ਅੰਮ੍ਰਿਤਸਰ:ਥਾਣਾ ਰਾਜਾਸਾਂਸੀ ਅਧੀਨ ਆਉਂਦੇ ਕਸਬਾ ਕੁੱਕੜਾਂਵਾਲਾ ਦੇ ਨੌਜਵਾਨ ਦੀ ਕੁਝ ਵਿਅਕਤੀਆਂ ਵਲੋਂ ਪੁਰਾਣੀ ਰੰਜਿਸ਼ ਦੇ ਚੱਲਦਿਆਂ ਬੁਰੀ ਤਰ੍ਹਾਂ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੀੜ੍ਹਤ ਦਾ ਕਹਿਣਾ ਕਿ ਜਦੋਂ ਉਹ ਆਪਣੀ ਦੁਕਾਨ ਬੰਦ ਕਰਕੇ ਵਾਪਸ ਬੱਸ ਰਾਹੀ ਆ ਰਿਹਾ ਸੀ ਤਾਂ ਕੁਝ ਵਿਅਕਤੀਆਂ ਵਲੋਂ ਉਸ ਨੂੰ ਜਬਰੀ ਅਗਵਾ ਕਰ ਲਿਆ ਗਿਆ। ਪੀੜ੍ਹਤ ਦਾ ਕਹਿਣਾ ਕਿ ਉਕਤ ਲੋਕ ਉਸ ਨੂੰ ਗੱਡੀ 'ਚ ਬਿਠਾ ਕਿਸੇ ਮੋਟਰ 'ਤੇ ਲੈ ਗਏ, ਜਿਥੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਪੀੜ੍ਹਤ ਦਾ ਕਹਿਣਾ ਕਿ ਪੁਲਿਸ ਵਲੋਂ ਮੁਸਤੈਦੀ ਵਰਤਦਿਆਂ ਉਸ ਦੀ ਜਾਨ ਬਚਾਈ ਗਈ। ਪੀੜ੍ਹਤ ਵਲੋਂ ਆਰੋਪੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਉਧਰ ਇਸ ਸਬੰਧੀ ਪੁਲਿਸ ਦਾ ਕਹਿਣਾ ਕਿ ਉਨ੍ਹਾਂ ਵਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਦਾ ਕਹਿਣਾ ਕਿ ਤਿੰਨ ਲੋਕਾਂ 'ਤੇ ਨਾਮ ਦੇ ਅਧਾਰ 'ਤੇ ਪਰਚਾ ਦਰਜ ਕੀਤਾ ਗਿਆ ਹੈ, ਜਦਕਿ ਬਾਕੀ ਅਣਪਛਾਤੇ ਲੋਕਾਂ 'ਤੇ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਕਿ ਮਾਮਲੇ 'ਚ ਆਰੋਪੀਆਂ ਦੀ ਗ੍ਰਿਫ਼ਤਾਰੀ ਜਲਦ ਕੀਤੀ ਜਾਵੇਗੀ।
ਇਹ ਵੀ ਪੜ੍ਹੋ:ਦੋ ਪਰਿਵਾਰਾਂ ਦੀ ਤੋਹਮਤਬਾਜ਼ੀ ਨੇ ਰੋਲ੍ਹੀ ਮ੍ਰਿਤਕਾ ਦੀ ਮਿੱਟੀ !