ETV Bharat / state

Talab temple in Amritsar: ਅੰਮ੍ਰਿਤਸਰ ਸੁੱਕਾ ਤਲਾਬ ਮੰਦਰ ਦੇ ਬਾਹਰ ਫੁੱਲ ਵੇਚਣ ਵਾਲਿਆਂ ਤੇ ਮੰਦਰ ਪ੍ਰਬੰਧਕਾਂ ਦੇ ਵਿਚਕਾਰ ਹੋਈ ਝੜਪ - ਮੰਦਰ ਪ੍ਰਬੰਧਕ ਬਲਵਿੰਦਰ ਸਿੰਘ ਬਿੱਲਾ

ਅੰਮ੍ਰਿਤਸਰ ਵਿੱਚ ਸੁੱਕਾ ਤਲਾਬ ਮੰਦਰ ਦੇ ਬਾਹਰ ਝਗੜਾ ਹੋ ਗਿਆ। ਜਿਸ ਤੋਂ ਬਾਅਦ ਮਾਮਲਾ ਪੁਲਿਸ ਕੋਲ ਪਹੁੰਚ ਗਿਆ। ਪੁਲਿਸ ਥਾਣੇ ਦੇ ਅਧਿਕਾਰੀਆਂ ਨੇ ਥਾਣੇ ਦੇ ਗੇਟ ਬੰਦ ਕਰ ਦਿੱਤੇ। ਪੜ੍ਹੋ ਕਿਉਂ ਹੋਈ ਮੰਦਰ ਬਾਹਰ ਝੜਪ ਕੀ ਹੈ ਪੂਰਾ ਮਾਮਲਾ...

Sukka Talab temple in Amritsar
Sukka Talab temple in Amritsar
author img

By

Published : Feb 12, 2023, 4:16 PM IST

Talab temple in Amritsar

ਅੰਮ੍ਰਿਤਸਰ: ਅੰਮ੍ਰਿਤਸਰ ਦੇ ਸੁਲਤਾਨ ਵਿੰਡ ਰੋਡ 'ਤੇ ਸਥਿਤ ਪੁਰਾਣਾ ਤਲਾਬ ਮੰਦਿਰ ਦੇ ਬਾਹਰ ਹਾਲਾਤ ਬਹੁਤ ਤਣਾਅ-ਪੂਰਨ ਹੋ ਗਏ। ਮੰਦਰ ਬਾਹਰ ਫੁੱਲ ਵੇਚਣ ਵਾਲੇ ਅਤੇ ਮੰਦਰ ਪ੍ਰਬੰਧਕ ਬਲਵਿੰਦਰ ਸਿੰਘ ਬਿੱਲਾ ਵਿਚਾਲੇ ਝਗੜਾ ਹੋ ਗਿਆ। ਝਗੜੇ ਦੀ ਮੌਕੇ ਤੇ ਕਿਸੇ ਵਿਅਕਤੀ ਵੱਲੋਂ ਵੀਡੀਓ ਵੀ ਬਣਾਈ ਗਈ ਜਿਸ ਤੋਂ ਬਾਅਦ ਥਾਣਾ ਬੀ ਡਵੀਜ਼ਨ ਦੀ ਪੁਲਿਸ ਮੌਕੇ 'ਤੇ ਪਹੁੰਚੀ।

ਪੁਲਿਸ ਥਾਣੇ ਦੇ ਗੇਟ ਬੰਦ: ਉਨ੍ਹਾਂ ਵੱਲੋਂ ਫੁੱਲ ਵੇਚਣ ਵਾਲੇ ਵਿਅਕਤੀ ਅਤੇ ਉਸ ਦੇ ਨਾਲ ਜੂਸ ਵੇਚਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਥਾਣੇ ਲਿਆਂਦਾ ਗਿਆ। ਜਿਸ ਤੋਂ ਬਾਅਦ ਇਲਾਕਾ ਵਾਸੀਆਂ ਵੱਲੋਂ ਅੰਮ੍ਰਿਤਸਰ ਥਾਣਾ ਬੀ ਡਵੀਜ਼ਨ ਵਿਖੇ ਫੁੱਲ ਵੇਚਣ ਵਾਲੇ ਦੇ ਹੱਕ ਵਿਚ ਗੱਲ ਕਰਨ ਪਹੁੰਚੇ ਤਾਂ ਪੁਲਿਸ ਅਧਿਕਾਰੀਆਂ ਵੱਲੋਂ ਥਾਣੇ ਦਾ ਗੇਟ ਬੰਦ ਕਰ ਦਿੱਤਾ ਗਿਆ।

ਪੁਲਿਸ ਥਾਣੇ ਬਾਹਰ ਰੋਸ ਪ੍ਰਦਰਸ਼ਨ: ਇਲਾਕਾ ਵਾਸੀਆਂ ਵੱਲੋਂ ਥਾਣੇ ਦੇ ਬਾਹਰ ਹੀ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਰਸਤਾ ਬੰਦ ਕਰਕੇ ਪੁਲਿਸ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਇਲਾਕੇ ਦੇ ਮੋਹਤਬਰ ਲੋਕਾਂ ਵੱਲੋਂ ਜਦੋਂ ਥਾਣਾ ਬੀ ਡਵੀਜ਼ਨ ਦੇ ਮੁੱਖ ਪੁਲਿਸ ਅਧਿਕਾਰੀ ਨੂੰ ਫੋਨ ਕੀਤਾ ਗਿਆ ਤਾਂ ਉਹਨਾਂ ਨੇ ਫੋਨ ਤਕ ਨਹੀਂ ਚੁੱਕਿਆ।

ਲੋਕਾਂ ਨੇ ਮੰਦਰ ਦੇ ਪ੍ਰਬੰਧਕ ਉਤੇ ਲਗਾਏ ਇਲਜ਼ਾਮ: ਇਸ ਦੌਰਾਨ ਇਲਾਕਾ ਵਾਸੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੰਮ੍ਰਿਤਸਰ ਸੁਲਤਾਨਵਿੰਡ ਰੋਡ ਤੇ ਕਾਫੀ ਪੁਰਾਣਾ ਸੁੱਕਾ ਤਲਾਬ ਮੰਦਿਰ ਹੈ ਅਤੇ 2014 ਤੋਂ ਬਲਵਿੰਦਰ ਬਿੱਲਾ ਮੰਦਿਰ ਦਾ ਸਾਰਾ ਪ੍ਰਬੰਧ ਦੇਖਦਾ ਹੈ ਅਤੇ ਮੰਦਿਰ ਦੇ ਬਾਹਰ ਜੋ ਲੋਕ ਫੁੱਲ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਨ ਪ੍ਰਧਾਨ ਬਲਵਿੰਦਰ ਬਿੱਲਾ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਕੇ ਉਨ੍ਹਾਂ ਤੋਂ ਹਫਤਾ ਵਸੂਲੀ ਕਰਦਾ ਹੈ।

ਜਦੋਂ ਅੱਜ ਫੁੱਲ ਵਾਲੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਵੱਲੋਂ ਉਨ੍ਹਾਂ ਨੂੰ ਧਮਕੀਆਂ ਲਗਾਈਆਂ ਗਈਆਂ ਅਤੇ ਬਾਅਦ ਵਿੱਚ ਫੁੱਲ ਵੇਚਣ ਵਾਲੇ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਅਤੇ ਬਲਵਿੰਦਰ ਬਿੱਲਾ ਵੱਲੋਂ ਸ਼ਰੇਆਮ ਗੁੰਡਾਗਰਦੀ ਕੀਤੀ ਜਾ ਰਹੀ ਦੂਜੇ ਪਾਸੇ ਜਦੋਂ ਇਲਾਕਾ ਵਾਸੀ ਪੁਲਿਸ ਸਟੇਸ਼ਨ ਗੱਲ ਕਰਨ ਪਹੁੰਚੇ ਤਾਂ ਪੁਲਿਸ ਅਧਿਕਾਰੀਆਂ ਵੱਲੋਂ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਠਾਣੇ ਦਾ ਗੇਟ ਬੰਦ ਕਰ ਦਿੱਤਾ।

ਦੁਕਾਨ ਖਾਲੀ ਕਰਨ ਦੀਆਂ ਧਮਕੀਆਂ: ਇਸ ਦੌਰਾਨ ਪੀੜਤ ਦੁਕਾਨਦਾਰ ਦੇ ਪਰਵਾਰਿਕ ਮੈਬਰਾਂ ਨੇ ਦੱਸਿਆ ਕਿ ਉਹ ਆਪਣੇ ਕਿਸੇ ਨਿੱਜੀ ਪ੍ਰੋਗਰਾਮ ਦੇ ਉਪਰ ਗਏ ਸਨ ਅਤੇ ਬਾਅਦ ਵਿੱਚ ਬਲਵਿੰਦਰ ਬਿੱਲਾ ਪ੍ਰਧਾਨ ਉਨ੍ਹਾਂ ਦੀ ਦੁਕਾਨ 'ਤੇ ਜਾ ਕੇ ਉਹਨਾਂ ਨਾਲ ਬਦਸਲੂਕੀ ਕਰਨ ਲੱਗਾ ਅਤੇ ਉਨ੍ਹਾਂ ਦੀ ਦੁਕਾਨ ਦੇ ਉਪਰ ਲੱਗੀਆਂ ਮੂਰਤੀਆਂ ਤੱਕ ਤੋੜ ਦਿੱਤੀਆਂ। ਦੁਕਾਨ ਖਾਲੀ ਕਰਨ ਦੀਆਂ ਧਮਕੀਆਂ ਦੇਣ ਲਗਾ ਕੇ ਬਾਦ ਚ ਸਾਡੇ ਇੱਕ ਪਰਿਵਾਰਿਕ ਮੈਂਬਰ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ।

ਮੰਦਰ ਦੇ ਪ੍ਰਧਾਨ ਨੇ ਦਿੱਤੀ ਆਪਣੀ ਸਫਾਈ: ਇਸ ਸਬੰਧ ਵਿੱਚ ਸੁੱਕਾ ਤਲਾਬ ਮੰਦਰ ਪ੍ਰਬੰਧਕ ਬਲਵਿੰਦਰ ਬਿੱਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੁਪਹਿਰ 3 ਵਜੇ ਦੇ ਕਰੀਬ ਹੀ ਨਗਰ ਨਿਗਮ ਦੀਆਂ ਗੱਡੀਆਂ ਨਜਾਇਜ਼ ਕਬਜ਼ੇ ਹਟਵਾਏ ਜਾ ਰਹੇ ਸਨ। ਇਸ ਦੌਰਾਨ ਮੰਦਰ ਦੇ ਬਾਹਰ ਫੁੱਲਾਂ ਵਾਲੀ ਦੁਕਾਨ ਦਾ ਸਮਾਨ ਵੀ ਨਗਰ ਨਿਗਮ ਵੱਲੋਂ ਜ਼ਬਤ ਕਰ ਲਿਆ ਗਿਆ। ਪਰ ਫੁੱਲਾਂ ਵਾਲੀ ਦੁਕਾਨ ਵਾਲਿਆਂ ਨੇ ਸਾਡੇ ਨਾਲ ਬਦਸਲੂਕੀ ਕੀਤੀ ਜਿਸ ਦੀ ਕਿ ਅਸੀਂ ਪੁਲਿਸ ਨੂੰ ਦਰਖਾਸਤ ਉਸੇ ਸਮੇਂ ਹੀ ਦੇ ਦਿੱਤੀ ਸੀ। ਸ਼ਾਮ ਨੂੰ ਉਪਰ ਫੁੱਲਾਂ ਵਾਲੀ ਦੁਕਾਨ ਵਾਲੇ ਵਿਅਕਤੀ ਵੱਲੋਂ 100 ਦੇ ਕਰੀਬ ਅਣਪਛਾਤੇ ਨੌਜਵਾਨਾਂ ਨੂੰ ਬੁਲਾ ਕੇ ਗੁੰਡਾਗਰਦੀ ਕੀਤੀ ਗਈ। ਇਸ ਦੀ ਕੀ ਸਾਰੀ ਸੀਸੀਟੀਵੀ ਵੀਡਿਓ ਵੀ ਉਹਨਾਂ ਦੇ ਕੋਲ ਮੌਜੂਦ ਹੈ ਜੋਂ ਉਨ੍ਹਾਂ ਵੱਲੋ ਕੱਲ੍ਹ ਪੁਲਿਸ ਨੂੰ ਦਿੱਤੀ ਜਾਵੇਗੀ। ਉਨ੍ਹਾਂ ਪੁਲਿਸ ਪਾਸੋ ਇਨਸਾਫ ਦੀ ਗੁਹਾਰ ਲਗਾਈ।

ਪੁਲਿਸ ਥਾਣੇ ਦਾ ਦਰਵਾਜ਼ਾ ਕਿਉ ਕੀਤਾ ਬੰਦ: ਦੂਜੇ ਪਾਸੇ ਇਸ ਸਬੰਧ ਵਿਚ ਥਾਣਾ ਬੀ ਡਵੀਜ਼ਨ ਦੇ ਮੁੱਖ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਥਾਣੇ ਦਾ ਦਰਵਾਜਾ ਇਸ ਲਈ ਬੰਦ ਕੀਤਾ ਗਿਆ ਸੀ ਤਾਂ ਜੋ ਕਿ ਲਾਅ ਐਂਡ ਆਰਡਰ ਮੈਂਟੇਨ ਰੱਖਿਆ ਜਾ ਸਕੇ ਕਿਸੇ ਵੀ ਤਰੀਕੇ ਦਾ ਕੋਈ ਝਗੜਾ ਨਾਂ ਹੋਵੇ। ਉਹਨਾਂ ਕਿਹਾ ਕਿ ਦੋਵਾਂ ਧਿਰਾਂ ਨੂੰ ਕੱਲ ਦਾ ਸਮਾਂ ਦਿੱਤਾ ਹੈ ਅਤੇ ਪੁਲਸ ਵੀ ਇਸ ਮਾਮਲੇ ਵਿੱਚ ਜਾਂਚ ਕਰ ਰਹੀ ਹੈ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ:- Valentine Week : ਵੈਲੇਟਾਈਨ ਡੇ ਮੌਕੇ ਲੜਕਿਆਂ ਲਈ ਖਾਸ ਤੋਹਫੇ, ਇਹ ਤੋਹਫੇ ਦੇ ਕੇ ਜਿੱਤੋ ਪ੍ਰੇਮੀ ਦਾ ਦਿਲ

ETV Bharat Logo

Copyright © 2025 Ushodaya Enterprises Pvt. Ltd., All Rights Reserved.