ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਆਪਣੇ ਪੱਧਰ 'ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਵਾਂ ਪ੍ਰਕਾਸ਼ ਪੁਰਬ ਮਨਾਇਆ। ਮੁੱਖ ਸਕੱਤਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਧਾਰਮਿਕ ਸੰਸਥਾ ਹੈ, ਇਸ ਲਈ ਸ਼੍ਰੋਮਣੀ ਕਮੇਟੀ ਆਪਣੇ ਪੱਧਰ ‘ਤੇ ਇਹ ਤਿਉਹਾਰ ਮਨਾਇਆ। ਦਿਹਾੜੇ ਨੂੰ ਸਰਕਾਰ ਵੱਲੋਂ ਆਪਣੇ ਪੱਧਰ ਤੇ ਮਨਾਇਆ ਗਿਆ ਜਿਸ ਤੇ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਸਰਕਾਰ ਜਾਣਦੀ ਹੈ ਕਿ ਗੁਰੂ ਤੇਗ ਬਹਾਦਰ ਜੀ ਦੇ ਕਾਰਨ ਹੀ ਅੱਜ ਸੱਤਾ ਦਾ ਅਨੰਦ ਮਾਣਿਆ ਜਾ ਰਿਹਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨਨਕਾਣਾ ਸਾਹਿਬ ਸਾਕੇ ਦੇ 100 ਸਾਲਾ ਮਨਾਉਣ ਲਈ ਫਰਵਰੀ ਮਹੀਨੇ ਦੀ 20 ਤਾਰੀਕ ਅਤੇ 21 ਤਾਰੀਕ ਨੂੰ ਨਨਕਾਣਾ ਸਾਹਿਬ ਜਾਣਗੇ। ਨਾਲ ਹੀ ਗੁਰਦਾਸਪੁਰ ਵਿਚ ਵੀ ਸ਼ਹੀਦ ਲਛਮਣ ਸਿੰਘ ਧਾਰੋਵਾਲੀ ਦੇ ਪਿੰਡ ਵਿੱਚ ਵੀ ਇਸ ਸਾਕੇ ਦਾ ਸ਼ਹੀਦੀ ਸਮਾਗਮ ਕਰਾਇਆ ਜਾਵੇਗਾ।