ਅੰਮ੍ਰਿਤਸਰ: ਪੁਲਿਸ ਵੱਲੋਂ ਸਾਂਝੇ ਤੌਰ ’ਤੇ ਜੁਰਮਾਂ ਦੀ ਰੋਕਥਾਮ ਲਈ ਜਾਰੀ ਮੁਹਿੰਮ ਤਹਿਤ ਏਐਸਆਈ ਪਰਮਜੀਤ ਸਿੰਘ ਵੱਲੋਂ ਸਾਥੀ ਕਰਮਚਾਰੀਆਂ ਸਮੇਤ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਉਨ੍ਹਾਂ ਨੂੰ ਗੁਪਤ ਇਤਲਾਹ ਪ੍ਰਾਪਤ ਹੋਈ ਕਿ ਕੁਝ ਵਿਅਕਤੀ ਚੋਰੀ ਦੇ ਸਮਾਨ ਨੂੰ ਆਪਸ ’ਚ ਵੰਡ ਰਹੇ ਹਨ।
ਮੁਖ਼ਬਰ ਤੋਂ ਸੂਚਨਾ ਪ੍ਰਾਪਤ ਹੋਣ ਬਾਅਦ ਪੁਲਿਸ ਵੱਲੋਂ ਨਿਸ਼ਾਨਦੇਹੀ ’ਤੇ ਰੇਡ ਕੀਤੀ ਗਈ। ਇਸ ਛਾਪੇਮਾਰੀ ਦੌਰਾਨ ਪੁਲਿਸ ਨੂੰ ਇਕ ਮੋਟਰ ਸਾਇਕਲ PB-18-7601 ਹੀਰੋ ਡੀਲਕਸ ਅਤੇ ACER ਮਾਰਕਾ ਲੈਪਟਾਪ ਤੇ ਵਖ-ਵਖ ਕੰਪਨੀਆਂ ਦੇ 25 ਮੋਬਾਈਲ ਫ਼ੋਨ ਅਤੇ ਦੁਕਾਨ ਤੇ ATM ਦੇ ਸ਼ਟਰ ਨੂੰ ਤੋੜਨ ਲਈ ਵਰਤਿਆ ਗਿਆ ਸਮਾਨ ਇਕ ਲੋਹੇ ਦੀ ਰਾਡ, ਇਕ ਸੈਣੀ, ਇਕ ਹਥੌੜਾ, ਬਰਾਮਦ ਕੀਤਾ ਗਿਆ। ਜਿਸ ਤੋਂ ਬਾਅਦ ਦੋਸ਼ੀਆਂ ਨੂੰ ਗ੍ਰਿਫ਼ਤਰ ਕਰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਰਿਮਾਂਡ ਹਾਸਲ ਕੀਤਾ ਗਿਆ।