ETV Bharat / state

ਪਾਕਿਸਤਾਨ ਸਰਕਾਰ ਨੇ ਰਿਹਾਅ ਕੀਤੇ 203 ਭਾਰਤੀ ਮਛੇਰੇ, ਬਾਕੀ ਸਾਥੀਆਂ ਦੀ ਰਿਹਾਈ ਲਈ ਕੀਤੀ ਅਪੀਲ - punjab news

ਲੰਬੇ ਸਮੇਂ ਤੋਂ ਪਾਕਿਸਤਾਨ ਦੀਆਂ ਜੇਲ੍ਹਾਂ ਚ ਬੰਦ ਰਿਹਾਅ ਹੋਏ ਮਛਵਾਰਿਆਂ ਲਈ ਐੱਸਜੀਪੀਸੀ ਕਮੇਟੀ ਨੇ ਵੱਲੋਂ ਅਟਾਰੀ ਸਰਹੱਦ ਤੇ ਲੰਗਰ ਵੀ ਲਗਾਇਆ ਗਿਆ ਸੀ। ਪਾਕਿਸਤਾਨੀ ਰੇਂਜ਼ਰਸ ਨੇ ਇਨ੍ਹਾਂ ਮਛਵਾਰਿਆਂ ਨੂੰ ਬੀਐੱਸਐੱਫ ਦੇ ਹਵਾਲੇ ਕੀਤਾ। ਰਿਹਾਅ ਹੋਏ ਮਛਵਾਰੇ ਗੁਜਰਾਤ, ਮੱਧ ਪ੍ਰਦੇਸ਼ ਤੇ ਹੋਰ ਵੱਖ-ਵੱਖ ਸੂਬਿਆਂ ਨਾਲ ਸਬੰਧਿਤ ਹਨ।

The government of Pakistan released 203 Indian fishermen, appealed for the release of the remaining colleagues
ਪਾਕਿਸਤਾਨ ਸਰਕਾਰ ਨੇ ਰਿਹਾਅ ਕੀਤੇ 203 ਭਾਰਤੀ ਮਛੇਰੇ, ਬਾਕੀ ਸਾਥੀਆਂ ਦੀ ਰਿਹਾਈ ਲਈ ਕੀਤੀ ਅਪੀਲ
author img

By

Published : Jun 4, 2023, 8:35 PM IST

ਪਾਕਿਸਤਾਨ ਸਰਕਾਰ ਨੇ ਰਿਹਾਅ ਕੀਤੇ 203 ਭਾਰਤੀ ਮਛੇਰੇ, ਬਾਕੀ ਸਾਥੀਆਂ ਦੀ ਰਿਹਾਈ ਲਈ ਕੀਤੀ ਅਪੀਲ

ਅੰਮ੍ਰਿਤਸਰ : ਭਾਰਤ ਪਾਕਿਸਤਾਨ ਦੇਸ਼ਾਂ ਦਰਮਿਆਨ ਹੋਏ ਸਮਝੌਤਿਆਂ ਤਹਿਤ ਅੱਜ ਗੁਵਾਂਢੀ ਦੇਸ਼ ਪਾਕਿਸਤਾਨ ਨੇ ਆਪਣੀਆਂ ਜੇਲ੍ਹਾਂ ਵਿੱਚ ਪਿਛਲੇ ਲੰਮੇ ਸਮੇਂ ਤੋਂ ਬੰਦ ਸਜ਼ਾਵਾਂ ਪੂਰੀਆਂ ਕਰ ਚੁੱਕੇ 203 ਭਾਰਤੀ ਮਛੇਰਿਆਂ ਨੂੰ ਵਾਘਾ ਅਟਾਰੀ ਸਰਹੱਦ ਰਾਹੀਂ ਭਾਰਤ ਭੇਜ ਦਿੱਤਾ ਹੈ। ਪਾਕਿਸਤਾਨ ਰੇਂਜਰਾਂ ਨੇ ਇਨ੍ਹਾਂ ਮਛੇਰਿਆਂ ਨੂੰ ਬੀਐਸਐਫ ਦੇ ਹਵਾਲੇ ਕੀਤਾ। ਜਿੰਨਾ ਵੱਲੋਂ ਇੰਨਾ ਮਛੇਰਿਆਂ ਨੂੰ ਆਪਣੇ ਆਪਣੇ ਸ਼ਹਿਰਾਂ ਵਿਚ ਭੇਜਣ ਦਾ ਇੰਤਜ਼ਾਮ ਕੀਤਾ ਗਿਆ।

ਘਰ ਪਰਤਣ 'ਤੇ ਖੁਸ਼ੀ ਕੀਤੀ ਜ਼ਾਹਿਰ: ਬੀਤੀ ਦੇਰ ਰਾਤ ਪਾਕ ਰੇਂਜਰਸ ਨੇ ਇਨ੍ਹਾਂ ਮਛੇਰਿਆਂ ਨੂੰ ਬੀ. ਐਸ. ਐਫ ਦੇ ਹਵਾਲੇ ਕੀਤਾ। ਉਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਦੋ ਦਿਨ ਤੋਂ ਭੁੱਖ ਦੀ ਮਾਰ ਝੱਲਦੇ ਆ ਰਹੇ ਇਹਨਾਂ ਭਾਰਤੀ ਮਛੇਰਿਆਂ ਲਈ ਅਟਾਰੀ ਸਰਹੱਦ ਵਿਖੇ ਦੇਰ ਰਾਤ ਲੰਗਰ ਪ੍ਰਸ਼ਾਦ ਦਾ ਪ੍ਰਬੰਧ ਕੀਤਾ ਗਿਆ। ਜਾਣਕਾਰੀ ਮੁਤਾਬਿਕ ਇਹ ਮਛੇਰੇ ਕਰਾਚੀ ਦੀ ਲਾਂਡੀ ਜੇਲ੍ਹ ਵਿਚ ਬੰਦ ਸਨ ਅਤੇ ਹੁਣ ਪਾਕਿਸਤਾਨ ਸਰਕਾਰ ਵੱਲੋਂ ਇੰਨਾ ਨੂੰ ਰਿਹਾਅ ਕੀਤਾ ਹੈ। ਵਤਨ ਪੁੱਜੇ ਭਾਰਤੀ ਮਛੇਰਿਆਂ ਦੀ ਵਤਨ ਵਾਪਸੀ 'ਚ ਭਾਰਤ-ਪਾਕਿ ਪੀਸ ਫਾਊਂਡੇਸ਼ਨ ਅਤੇ ਡੈਮੋਕਰੇਸੀ ਵਲੋਂ ਕੀਤੇ ਅਣਥੱਕ ਯਤਨਾਂ ਸਦਕਾ ਸੰਭਵ ਹੋਈ। ਘਰ ਪਰਤਣ 'ਤੇ ਖੁਸ਼ੀ ਜ਼ਾਹਿਰ ਕੀਤੀ। ਮਛੇਰਿਆਂ ਨੇ ਕਿਹਾ ਕਿ ਉਹ ਗਲਤੀ ਨਾਲ ਸਰਹੱਦ 'ਤੇ ਪਹੁੰਚੇ ਸਨ।

ਗੁਜਰਾਤ ਲਈ ਹੋਏ ਰਵਾਨਾ: ਪਾਕਿਸਤਾਨ ਦੀ ਜਲ ਸੈਨਾ ਵੱਲੋਂ ਗ੍ਰਿਫਤਾਰ ਕੀਤੇ ਗਏ ਭਾਰਤੀ ਮਛੇਰੇ 24 ਤੋਂ 30 ਮਹੀਨੇ ਦੀ ਸਜ਼ਾ ਕੱਟਣ ਤੋਂ ਬਾਅਦ ਹੁਣ ਵਤਨ ਪਰਤੇ ਹਨ। ਮਛੇਰਿਆਂ ਨੇ ਆਪਣੀ ਰਿਹਾਈ ਲਈ ਭਾਰਤ ਪਾਕ ਸਰਕਾਰਾਂ ਦੇ ਨਾਲ-ਨਾਲ ਮਦਦ ਕਰਨ ਵਾਲੀਆਂ ਸਮਾਜ ਸੇਵੀ ਸੰਸਥਾਵਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਇਹ ਮਛੇਰੇ ਗੁਜਰਾਤ, ਮੱਧ ਪ੍ਰਦੇਸ਼ ਤੇ ਹੋਰ ਵੱਖ-ਵੱਖ ਸੂਬਿਆਂ ਨਾਲ ਸਬੰਧਿਤ ਹਨ। ਅਟਾਰੀ ਸਰਹਦ 'ਤੇ ਕਾਗਜ਼ੀ ਕਾਰਵਾਈ ਮੁਕੱਮਲ ਹੋਣ ਤੋਂ ਬਾਅਦ ਇਨ੍ਹਾਂ ਮਛੇਰਿਆਂ ਨੂੰ ਦੇਰ ਰਾਤ ਅੰਮ੍ਰਿਤਸਰ ਲਿਆਂਦਾ ਗਿਆ ਜਿਥੋਂ ਅੱਜ ਗੁਜਰਾਤ ਲਈ ਰਵਾਨਾ ਹੋਏ ਹਨ। ਇਥੇ ਮਛੇਰਿਆਂ ਨੇ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਜੋ ਹੋਰ ਸਾਥੀ ਇਹਨਾਂ ਤੋਂ ਵੀ ਪਹਿਲੇ ਜੇਲ੍ਹਾਂ ਵਸੀਹ ਬੰਦ ਸਨ। ਉਨਾਂ ਨੂੰ ਵੀ ਰਿਹਾ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਵੀ ਭਾਰਤ ਦੇ ਮਛੇਰਿਆਂ ਨੂੰ ਪਾਕਿਸਤਾਨ ਵੱਲੋਂ ਰਿਹਾ ਕੀਤਾ ਗਿਆ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.