ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਗੁੰਡਾਗਰਦੀ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਜਿਸ 'ਤੇ ਅੰਮ੍ਰਿਤਸਰ ਪੁਲਿਸ (Amritsar Police) ਵੱਲੋਂ ਇੱਕ ਵਿਸ਼ੇਸ ਮੁਹਿੰਮ ਵਿੱਢੀ ਹੋਈ ਹੈ।
ਅਜਿਹੀ ਇੱਕ ਗੁੰਡਾਗਰਦੀ ਦਾ ਨਾਚ ਅੰਮ੍ਰਿਤਸਰ ਦੇ ਕਸਬਾ ਰਾਮਦਾਸ (Ramdas town of Amritsar) ਵਿਖੇ ਦਿਹਾੜੇ ਭਰੇ ਬਜ਼ਾਰ ਵਿੱਚ ਕੌਂਸਲਰ ਨਿਰਮਲ ਕੌਰ ਦੇ ਪਤੀ ਬੂਟਾ ਰਾਮ ਦੀ ਕਰਿਆਨੇ ਦੀ ਦੁਕਾਨ 'ਤੇ ਅਣਪਛਾਤੇ ਹਮਲਾਵਰਾਂ ਨੇ ਗੋਲੀਬਾਰੀ ਕੀਤੀ, ਜੋ ਸ਼ੀਸੇ ਵਿੱਚੋਂ ਦੀ ਨਿਕਲਦੀ ਹੋਈ ਅੰਦਰ ਪਏ ਸਟੀਲ ਦੇ ਬਰਤਨ ਵਿੱਚ ਫਸ ਗਈ। ਜਿਸ ਵਿੱਚ ਕੈਲਸ਼ੀਅਮ ਭਰਿਆ ਹੋਇਆ ਸੀ। ਬੂਟੀ ਰਾਮ ਇਸ ਹਮਲੇ ਵਿੱਚ ਵਾਲ-ਵਾਲ ਬਚ ਗਏ।
ਇਸ ਸਬੰਧੀ ਪੱਤਰਕਾਰਾਂ ਨਾਲ ਗੱਲ ਕਰਦਿਆਂ ਬੂਟੀ ਰਾਮ (Buti Ram) ਨੇ ਕਿਹਾ ਕਿ ਉਹ ਕਿਸੇ ਗ੍ਰਾਹਕ ਨਾਲ ਹਿਸਾਬ ਕਰ ਰਿਹਾ ਸੀ 'ਤੇ ਬਾਹਰ ਜ਼ੋਰਦਾਰ ਖੜਕਾ ਹੋਇਆ। ਜਿਸ ਨੂੰ ਉਸ ਨੇ ਪਟਾਕਾ ਚੱਲਿਆ ਸਮਝ ਲਿਆ। ਜਦੋਂ ਉਸ ਨੂੰ ਕੈਲਸ਼ੀਅਮ ਲੀਕ (Calcium leaks) ਹੋਣ ਦਾ ਪਤਾ ਲੱਗਾ ਤਾਂ ਉਸ ਨੇ ਵੇਖਿਆ ਕਿ ਉਸ ਸਟੀਲ ਦੇ ਭਾਂਡੇ ਵਿੱਚ ਗੋਲੀ ਦਾ ਖੋਲ ਫਸਿਆ ਹੋਇਆ ਸੀ ਤੇ ਬਾਹਰਲਾ ਸ਼ੀਸਾ ਟੁੱਟਿਆ ਹੋਇਆ ਸੀ।
ਜਿਸ 'ਤੇ ਉਹ ਘਬਰਾ ਗਿਆ ਤੇ ਨੇੜਲੇ ਦੁਕਾਨਦਾਰਾਂ ਨੂੰ ਗੋਲੀ ਚੱਲਣ ਬਾਰੇ ਦੱਸਿਆ। ਜਿਨ੍ਹਾ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਓਹਨਾਂ ਕਿਹਾ ਕਿ ਓਹਨਾਂ ਦਾ ਕਿਸੇ ਨਾਲ ਵੀ ਕੋਈ ਝਗੜਾ ਨਹੀਂ ਹੈ।
ਉਹਨਾਂ ਮੰਗ ਕੀਤੀ ਕਿ ਆਰੋਪੀਆਂ ਨੂੰ ਲੱਭ ਕੇ ਉਹਨਾਂ 'ਤੇ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਮੌਕੇ 'ਤੇ ਪੁੱਜੇ ਡੀ.ਐਸ.ਪੀ ਅਜਨਾਲਾ ਵਿਪਨ ਕੁਮਾਰ (DSP Vipan Kumar) ਨੇ ਦੱਸਿਆ ਕਿ ਉਹਨਾਂ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਂ ਰਹੀ ਹੈ ਤੇ ਜਲਦ ਆਰੋਪੀ ਉਹਨਾਂ ਦੀ ਹਿਰਾਸਤ ਵਿੱਚ ਹੋਣਗੇ।
ਇਹ ਵੀ ਪੜ੍ਹੋ:- ਪਰਾਲੀ ਦੀ ਅੱਗ ਕਾਰਨ ਵਾਪਰਿਆ ਇਹ ਵੱਡਾ ਹਾਦਸਾ...