ਅੰਮ੍ਰਿਤਸਰ: ਪੁਲਿਸ ਥਾਣਾ ਰਮਦਾਸ ਅਧੀਨ ਪੈਂਦੇ ਕਸਬਾ ਗੱਗੋਮਾਹਲ ’ਚ ਬੀਤੀ ਰਾਤ ਚੋਰਾਂ ਵੱਲੋਂ ਬੈਂਕ ਅਤੇ ਉਸਦੇ ਏਟੀਐੱਮ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਗਣੀਮਤ ਇਹ ਰਹੀ ਕਿ ਚੋਰ ਚੋਰੀ ਕਰਨ ਚ ਸਫਲ ਨਾ ਹੋ ਸਕਿਆ। ਦੱਸ ਦਈਏ ਕਿ ਏਟੀਐੱਮ ਅਤੇ ਤਿੰਜੋਰੀ ਦਾ ਤਾਲਾ ਨਾ ਤੋੜ ਸਕਣ ਕਾਰਨ ਚੋਰ ਨੂੰ ਖਾਲੀ ਹੱਥ ਹੀ ਬੈਂਕ ਚੋਂ ਜਾਣਾ ਪਿਆ। ਮਿਲੀ ਜਾਣਕਾਰੀ ਮੁਤਾਬਿਕ ਚੋਰਾਂ ਨੇ ਐੱਚਡੀਐੱਫਸੀ ਬੈਂਕ ਨੂੰ ਕਰੀਬ 3:30 ਵਜੇ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਤਾਲਾ ਨਾ ਤੋੜਣ ਨਾ ਕਾਰਨ ਉਨ੍ਹਾਂ ਦੇ ਹੱਥ ਕੁਝ ਨਾ ਲੱਗਿਆ। ਇਸ ਮਾਮਲੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।
ਚੋਰ ਨੇ ਏਟੀਐੱਮ ਅਤੇ ਤਿੰਜੋਰੀ ਤੋੜਣ ਦੀ ਕੀਤੀ ਕੋਸ਼ਿਸ਼
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਅਜਨਾਲਾ ਵਿਪਨ ਕੁਮਾਰ ਨੇ ਦੱਸਿਆ ਕਿ ਕਸਬਾ ਗੱਗੇਮਾਹਲ ਦੇ ਐੱਚਡੀਐੱਫਸੀ ਬੈਂਕ ਚ ਬੀਤੀ ਰਾਤ ਇੱਕ ਚੋਰ ਵੱਲੋਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਉਹ ਅਸਫਲ ਰਿਹਾ। ਉਨ੍ਹਾਂ ਨੇ ਦੱਸਿਆ ਕਿ ਮਾਮਲੇ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਚ ਸਾਫ ਦਿਖ ਰਿਹਾ ਹੈ ਕਿ ਇਕ ਵਿਅਕਤੀ ਮੁੰਹ ਢੱਕ ਕੇ ਬੈਂਕ ਦੇ ਅੰਦਰ ਦਾਖਿਲ ਹੋਇਆ ਇਸ ਤੋਂ ਬਾਅਦ ਉਸਨੇ ਪਹਿਲਾਂ ਬੈਂਕ ਚ ਲੱਗੇ ਏਟੀਐੱਮ ਅਤੇ ਫਿਰ ਤਿੰਜੋਰੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਉਹ ਤੋੜ ਨਾ ਸਕਿਆ।
ਇਹ ਵੀ ਪੜੋ: 18 ਸਾਲਾ ਨੌਜਵਾਨ ਨੇ ਫਾਹਾ ਲੈ ਕੀਤੀ ਖ਼ੁਦਕੁਸੀ
ਅਣਪਛਾਤੇ ਵਿਅਕਤੀ ਖਿਲਾਫ ਕੀਤਾ ਮਾਮਲਾ ਦਰਜ
ਫਿਲਹਾਲ ਪੁਲਿਸ ਨੇ ਬੈਂਕ ਅਧਿਕਾਰੀਆਂ ਦੇ ਬਿਆਨਾਂ ਦੇ ਆਧਾਰ ਤੇ ਅਣਪਛਾਤੇ ਵਿਅਕਤੀ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਪੁਲਿਸ ਚੋਰ ਦੀ ਭਾਲ ਲਈ ਮੌਕੇ ’ਤੇ ਮਿਲੀ ਸੀਸੀਟੀਵੀ ਫੁਟੇਜ ਨੂੰ ਖੰਗਾਲ ਰਹੀ ਹੈ। ਕਾਬਿਲੇਗੌਰ ਹੈ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਸ ਕਾਰਨ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ’ਤੇ ਕਈ ਸਵਾਲ ਖੜੇ ਕਰਦੇ ਹਨ। ਜਿਸ ਕਾਰਨ ਪੁਲਿਸ ਨੂੰ ਮੁਸਤੈਦ ਹੋਣ ਦੀ ਲੋੜ ਹੈ।