ਅੰਮ੍ਰਿਤਸਰ: ਅੰਮ੍ਰਿਤਸਰ ਪੇਂਡੂ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ (Kuldeep Singh Dhaliwal) ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਗ੍ਰਾਮ ਪੰਚਾਇਤਾਂ ਨੂੰ ਫੰਡ ਜਾਰੀ ਕੀਤੇ ਗਏ ਸਨ, ਜਿਸ ਨੂੰ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਰੋਕ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕੀ ਸਾਨੂੰ ਕਈ ਸ਼ਿਕਾਇਤਾਂ ਆਈਆਂ ਕਿ ਗਲੀਆਂ ਨਾਲੀਆਂ ਦਾ ਫੰਡ ਛੱਪੜਾਂ ਤੇ ਲੱਗਾ ਦਿੱਤਾ, ਛੱਪੜਾਂ ਦੇ ਫੰਡ ਗਲੀਆਂ ਨਾਲੀਆਂ ਲਾ ਦਿੱਤੇ ਗਏ ਹਨ, ਜਿਸ ਦੇ ਚੱਲਦੇ ਅਸੀਂ ਇਸ ਦੀ ਜਾਂਚ ਕਰਵਾਉਣ ਜਾ ਰਹੇ ਹਾਂ ਇਹ ਫੰਡ ਕਿਸ ਕਿਸ ਜਗ੍ਹਾ ਲਿਆਇਆ ਸੀ ਅਤੇ ਕਿਸੇ ਜਗ੍ਹਾ ਤੇ ਹੀ ਵਰਤਿਆ ਗਿਆ ਹੈ ਤੇ ਕਿਤੇ ਇਸਦੀ ਦੂਰ ਵਰਤੋਂ ਤਾਂ ਨਹੀਂ ਹੋਈ, ਜਿਸ ਨੂੰ ਲੈ ਕੇ ਅਸੀਂ ਇਹ ਫੰਡ ਰੋਕ ਦਿੱਤੇ ਹਨ।
ਉਨ੍ਹਾਂ ਕਿਹਾ ਕਿ ਸਾਡੇ ਕੋਲ ਇਸ ਦਾ ਕੋਈ ਰਿਕਾਰਡ ਨਹੀਂ ਹੈ, ਇਹ ਫੰਡ ਕਿੱਥੇ ਅਤੇ ਕਿਸ ਜਗ੍ਹਾ ਲਈ ਵਰਤਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਕਰਵਾ ਕੇ ਇਹ ਫੰਡ ਫਿਰ ਤੋਂ ਪਿੰਡਾਂ ਦੇ ਵਿਕਾਸ ਲਈ ਵਰਤਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ 'ਚ ਕੋਈ ਘਪਲਾ ਸਾਹਮਣੇ ਆਉਂਦਾ ਹੈ, ਉਸ ਦੀ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਾਂਚ ਕਰਵਾਈ ਜਾਵੇਗੀ।
ਇਹ ਵੀ ਪੜ੍ਹੋ: ਮਾਨ ਸਰਕਾਰ ਨੇ ਲਗਾਈ ਗਈ ਪੰਚਾਇਤੀ ਗ੍ਰਾਂਟਾਂ 'ਤੇ ਰੋਕ
ਪੇਂਡੂ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਬਹੁਤ ਸਾਰੀਆਂ ਸ਼ਿਕਾਇਤਾਂ ਆਈਆਂ ਹਨ ਕੀ ਇਸ ਫੰਡ ਵਿੱਚ ਕਾਫ਼ੀ ਘੁਟਾਲਾ ਹੋਇਆ ਹੈ ਤੇ ਕਾਫੀ ਲੋਕਾਂ ਨੇ ਪੈਸਾ ਖਾਧਾ ਹੈ, ਜਿਸ ਦੀ ਅਸੀਂ ਜਾਂਚ ਕਰਵਾਉਣ ਜਾ ਰਹੇ ਹਾਂ।
ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਵੇਲੇ ਜਿਹੜੇ ਪੇਂਡੂ ਵਿਕਾਸ ਵਿਭਾਗ ਨੂੰ ਫੰਡ ਜਾਰੀ ਕੀਤੇ ਗਏ ਸਨ, ਮੈਂ ਉਨ੍ਹਾਂ ਬਾਰੇ ਹੀ ਜਾਣਕਾਰੀ ਦੇ ਸਕਦਾ ਹਾਂ ਬਾਕੀ ਵਿਭਾਗਾਂ ਨੂੰ ਜਿਹੜੇ ਫੰਡ ਜਾਰੀ ਕੀਤੇ ਗਏ ਹਨ ਉਸ ਦੀ ਜਾਣਕਾਰੀ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਹੀ ਦੇ ਸਕਦੇ ਹਨ।
ਦੱਸ ਦੇਈਏ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਪਿਛਲੀ ਕਾਂਗਰਸ ਸਰਕਾਰ ਵੇਲੇ ਪੰਚਾਇਤੀ ਖਰਚਿਆਂ ਲਈ ਜਾਰੀ ਕੀਤੀਆਂ ਗ੍ਰਾਂਟਾਂ ਦੀ ਵਰਤੋਂ 'ਤੇ ਰੋਕ ਲਗਾ ਦਿੱਤੀ ਹੈ। ਇਸ ਸਬੰਧੀ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੀ ਤਰਫੋਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੂੰ ਨੋਟਿਸ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ: ਮਾਨ ਸਰਕਾਰ ਦੇ ਗਲੇ ਦੀ ਹੱਡੀ ਬਣ ਸਕਦੈ 35 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਐਲਾਨ !