ETV Bharat / state

Police Arrest Shiv Sena Peotestors : ਅੰਮ੍ਰਿਤਪਾਲ ਸਿੰਘ ਦਾ ਪੁਤਲਾ ਸਾੜਨ ਆਏ ਸ਼ਿਵ ਸੈਨਾ ਪ੍ਰਦਰਸ਼ਨਕਾਰੀ ਪੁਲਿਸ ਨੇ ਹਿਰਾਸਤ 'ਚ ਲਏ

ਅੰਮ੍ਰਿਤਪਾਲ ਸਿੰਘ ਦਾ ਪੁਤਲਾ ਫੂਕਣ ਆਏ ਸ਼ਿਵ ਸੈਨਿਕਾਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਜਾਣ ਦੀ ਖਬਰ ਸਾਹਮਣੇ ਆਈ ਹੈ। ਦੂਜੇ ਪਾਸੇ, ਨਿਹੰਗ ਸਿੰਘਾਂ ਨੇ ਸ਼ਿਵ ਸੈਨਿਕਾਂ ਤਾੜਨਾ ਕੀਤੀ ਹੈ।

Police Arrest Shiv Sena Peotestors
Police Arrest Shiv Sena Peotestors
author img

By

Published : Mar 2, 2023, 1:31 PM IST

ਅੰਮ੍ਰਿਤਪਾਲ ਸਿੰਘ ਦਾ ਪੁਤਲਾ ਸਾੜਨ ਆਏ ਸ਼ਿਵ ਸੈਨਾ ਪ੍ਰਦਰਸ਼ਨਕਾਰੀ ਪੁਲਿਸ ਨੇ ਹਿਰਾਸਤ 'ਚ ਲਏ

ਅੰਮ੍ਰਿਤਸਰ : ਅਜਨਾਲਾ ਘਟਨਾ ਤੋਂ ਬਾਅਦ ਅਜੇ ਵੀ ਅੰਮ੍ਰਿਤਪਾਲ ਨੂੰ ਲੈ ਕੇ ਲਗਾਤਾਰ ਪੰਜਾਬ ਅੰਦਰ ਹਲਚਲ ਹੰਗਾਮੇ ਜਾਰੀ ਹਨ। ਅੰਮ੍ਰਿਤਸਰ ਵਿੱਚ ਅੱਜ ਵੀਰਵਾਰ ਨੂੰ ਸ਼ਿਵ ਸੈਨਾ ਬਾਲ ਠਾਕਰੇ ਦੇ ਆਗੂਆਂ ਵਲੋਂ ਅੰਮ੍ਰਿਤਪਾਲ ਦਾ ਪੁਤਲਾ ਫੂਕਣ ਦੀ ਤਿਆਰੀ ਕੀਤੀ ਗਈ ਸੀ, ਪਰ ਜਦੋਂ ਪੁਲਿਸ ਨੂੰ ਇਸ ਗੱਲ ਦੀ ਭਿਣਕ ਲੱਗੀ, ਤਾਂ ਪੁਲਿਸ ਨੇ ਮੌਕੇ ਉੱਤੇ ਪੁਹੰਚ ਕੇ ਸ਼ਿਵ ਸੈਨਾ ਬਾਲ ਠਾਕਰੇ ਦੇ ਆਗੂਆਂ ਨੂੰ ਪੁਤਲਾ ਫੂਕਣ ਤੋਂ ਰੋਕਿਆ ਤੇ ਹਿਰਾਸਤ ਵਿੱਚ ਲੈ ਲਿਆ।

ਅੰਮ੍ਰਿਤਪਾਲ ਸਿੰਘ 'ਤੇ ਕਾਰਵਾਈ ਕਰਨ ਦਾ ਭਰੋਸਾ : ਇਸ ਮੌਕੇ ਗੱਲਬਾਤ ਦੌਰਾਨ ਸ਼ਿਵ ਸੈਨਾ ਆਗੂ ਸੰਜੀਵ ਭਾਸਕਰ ਨੇ ਕਿਹਾ ਕਿ ਅੰਮ੍ਰਿਤਪਾਲ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਹੈ। ਪਿਛਲੇ ਦਿਨੀਂ ਅਜਨਾਲਾ ਵਿੱਚ ਜੋ ਘਟਨਾ ਵਾਪਰੀ ਹੈ, ਉਹ ਬਹੁਤ ਹੀ ਮੰਦਭਾਗੀ ਹੈ ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਕੀਤੀ ਗਈ ਹੈ। ਪੁਲਿਸ ਅਧਿਕਾਰੀਆਂ ਨੂੰ ਜਖਮੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਅਸੀਂ ਪੁਤਲਾ ਫੂਕਣ ਆਏ ਸੀ, ਪਰ ਪੁਲਿਸ ਨਾਲ ਸਮਝੌਤਾ ਹੋ ਗਿਆ ਹੈ। ਸ਼ਿਵ ਸੈਨਾ ਦੇ ਆਗੂ ਸੰਜੀਵ ਭਾਸਕਰ ਨੇ ਕਿਹਾ ਕਿ ਪ੍ਰਸ਼ਾਸਨ ਨੇ ਸਾਨੂੰ ਸੱਤ ਦਿਨ ਦਾ ਸਮਾਂ ਦਿੱਤਾ ਹੈ ਕਿ ਉਹ ਅੰਮ੍ਰਿਤਪਾਲ ਸਿੰਘ ਉੱਤੇ ਕਾਰਵਾਈ ਕਰਨਗੇ। ਇਸ ਮੌਕੇ ਸ਼ਿਵ ਸੈਨਾ ਦੇ ਆਗੂਆਂ ਨੇ ਕਿਹਾ ਕਿ ਜੇਕਰ ਸੱਤ ਦਿਨਾਂ ਅੰਦਰ ਪੁਲਿਸ ਅੰਮ੍ਰਿਤਪਾਲ ਉੱਤੇ ਕਾਰਵਾਹੀ ਨਹੀਂ ਕਰਦੀ ਹੈ, ਤਾਂ ਉਹ ਦੁਬਾਰਾ ਪ੍ਰਦਰਸ਼ਨ ਕਰਨਗੇ।

ਨਿੰਹਗ ਸਿੰਘ ਦੀ ਤਾੜਨਾ : ਦੂਜੇ ਪਾਸੇ ਮੌਕੇ ਉੱਤੇ ਪੁਹੰਚੇ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਬਲਬੀਰ ਸਿੰਘ ਮੁੱਛਲ ਨੇ ਕਿਹਾ ਕਿ ਸ਼ਿਵ ਸੈਨਾ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹਨ। ਆਪਣੇ ਫਾਇਦੇ ਲਈ ਅੰਮ੍ਰਿਤਪਾਲ ਦਾ ਕਿਸੇ ਕੀਮਤ ਉੱਤੇ ਅਸੀਂ ਉਨ੍ਹਾਂ ਨੂੰ ਪੁਤਲਾ ਨਹੀਂ ਫੂਕਣ ਦਵਾਂਗੇ। ਉਨ੍ਹਾਂ ਕਿਹਾ ਕਿ ਜਦੋਂ ਸਾਨੂੰ ਪਤਾ ਲੱਗਾ ਸ਼ਿਵ ਸੈਨਾ ਵਾਲੇ ਅੰਮ੍ਰਿਤਪਾਲ ਦਾ ਪੁਤਲਾ ਫੂਕਣ ਆਏ ਹਨ, ਤਾਂ ਅਸੀਂ ਮੌਕੇ ਉਤੇ ਪਹੁੰਚੇ ਹਾਂ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਚੰਗਾ ਕੰਮ ਕਰ ਰਹੇ ਹਨ। ਜਦਕਿ, ਅਜਨਾਲਾ ਥਾਣੇ ਵਿੱਚ ਹੋਈ ਘਟਨਾ ਬਾਰੇ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਬਲਬੀਰ ਸਿੰਘ ਮੁੱਛਲ ਘੁੰਮਾ ਫਿਰਾ ਕੇ ਜਵਾਬ ਦਿੰਦੇ ਹੋਏ ਨਜ਼ਰ ਆਏ।

ਮੌਕੇ 'ਤੇ ਪਹੁੰਚੇ ਏਸੀਪੀ : ਦੂਜੇ ਪਾਸੇ ਮੌਕੇ ਉੱਤੇ ਪਹੁੰਚੇ ਏਸੀਪੀ ਕੰਵਲਜੀਤ ਸਿੰਘ ਔਲਖ ਨੇ ਮੀਡੀਆ ਨੂੰ ਬਿਨਾਂ ਕੁੱਝ ਖਾਸ ਗੱਲ ਕੀਤੇ ਉੱਥੋ ਚਲੇ ਗਏ। ਉਨ੍ਹਾਂ ਨੇ ਸਿਰਫ਼ ਇੰਨਾਂ ਕਿਹਾ ਕਿ ਕਾਨੂੰਨ ਮੁਤਾਬਕ ਇਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਹੈ। ਜਦੋਂ ਪੱਤਰਕਾਰਾਂ ਨੇ ਕਿਹਾ ਕਿ ਸਾਨੂੰ ਸਿਵ ਸੈਨਿਕਾਂ ਨਾਲ ਗੱਲਬਾਤ ਕਿਉਂ ਨਹੀਂ ਕਰਨ ਦਿੱਤੀ, ਤਾਂ ਅਫ਼ਸਰ ਨੇ ਕਿਹਾ ਕਿ ਜੋ ਹੁਕਮ ਉਨ੍ਹਾਂ ਨੂੰ ਸੀਨੀਅਰ ਅਫ਼ਸਰਾਂ ਕੋਲੋਂ ਮਿਲੇ ਹਨ, ਉਸ ਮੁਤਾਬਕ ਹੀ ਉਹ ਕਾਰਵਾਈ ਕਰ ਰਹੇ ਹਨ।

ਇਹ ਵੀ ਪੜ੍ਹੋ: Forensic examination of drones: ਅੰਮ੍ਰਿਤਸਰ ਤੋਂ ਮਿਲੇ ਡਰੋਨ ਦੀ ਫੋਰੈਂਸਿਕ ਜਾਂਚ 'ਚ ਵੱਡਾ ਖੁਲਾਸਾ !

ETV Bharat Logo

Copyright © 2024 Ushodaya Enterprises Pvt. Ltd., All Rights Reserved.