ਅੰਮ੍ਰਿਤਸਰ: ਚੋਣਾਂ ਦੌਰਾਨ ਅਕਸਰ ਸੱਤਾ ਤੇ ਕਾਬਜ਼ ਸਰਕਾਰਾਂ ਵੱਲੋਂ ਜਿੱਥੇ ਆਮ ਵਰਗ ਨੂੰ ਲੈ ਕੇ ਵੱਡੇ-ਵੱਡੇ ਐਲਾਨ ਕੀਤੇ ਜਾਂਦੇ ਹਨ। ਉੱਥੇ ਹੀ ਗ਼ਰੀਬੀ ਰੇਖਾ (Poverty line) ਤੋਂ ਹੇਠਾਂ ਜੀਵਨ ਬਸਰ ਕਰਨ ਵਾਲਿਆਂ ਨੂੰ ਲੈ ਕੇ ਵੀ ਸਰਕਾਰ (Government) ਵੱਡੇ-ਵੱਡੇ ਗੱਫੇ ਦੇਣ ਦੀਆਂ ਦੁਹਾਈਆਂ ਦਿੰਦੀ ਹੈ ਪਰ ਜਦੋਂ ਵੋਟਾਂ ਪੈ ਜਾਂਦੀਆਂ ਹਨ ਤਾਂ ਸਰਕਾਰ ਦੇ ਆਗੂ ਆਪਣੇ ਇਨ੍ਹਾਂ ਵਾਅਦਿਆਂ ਨੂੰ ਭੁਲਾ ਦਿੰਦੇ ਹਨ। ਅਜਿਹਾ ਹੀ ਇਕ ਮਾਮਲਾ ਹੁਸ਼ਿਆਰਪੁਰ ਤੋ ਸਾਹਮਣੇ ਆਇਆ ਹੈ। ਜਿੱਥੇ ਮੀਂਹ ਦੇ ਕਾਰਨ ਇੱਕ ਗਰੀਬ ਪਰਿਵਾਰ ਦੀ ਛੱਤ ਡਿੱਗ ਪਈ ਜਿਸ ਵਿੱਚ ਦਾਦੇ ਅਤੇ ਮਾਸੂਮ ਪੋਤੇ ਦੀ ਮੌਤ ਹੋ ਗਈ।
ਸੂਬੇ 'ਚ ਜਿੱਥੇ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਦੂਜੇ ਪਾਸੇ ਕਈ ਗਰੀਬ ਪਰਿਵਾਰਾਂ 'ਤੇ ਮੀਂਹ ਕਹਿਰ ਬਣ ਕੇ ਟੁੱਟ ਪਿਆ ਹੈ। ਇਸੇ ਤਰ੍ਹਾਂ ਬੀਤੀ ਰਾਤ ਤੋਂ ਇਲਾਕੇ ਅੰਦਰ ਪੈ ਰਹੇ ਤੇਜ਼ ਮੀਂਹ ਕਾਰਨ ਥਾਣਾ ਝੰਡੇਰ (Police station flag) ਅਧੀਨ ਆਉਂਦੇ ਪਿੰਡ ਮਾਛੀ ਨੰਗਲ ਨੇੜੇ ਗੁੱਜਰਾਂ (Gujjar near village Machhi Nangal) ਦੇ ਇੱਕ ਡੇਰੇ ਉੱਤੇ ਵਰਾਂਡਾ ਡਿੱਗਣ ਨਾਲ ਦਾਦੇ ਪੋਤੇ ਦੀ ਦਰਦਨਾਕ ਮੌਤ ਹੋ ਗਈ ਅਤੇ ਇੱਕ ਵਿਅਕਤੀ ਦੇ ਗੰਭੀਰ ਰੂਪ 'ਚ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੰਗਾ ਪੁੱਤਰ ਅਲੀਦੀਨ (Manga son Alidin) ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਇਲਾਕੇ ਅੰਦਰ ਮੀਂਹ ਪੈ ਰਿਹਾ ਸੀ। ਜਿਸ ਕਾਰਨ ਉਨ੍ਹਾਂ ਦੀ ਘਰ ਵਿੱਚ ਬਣੇ ਵਰਾਂਡੇ ਵਿੱਚ ਕਾਫੀ ਤਰੇੜਾਂ ਆ ਗਈਆਂ ਸਨ 'ਤੇ ਅੱਜ ਜਦੋਂ ਸਵੇਰੇ ਉਹ ਆਪਣੇ ਪਸ਼ੂਆਂ ਨੂੰ ਲੈ ਕੇ ਚਾਰਨ ਲਈ ਬਾਹਰ ਗਏ ਸਨ ਤਾਂ ਪਿੱਛੋਂ ਉਨ੍ਹਾਂ ਦੇ ਪਿਤਾ ਅਲੀਦੀਨ (Father Alidin) (65 ਸਾਲ) ਅਤੇ ਪੁੱਤਰ ਫਰਿਆਦ (2 ਸਾਲ) ਦੀ ਵਰਾਂਡਾ ਡਿੱਗਣ ਕਾਰਨ ਮਲਬੇ ਥੱਲੇ ਆਉਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ।
ਇਸ ਦਰਦਨਾਕ ਹਾਦਸੇ ਦੌਰਾਨ ਉਨ੍ਹਾਂ ਦਾ ਭਰਾ ਛਿਪਾਈ ਅਲੀ (28 ਸਾਲ) ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ ਦੇ ਲਈ ਅੰਮ੍ਰਿਤਸਰ ਦੇ ਇਕ ਪ੍ਰਾਈਵੇਟ ਹਸਪਤਾਲ (Private hospital) ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵਰਾਂਡਾ ਡਿੱਗਣ ਨਾਲ ਉਨ੍ਹਾਂ ਦਾ ਅੰਦਰ ਪਿਆ ਕੀਮਤੀ ਸਾਮਾਨ ਵੀ ਟੁੱਟ ਭੱਜ ਗਿਆ ਹੈ।
ਇਹ ਵੀ ਪੜ੍ਹੋ: ਗਰੀਬ ਪਰਿਵਾਰ ਮੌਤ ਦੇ ਸਾਏ ਹੇਠ ਜੀਵਨ ਬਤੀਤ ਕਰਨ ਲਈ ਮਜ਼ਬੂਰ