ਅੰਮ੍ਰਿਤਸਰ: ਸ਼ਹਿਰ ਦੇ ਵਿਰਸਾ ਵਿਹਾਰ ਦੇ ਵਿੱਚ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਰਮੇਸ਼ ਯਾਦਵ ਸੈਕਟਰੀ ਵਿਰਸਾ ਵਿਹਾਰ ਨੇ ਦੱਸਿਆ ਕਿ ਸਵੇਰੇ ਸਾਡੇ ਸੱਤ ਵਜੇ ਫੋਨ ਆਇਆ ਕਿ ਵਿਰਸਾ ਵਿਹਾਰ ਦੇ ਦਫ਼ਤਰ ਵਿੱਚ ਚੋਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਇਥੇ ਆਕੇ ਵੇਖਿਆ ਤਾਂ ਚੋਰ ਰੋਸ਼ਨਦਾਨ ਦੇ ਰਾਹੀਂ ਦਫ਼ਤਰ ਦੇ ਅੰਦਰ ਦਾਖ਼ਲ ਹੋਇਆ ਹੈ ਕਿਉਂਕਿ ਰੋਸ਼ਨਦਾਨ ਦਾ ਸ਼ੀਸ਼ਾ ਟੁਟਿਆ ਹੋਇਆ ਸੀ।
ਇਹ ਵੀ ਪੜੋ: ਖਪਤਕਾਰਾਂ ਨੂੰ ਜਾਗਰੂਕ ਕਰਨ ਲਈ 15 ਮਾਰਚ ਨੂੰ ਮਨਾਇਆ ਜਾਂਦਾ ਹੈ ਕੰਜ਼ਿਊਮਰ ਪ੍ਰੋਟੈਕਸ਼ਨ ਡੇਅ
ਉਨ੍ਹਾਂ ਕਿਹਾ ਕਿ ਚੋਰ ਦਫ਼ਤਰ ਅੰਦਰੋਂ ਜੋਤ ਜਗਾਨ ਵਾਲ਼ੀ ਪਿੱਤਲ ਦੀ ਮਸ਼ਾਲ ਤੇ ਇੱਕ ਫੋਟੋ ਕੈਮਰਾ ਜਿਸਦੀ ਕੀਮਤ 1 ਲੱਖ ਰੁਪਏ ਦੇ ਕਰੀਬ ਹੈ ਲੈ ਕੇ ਫਰਾਰ ਹੋ ਗਿਆ ਹੈ। ਇਹਨਾਂ ਨੇ ਕਿਹਾ ਕਿ ਲਾਕਡਾਊਨ ਦੌਰਾਨ ਕੈਮਰੇ ਬੰਦ ਕੀਤੇ ਗਏ ਸਨ ਜੋ ਅਜੇ ਤੱਕ ਨਹੀਂ ਚਲਾਏ ਗਏ। ਉਧਰ ਦੂਜੇ ਪਾਸੇ ਪੁਲਿਸ ਅਧਿਕਾਰੀ ਮੌਕੇ ’ਤੇ ਪੁੱਜੇ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।