਸ ਅੱਡੇ ਦੇ ਨਜ਼ਦੀਕ ਪਾਰਕ 'ਚ ਪਏ ਇੱਕ ਬਿਮਾਰ ਵਿਅਕਤੀ ਨੂੰ ਦੇਖ ਉਸ ਦੇ ਪੈਰਾਂ ਦੀਆਂ ਸੱਟਾਂ 'ਤੇ ਦਵਾਈ ਲਗਾ ਕੇ ਅਤੇ ਇਸ ਬਜ਼ੁਰਗ ਨੂੰ ਨਵਾ ਧਵਾ ਕੇ ਇਲਾਜ ਲਈ ਹਸਪਤਾਲ ਪਹੁੰਚਾਇਆ। ਪਰ ਜਦੋਂ ਇਹ ਸੰਸਥਾ ਬੇਸਹਾਰਿਆਂ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਦਾਖਲ ਕਰਵਾਉਂਦੀ ਹੈ ਤਾਂ ਉੱਥੇ ਇਨ੍ਹਾਂ ਦੀ ਕੋਈ ਡਾਕਟਰ ਜਾਂਚ ਨਹੀਂ ਕਰਦਾ।
ਦੱਸ ਦੇਈਏ ਕਿ ਇਸ ਸੰਸਥਾ ਨੇ ਇੱਕ ਵਿਅਕਤੀ ਨੂੰ ਕੁਝ ਦਿਨ ਪਹਿਲਾਂ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ, ਪਰ ਉੱਥੇ ਬਹੁਤ ਮਾੜੀ ਸਥਿਤੀ ਸੀ, ਕੋਈ ਡਾਕਟਰ ਉਸ ਦੀ ਜਾਂਚ ਨਹੀਂ ਕਰ ਰਿਹਾ ਸੀ। ਇਸ ਅਨੁਸਾਰ, ਉੱਥੋਂ ਇਸ ਨੂੰ ਭਜਾ ਦਿੱਤਾ ਗਿਆ ਅਤੇ ਇਹ ਫਿਰ ਫੁੱਟਪਾਥ 'ਤੇ ਰਹਿਣਾ ਲੱਗ ਪਿਆ।
ਇਸ ਮੌਕੇ ਸੰਸਥਾ ਦੇ ਮੈਂਬਰ ਨੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸੰਸਥਾ ਕੋਲ ਕਿਰਾਏ ਦੀ ਰਿਹਾਇਸ਼ ਹੈ ਅਤੇ ਕੋਰੋਨਾ ਦੀ ਮਹਾਂਮਾਰੀ ਕਰਕੇ ਅਜੇ ਤੱਕ ਭਰਤੀ ਨਹੀਂ ਹੋਈ ਹੈ। ਉਸ ਨੇ ਕਿਹਾ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਕੋਈ ਮਦਦ ਨਹੀਂ ਮਿਲ ਰਹੀ ਅਤੇ ਐਨਜੀਓ ਵੱਲੋਂ ਥੋੜ੍ਹਾ ਬਹੁਤੀ ਸਹਾਇਤਾ ਮਿਲ ਰਹੀ ਹੈ। ਇਸ ਦੇ ਨਾਲ ਹੀ ਸੰਸਥਾ ਨੇ ਲੋਕਾਂ ਨੂੰ ਜਾਤ ਪਾਤ ਛੱਡ ਕੇ ਅਤੇ ਮਨੁੱਖਾਂ ਦੀ ਸੇਵਾ ਕਰਨ ਦੀ ਅਪੀਲ ਕੀਤੀ।।
ਇਹ ਵੀ ਪੜੋ: ਝੋਨਾ ਲਗਾ ਰਹੇ ਮਜ਼ਦੂਰਾਂ ਨੂੰ ਬਰਨਾਲਾ ਪੁਲਿਸ ਨੇ ਖੇਤਾਂ ਵਿੱਚ ਵੰਡੇ ਮਾਸਕ ਅਤੇ ਸੈਨੇਟਾਈਜ਼ਰ
ਜਿੱਥੇ ਇਹ ਸੰਸਥਾ ਇਨ੍ਹਾਂ ਬੇਸਹਾਰਿਆ ਲਈ ਸਹਾਰਾ ਬਣੀ ਹੋਈ ਹੈ। ਉੱਥੇ ਹੀ ਡਾਕਟਰ ਇਨ੍ਹਾਂ ਦਾ ਇਲਾਜ ਨਾ ਕਰਕੇ ਇਨ੍ਹਾਂ ਨਾਲ ਵਿਤਕਰਾ ਕਰ ਰਹੇ ਹਨ। ਪ੍ਰਸ਼ਾਸਨ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਇਹੋ ਜਿਹੇ ਲੋਕਾਂ ਨੂੰ ਸਾਭਿਆ ਜਾਵੇ ਤੇ ਇਲਾਜ ਨਾ ਕਰਨ ਵਾਲੇ ਡਾਕਟਰਾਂ ਖ਼ਿਲਾਫ ਕਾਰਵਾਈ ਕੀਤੀ ਜਾਵੇ।