ETV Bharat / state

ਅੰਮ੍ਰਿਤਸਰ ਦੇ ਕਸ਼ਮੀਰ ਐਵਨਿਉ 'ਚ ਮੀਆਂ-ਬੀਵੀ ਦਾ ਹਾਈਟੈਕ ਡਰਾਮਾ - ਮੀਆਂ ਬੀਵੀ ਦੇ ਝਗੜੇ

ਅੰਮ੍ਰਿਤਸਰ ਦੇ ਥਾਣਾ ਮਜੀਠਾ ਰੋਡ ਦੇ ਪੌਸ਼ ਏਰੀਆ ਕਸ਼ਮੀਰ ਐਵਨਿਉ ਦਾ ਹੈ ਜਿਥੇ ਇਕ ਮੀਆਂ ਬੀਵੀ ਦੇ ਝਗੜੇ ਕਾਰਨ ਜਮ ਕੇ ਹਾਈਟੈਕ ਡਰਾਮਾ ਹੋਇਆ।

ਮੀਆਂ ਬੀਵੀ ਦੇ ਝਗੜੇ ਦਾ ਹਾਈਟੈਕ ਡਰਾਮਾ
ਮੀਆਂ ਬੀਵੀ ਦੇ ਝਗੜੇ ਦਾ ਹਾਈਟੈਕ ਡਰਾਮਾ
author img

By

Published : Apr 16, 2021, 10:05 PM IST

Updated : Apr 17, 2021, 11:09 AM IST

ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੇ ਥਾਣਾ ਮਜੀਠਾ ਰੋਡ ਦੇ ਪੌਸ਼ ਏਰੀਆ ਕਸ਼ਮੀਰ ਐਵਨਿਉ ਦਾ ਹੈ ਜਿਥੇ ਇਕ ਮੀਆਂ ਬੀਵੀ ਦੇ ਝਗੜੇ ਕਾਰਨ ਜਮ ਕੇ ਹਾਈਟੈਕ ਡਰਾਮਾ ਹੋਇਆ ਜਿਸ ਵਿਚ ਮਹਿਲਾ ਵੱਲੋਂ ਆਪਣੇ ਸੁਹਰੇ ਘਰ ਬਾਹਰ ਹਾਈਟੈਕ ਡਰਾਮਾ ਕੀਤਾ ਗਿਆ ਉਸ ਤੋਂ ਬਾਅਦ ਥਾਣੇ ’ਚ ਵੀ ਦੋਵੇਂ ਧਿਰਾਂ ਵਿਚਾਲੇ ਜਮ ਕੇ ਹੰਗਾਮਾ ਹੋਇਆ।

ਫਿਰ ਦਿਵਿਆ ਨਾਮਕ ਇਸ ਔਰਤ ਵਲੋਂ ਸੜਕ ’ਤੇ ਲੇਟ ਕਪੜੇ ਉਤਾਰਣ ਦੀ ਧਮਕੀ ਦਿਤੀ ਗਈ। ਇਸ ਸਾਰੇ ਘਟਨਾ ਕ੍ਰਮ ’ਚ ਔਰਤ ਵਲੋਂ ਆਪਣੇ ਸੁਹਰੇ ਪਰਿਵਾਰ ਅਤੇ ਪਤੀ ’ਤੇ ਇਲਜ਼ਾਮ ਲਗਾਏ ਕਿ ਉਹਨਾ ਵਲੋਂ ਉਸਨੂੰ ਤਿੰਨ ਮਹੀਨੇ ਤੋਂ ਘਰੋ ਕਢਿਆ ਗਿਆ ਹੈ। ਉਸਨੂੰ ਘਰ ’ਚ ਦਾਖ਼ਲ ਨਹੀ ਹੋਣ ਦੇ ਰਹੇ, ਜਿਸ ਸਬੰਧ ਉਸ ਵਲੋਂ ਕਈ ਵਾਰ ਥਾਣੇ ਜਾ ਕੇ ਸ਼ਿਕਾਇਤ ਦਰਜ ਕਰਵਾਈ ਹੈ, ਪਰ ਕੋਈ ਸੁਣਵਾਈ ਨਹੀਂ ਹੋਈ ਹੈ।

ਅੰਮ੍ਰਿਤਸਰ ਦੇ ਕਸ਼ਮੀਰ ਐਵਨਿਉ 'ਚ ਮੀਆਂ-ਬੀਵੀ ਦਾ ਹਾਈਟੈਕ ਡਰਾਮਾ

ਇਸ ਸੰਬਧੀ ਗਲਬਾਤ ਕਰਦਿਆਂ ਇਸ ਦਿਵਿਆ ਨਾਮ ਦੀ ਔਰਤ ਨੇ ਦਸਿਆ ਕਿ ਉਸਦਾ ਵਿਆਹ ਰਾਘਵ ਤਲਵਾੜ ਨਾਲ 12 ਸਾਲ ਪਹਿਲਾ ਹੋਇਆ ਸੀ ਅਤੇ ਉਸਦੇ ਇਕ ਬੇਟਾ ਵੀ ਹੈ ਪਰ ਪਤੀ ਨਾਲ ਉਸਦਾ ਝਗੜਾ ਰਹਿਣ ਕਾਰਨ ਉਸਦੇ ਪਤੀ ਵਲੌ ਉਸਨੂੰ ਤਿੰਨ ਮਹੀਨੇ ਤੋਂ ਘਰੋ ਕਢਿਆ ਹੋਇਆ ਹੈ। ਉਹ ਅਜ ਆਪਣੇ ਪਤੀ ਦੇ ਘਰ ਦੇ ਬਾਹਰ ਬੈਠੀ ਹੈ ਕਿ ਉਸਨੂੰ ਉਸਦੇ ਬਣਦੇ ਹੱਕ ਅਨੁਸਾਰ ਘਰ ’ਚ ਰਹਿਣ ਦਿਤਾ ਜਾਵੇ ਪਰ ਉਸਦਾ ਸੁਹਰਾ ਪਰਿਵਾਰ ਉਸਨੂੰ ਘਰ ਅੰਦਰ ਨਹੀ ਆਉਣ ਦੇ ਰਹੇ।

ਇਸ ਸਾਰੇ ਮਾਮਲੇ ਵਿਚ ਮਹਿਲਾ ਦੇ ਪਤੀ ਰਾਘਵ ਤਲਵਾੜ ਦਾ ਕਹਿਣਾ ਹੈ ਕਿ ਅਸੀ ਉਸਨੂੰ ਕਦੇ ਘਰੋ ਬਾਹਰ ਨਹੀ ਕੱਢਿਆ ਸਗੋ ਉਹ ਕੁਝ ਆਪਣੇ ਪਿਤਾ ਨਾਲ ਘਰੋ ਗਈ ਹੈ ਅਤੇ ਬੀਤੇ 12 ਸਾਲਾ ਤੋਂ ਉਹ ਪਾਗਲਪਨ ਦੀਆ ਹਰਕਤਾਂ ਕਰਦੀ ਆ ਰਹੀ ਹੈ ਅਤੇ ਬੇਟੇ ਦੀ ਕੁੱਟਮਾਰ ਕਰਦੀ ਆ ਰਹੀ ਹੈ ਜਿਸਦੇ ਚਲਦੇ ਬੇਟਾ ਵੀ ਉਸ ਨਾਲ ਰਹਿਣ ਨੂੰ ਤਿਆਰ ਨਹੀ ਹੈ।

ਉਧਰ ਪੁਲਿਸ ਅਧਿਕਾਰੀ ਗੁਰਮੀਤ ਸਿੰਘ ਦਾ ਇਸ ਸੰਬਧੀ ਕਹਿਣਾ ਹੈ ਕਿ ਇਹ ਕੇਸ ਕਾਫੀ ਪਹਿਲਾ ਤੋਂ ਚਲਿਆ ਆ ਰਿਹਾ ਹੈ ਇਹਨਾ ਦਾ ਮਹਿਲਾ ਮੰਡਲ ਵਿਚ ਵੀ ਝਗੜਾ ਚਲ ਰਿਹਾ ਹੈ ਬਾਕੀ ਅਜ ਦੋਹਾਂ ਮੀਆਂ ਬੀਵੀ ਨੂੰ ਥਾਣੇ ’ਚ ਬੁਲਾਇਆ ਹੈ, ਜਿਹਨਾ ਨੂੰ ਬਿਠਾ ਕੇ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਫਾਜ਼ਿਲਕਾ ’ਚ ਸਾਢੇ 3 ਸਾਲ ਦਾ ਬੱਚਾ ਕੀਤਾ ਅਗਵਾ, ਮਾਂ ਦਾ ਰੋ-ਰੋ ਬੁਰਾ ਹਾਲ

Last Updated : Apr 17, 2021, 11:09 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.