ETV Bharat / state

ਕੋਰੋਨਾ ਕਾਲ ਦੌਰਾਨ ਗੁਰੂ ਨਗਰੀ ’ਚ ਨੌਜਵਾਨਾਂ ਵਲੋਂ ਵਿਲੱਖਣ ਸੇਵਾ

ਇਸ ਮਹਾਂਮਾਰੀ ਦੌਰਾਨ ਇਨਸਾਨ ਨੂੰ ਜੀਵਨ ਦੀ ਕੀਮਤ ਸਮਝ ਆਉਣ ਲੱਗੀ ਹੈ। ਜਿਸ ਦੇ ਚੱਲਦਿਆਂ ਕਈ ਸਮਾਜਸੇਵੀ ਸੰਸਥਾਵਾਂ ਕੋਰੋਨਾ ਮਹਾਂਮਾਰੀ ਤੋਂ ਲੋਕਾਂ ਦੀਆ ਜਾਨਾਂ ਬਚਾਉਣ ਲਈ ਵੱਡੀ ਭੂਮਿਕਾ ਨਿਭਾ ਰਹੀਆਂ ਹਨ। ਇਹੋ ਜਿਹੀ ਇੱਕ ਸੰਸਥਾ ਹੈ ਸਨਸ਼ਾਈਨ ਜੋ ਮੁਫ਼ਤ ’ਚ ਲੰਗਰ ਲਗਾ ਕੇ ਕਰੋਨਾ ਪੀੜ੍ਹਤਾਂ ਦੇ ਘਰਾਂ ਵਿੱਚ ਆਕਸੀਜਨ ਮੁਹਈਆ ਕਰਵਾ ਰਹੀ ਹੈ।

ਸਮਾਜਸੇਵੀ ਸੰਸਥਾ ਸਨਸ਼ਾਈਨ
ਸਮਾਜਸੇਵੀ ਸੰਸਥਾ ਸਨਸ਼ਾਈਨ
author img

By

Published : May 30, 2021, 9:48 AM IST

ਅੰਮ੍ਰਿਤਸਰ: ਗੁਰੂ ਨਗਰੀ ਵਿੱਚ ਸਨਸ਼ਾਈਨ ਸੰਸਥਾਂ ਵੱਲੋਂ ਆਕਸੀਜਨ ਦੇ ਮੁਫ਼ਤ ਲੰਗਰ ਲਗਾ ਕੇ ਕਰੋਨਾ ਪੀੜ੍ਹਤਾਂ ਦੇ ਘਰਾਂ ਵਿੱਚ ਆਕਸੀਜਨ ਮੁਹਈਆ ਕਰਵਾਈ ਜਾ ਰਹੀ ਹੈ। ਇਸ ਸਮਾਜਸੇਵੀ ਸੰਸਥਾ ਦੁਆਰਾ 40 ਕੰਸਨਟ੍ਰੇਟਰ ਅਤੇ 30 ਸਿਲੰਡਰ ਨਾਲ ਕੋਵਿਡ ਮਰੀਜ਼ਾਂ ਦੀ ਮਦਦ ਕੀਤੀ ਜਾ ਰਹੀ ਹੈ।

ਸਮਾਜਸੇਵੀ ਸੰਸਥਾ ਸਨਸ਼ਾਈਨ

ਕਰੋਨਾ ਮਾਹਾਂਮਾਰੀਂ ਦੇ ਚਲਦਿਆ ਲੋਕਾਂ ਨੂੰ ਇਲਾਜ ਜਾ ਆਕਸੀਜਨ ਦੇਣ ’ਚ ਜਿੱਥੇ ਸਰਕਾਰਾਂ ਫੇਲ੍ਹ ਹੋ ਗਈਆਂ ਓਥੇ ਹੀ ਐਨਜੀਓ ਸੰਸਥਾਵਾਂ ਨੇ ਅੱਗੇ ਆ ਕੇ ਆਮ ਜਨਤਾ ਲਈ ਅਪਣੇ ਫਰਜ ਅਦਾ ਕੀਤੇ ਹਨ। ਏਸੇ ਤਰ੍ਹਾਂ ਦੀ ਇੱਕ ਸੰਸਥਾਂ ਸਨਸ਼ਾਈਨ ਨੇ ਮਿਸ਼ਨ ਚੜ੍ਹਦੀ ਕਲਾ ਤਹਿਤ ਕਰੋਨਾ ਮਹਾਮਾਰੀ ਦੇ ਚਲਦਿਆ ਅੰਮ੍ਰਿਤਸਰ ਵਿਖੇ ਆਕਸੀਜ਼ਨ ਦਾ ਮੁਫ਼ਤ ਲੰਗਰ ਲਗਾਇਆ ਹੈ।

ਜਿਕਰਯੋਗ ਹੈ ਕਿ ਇਸ ਸੰਸਥਾ ਵੱਲੋਂ ਪਿਛਲੇ ਸਾਲ ਵੀ ਜਦੋਂ ਕਰੋਨਾ ਵਾਇਰਸ ਨੇ ਹਿੰਦੁਸਤਾਨ ਵਿੱਚ ਆਪਣੇਂ ਪੈਰ ਪਸਾਰੇ ਤਾ ਦਿੱਲ੍ਹੀ ਵਿੱਚ ਅਤੇ ਦੇਸ਼ ਦੇ ਵੱਖ ਵੱਖ ਹਿੱਸਿਆਂ ਚ ਇਸ ਸੰਸਥਾ ਵੱਲੋਂ ਜ਼ਰੂਰਤਮੰਦਾ ਨੂੰ ਮਦਦ ਪਹੁੰਚਾਈ ਗਈ ਸੀ।

ਸਨਸ਼ਾਈਨ ਸੰਸਥਾਂ ਵੱਲੋਂ ਕਰੋਨਾ ਮਰੀਜਾਂ ਦੇ ਘਰਾਂ ਵਿੱਚ ਜਿਨ੍ਹਾਂ ਲੋਕਾਂ ਨੂੰ ਆਕਸੀਜਨ ਦੀ ਘਾਟ ਹੈ ਤਾਂ ਇਨ੍ਹਾਂ ਵਲੋਂ ਬਿਨਾਂ ਕਿਸੇ ਪੈਸੇ ਤੋਂ ਉਨ੍ਹਾਂ ਦੇ ਘਰਾਂ ਦੇ ਵਿੱਚ ਆਕਸੀਜਨ ਸਿਲੰਡਰ ਅਤੇ ਕੰਸਨਟ੍ਰੇਟਰ ਪਹੁੰਚਾਏ ਜਾ ਰਹੇ ਹਨ। ਇਸ ਦੇ ਨਾਲ ਹੀ ਸਨਸ਼ਾਈਨ ਸੰਸਥਾ ਵੱਲੋਂ ਸੋਸ਼ਲ ਮੀਡੀਆ ਰਾਹੀਂ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਹਨ, ਜਿਸ ’ਤੇ ਫੋਨ ਕਰਕੇ ਲੋਕ ਕਰੋਨਾ ਸਬੰਧੀ ਕੋਈ ਵੀ ਜਾਣਕਾਰੀ ਲੈ ਸਕਦੇ ਹਨ।

ਇਸ ਸੰਸਥਾ ਦੇ ਉਪਰਾਲੇ ਸਦਕਾ ਗਰੀਬ ਪਰਿਵਾਰ ਕਰੋਨਾ ਕਾਲ ਦੌਰਾਨ ਕੋਰੋਨਾ ਪੀੜਿਤ ਹੋਣ ਤੋਂ ਇਲਾਵਾ ਆਰਥਿਕ ਮੰਦੀ ਕਾਰਨ ਆਪਣਾ ਇਲਾਜ ਨਹੀਂ ਕਰਵਾ ਸਕਦੇ ਉਹਨਾਂ ਨੂੰ ਵੱਡੀ ਰਾਹਤ ਮਿਲੀ ਰਹੀ ਹੈ।

ਇਹ ਵੀ ਪੜ੍ਹੋ: Indian Citizenship: ਕੇਂਦਰ ਦੁਆਰਾ ਨਾਗਰਿਕਤਾ ਦਿੱਤੇ ਜਾਣ ਦੇ ਫੈਸਲੇ ਨਾਲ ਸ਼ਰਨਾਰਥੀਆਂ ਦੇ ਚਿਹਰੇ ਖਿੜ੍ਹੇ

ETV Bharat Logo

Copyright © 2024 Ushodaya Enterprises Pvt. Ltd., All Rights Reserved.