ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਵਿੱਚੋ ਗੁੰਮ ਹੋਏ ਪਾਵਨ ਸਰੂਪਾਂ ਦਾ ਮਾਮਲਾ ਇਕ ਵਾਰ ਫਿਰ ਤੋਂ ਭਖਦਾ ਦਿਖਾਈ ਦੇ ਰਿਹਾ ਹੈ, ਕਿਉਕਿ ਹੁਣ ਜਿਸ ਰਿਕਾਰਡ ਕਲਰਕ ਵੱਲੋਂ ਰਿਟਾਇਰਮੈਂਟ ਮੌਕੇ ਪਾਵਨ ਸਰੂਪਾਂ ਦੀ ਡਿਟੇਲ ਦਿੰਦਿਆ ਆਖਿਆ ਗਿਆ ਸੀ ਕਿ ਕੁੱਝ ਪਾਵਨ ਸਰੂਪ ਘੱਟ ਹਨ।
ਜਿਸ ਤੋਂ ਬਾਅਦ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਹਨਾਂ ਸੰਬਧੀ ਜਾਂਚ ਕਰਵਾਉਂਦਿਆਂ ਪਾਇਆ ਸੀ 328 ਪਾਵਨ ਸਰੂਪ ਨਹੀ ਮਿਲ ਪਾ ਰਹੇ ਹਨ ਤੇ ਖੁਦ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਫਰਮਾਨ ਜਾਰੀ ਕਰਨ ਹਲਕੀ ਫੁਲਕੀ ਸਜ਼ਾ ਸੁਣਾ ਇਹਨਾਂ ਅਧਿਕਾਰੀਆਂ ਨੂੰ ਇਸ ਮਸਲੇ ਤੋਂ ਬਾਹਰ ਕਰ ਦਿੱਤਾ ਸੀ।
ਪਰ ਵੀਰਵਾਰ ਨੂੰ ਅੰਮ੍ਰਿਤਸਰ ਵਿਖੇ ਇੱਕ ਪ੍ਰੈਸ ਵਾਰਤਾ ਦੌਰਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਬੇਟੇ ਇਮਾਨ ਸਿੰਘ ਦੀ ਅਗਵਾਈ ਵਿੱਚ ਸ਼੍ਰੋਮਣੀ ਕਮੇਟੀ ਦੇ ਰਿਟਾਇਰ ਰਿਕਾਰਡ ਅਫਸਰ ਕੰਵਲਜੀਤ ਸਿੰਘ ਨੇ ਇਹ ਗੱਲ ਕਬੂਲੀ ਹੈ ਕਿ ਸਾਨੂੰ ਮੁੱਖ ਸਕੱਤਰ ਰੂਪ ਸਿੰਘ, ਸਕੱਤਰ ਮਹਿੰਦਰ ਸਿੰਘ ਆਲੀ ਤੇ ਹੋਰ ਸਕੱਤਰ ਸਾਹਿਬਾਨ ਦੇ ਹੁਕਮ ਆਉਦੇ ਸੀ ਤੇ ਬਿਨ੍ਹਾਂ ਰਿਕਾਰਡ ਦਰਜ ਕਰਨ ਤੋਂ ਇਹ ਆਪਣੇ ਖਾਸਮਖਾਸਾ ਨੂੰ ਪਾਵਨ ਸਰੂਪ ਦਵਾਉਂਦੇ ਰਹੇ ਹਨ।
ਪਰ ਬਾਅਦ ਵਿੱਚ ਮੇਰੀ ਰਿਟਾਇਰਮੈਂਟ 'ਤੇ ਜਦੋਂ ਮੈਂ ਰਿਕਾਰਡ ਪੇਸ਼ ਕੀਤਾ ਤਾਂ ਮੈਨੂੰ ਗੁੰਮ ਹੋਏ ਪਾਵਨ ਸਰੂਪਾਂ ਦੀਆ ਭੇਂਟਾ ਆਪਣੇ ਕੋਲੋ 5 ਲੱਖ ਜਮ੍ਹਾ ਕਰਾਉਣ ਤੇ ਬਾਅਦ ਵਿੱਚ 3 ਗੁਣਾ ਰਕਮ ਦੇਣ ਦਾ ਲਾਲਚ ਦੇ ਮਾਮਲਾ ਖਤਮ ਕਰਨ ਦੀ ਗੱਲ ਆਖੀ ਗਈ, ਜਿਸਦੇ ਚੱਲਦੇ ਇਹ ਗੱਲ ਸਪੱਸ਼ਟ ਹੋਈ ਹੈ, ਕਿ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਦੀ ਮਿਲੀ ਭੁਗਤ ਦੇ ਚੱਲਦਿਆਂ ਇਹ ਪਾਵਨ ਸਰੂਪ ਗੁੰਮ ਹੋਏ ਹਨ।
ਇਸ ਸੰਬਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਈਮਾਨ ਸਿੰਘ ਨੇ ਦੱਸਿਆ ਕਿ ਅਸੀ ਹੁਣ ਇਸ ਸੰਬਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਲਿਖਿਤ ਵਿੱਚ ਕਾਰਵਾਈ ਕਰਨ ਦੀ ਅਪੀਲ ਕਰਦਿਆ ਕਹਾਂਗੇ ਕਿ ਇਹਨਾਂ ਸਕੱਤਰਾਂ ਉਪਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਤਾਂ ਜੋਂ ਕੁਝ ਦਿਨਾ ਬਾਅਦ ਰਿਟਾਇਰ ਹੋ ਰਹੇ ਸਕੱਤਰ ਮਹਿੰਦਰ ਸਿੰਘ ਆਲੀ ਉਪਰ ਬਣਦੀ ਕਾਰਵਾਈ ਕੀਤੀ ਜਾਵੇ ਤੇ ਸਾਰਾ ਕੁੱਝ ਜਾਂਚ ਪਰਖ ਤੋਂ ਬਾਅਦ ਸੇਵਾ ਮੁਕਤ ਕੀਤਾ ਜਾਵੇ।
ਇਹ ਵੀ ਪੜੋ:- ਕਰਜ਼ਾ ਨਾ ਮੋੜਨ ਦੇ ਚੱਲਦੇ ਬੈਂਕਾਂ ਵੱਲੋਂ ਪੰਜਾਬ ਦੇ 2 ਹਜ਼ਾਰ ਕਿਸਾਨਾਂ ਦੇ ਗ੍ਰਿਫਤਾਰੀ ਵਾਰੰਟ ਜਾਰੀ