ETV Bharat / state

ਹਿਮਾਚਲ 'ਚ ਹੀ ਨਹੀਂ ਹੁਣ ਪੰਜਾਬ 'ਚ ਵੀ ਹੋਣ ਲੱਗੀ ਸੇਬਾਂ ਦੀ ਖੇਤੀ, ਜਾਣੋ ਇਸ ਕਿਸਾਨ ਨੇ ਕੀ ਲਗਾਈ ਤਕਨੀਕ ? - ਇਕ ਬੂਟੇ ਤੇ ਕਰੀਬ 50 ਕਿਲੋ ਸੇਬ ਦਾ ਫਲ ਲੱਗਾ

ਅੰਮ੍ਰਿਤਸਰ ਦੇ ਪਿੰਡ ਫੇਰੂਮਾਨ ਦਾ ਕਿਸਾਨ ਸਰਵਣ ਸਿੰਘ ਹਿਮਾਚਲ ਦੀ ਤਰਜ 'ਤੇ ਪਿੰਡ ਵਿੱਚ ਸੇਬਾਂ ਦੀ ਖੇਤੀ ਕਰ ਹਰ ਪਾਸੇ ਵਾਹ-ਵਾਹ ਖੱਟ ਰਿਹਾ ਹੈ। ਇਸ ਕਿਸਾਨ ਨੇ ਉਨ੍ਹਾਂ ਲੋਕਾਂ ਦੇ ਮੂੰਹ ਬੰਦ ਕਰ ਦਿੱਤੇ ਜੋ ਕਿਸੇ ਸਮੇਂ ਇਸ ਕਿਸਾਨ ਦਾ ਮਜਾਕ ਉਡਾਉਦੇ ਸਨ, ਆਓ ਜਾਣਦੇ ਹਾਂ ਕਿਸ ਤਰ੍ਹਾਂ ਇਸ ਕਿਸਾਨ ਨੇ ਕਰ ਦਿਖਾਇਆ ਕਮਾਲ। ਪੜੋ ਪੂਰੀ ਖਬਰ...

ਸੇਬਾਂ ਦੀ ਖੇਤੀ ਨੇ ਕਿਸਾਨ ਕੀਤਾ ਮਾਲੋਮਾਲ!
ਸੇਬਾਂ ਦੀ ਖੇਤੀ ਨੇ ਕਿਸਾਨ ਕੀਤਾ ਮਾਲੋਮਾਲ!
author img

By

Published : May 27, 2023, 3:19 PM IST

Updated : May 27, 2023, 3:33 PM IST

ਸੇਬਾਂ ਦੀ ਖੇਤੀ ਨੇ ਕਿਸਾਨ ਕੀਤਾ ਮਾਲੋਮਾਲ!

ਅੰਮ੍ਰਿਤਸਰ: ਪਿੰਡ ਫੇਰੂਮਾਨ ਵਿੱਚ ਕਿਸਾਨ ਦਾ ਵਿਲੱਖਣ ਤਜ਼ਰਬਾ ਸਫਲ ਹੋਇਆ ਹੈ। ਇਸ ਤਜ਼ੁਰਬੇ ਨਾਲ ਜਿੱਥੇ ਕਿਸਾਨ ਅਤੇ ਉਸਦੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ। ਉੱਥੇ ਹੀ ਕਿਸੇ ਸਮੇਂ ਕਿਸਾਨ ਦਾ ਮਖੌਲ ਉਡਾਉਣ ਵਾਲੇ ਵੀ ਇਸ ਖ਼ਾਸ ਤਜਰਬੇ ਲਈ ਕਿਸਾਨ ਦੀ ਵਾਹ ਵਾਹ ਕਰ ਰਹੇ ਹਨ। ਜੀ ਹਾਂ ਅਸੀਂ ਇਕ ਅਜਿਹੇ ਕਿਸਾਨ ਦੀ ਗੱਲ ਕਰ ਰਹੇ ਹਾਂ ਜੋ ਫਸਲੀ ਚੱਕਰ ਤੋਂ ਬਾਹਰ ਆ ਕੇ ਸਹਾਇਕ ਧੰਦਿਆਂ ਨੂੰ ਪਹਿਲ ਦੇ ਰਿਹਾ ਹੈ।

ਕਿਵੇਂ ਕੀਤੀ ਸ਼ੁਰੂਆਤ: ਗੱਲਬਾਤ ਦੌਰਾਨ ਕਿਸਾਨ ਸਰਵਣ ਸਿੰਘ ਨੇ ਦੱਸਿਆ ਕਿ ਕਰੀਬ 3 ਸਾਲ ਪਹਿਲਾਂ ਉਸ ਨੇ 100 ਦੇ ਕਰੀਬ ਸੇਬਾਂ ਦੇ ਬੂਟੇ ਆਪਣੇ ਇਲਾਕੇ ਦੇ ਵੱਖ ਵੱਖ ਥਾਵਾਂ 'ਤੇ ਲਗਾਏ ਸਨ। ਜਿਸ ਵਿੱਚ ਸਕੂਲ, ਕਾਲਜ, ਘਰ ਅਤੇ ਜਨਤਕ ਥਾਵਾਂ ਸ਼ਾਮਿਲ ਸਨ। ਇਸੇ ਦੌਰਾਨ ਜਦੋਂ ਉਸ ਨੇ ਜਨਤਕ ਥਾਵਾਂ ਤੇ ਸੇਬਾਂ ਦੇ ਬੂਟੇ ਲਗਾਏ ਤਾਂ ਉਸਦੇ ਕੁਝ ਪਿੰਡ ਵਾਸੀ ਉਸ ਦਾ ਮਖੌਲ ਉਡਾਂਦੇ ਸਨ ਕਿ ਪੰਜਾਬ ਵਿੱਚ ਕਿੱਥੋਂ ਸੇਬ ਲੱਗਣਗੇ ਪਰ ਅੱਜ 3 ਸਾਲ ਬਾਅਦ ਜਿੱਥੇ ਸੇਬਾਂ ਦੇ ਕੁਝ ਬੂਟੇ ਉਘਰੇ ਹਨ। ਉੱਥੇ ਹੀ ਘਰ ਵਿੱਚ ਲਗਾਏ ਸੇਬਾਂ ਦੇ ਬੂਟਿਆਂ ਤੇ ਬੀਤੇ ਮਹੀਨੇ ਤੋਂ ਲਗਾਤਾਰ ਫਲ ਲੱਗ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਕ ਬੂਟੇ 'ਤੇ ਕਰੀਬ 50 ਕਿਲੋ ਸੇਬ ਦਾ ਫਲ ਲੱਗਾ ਹੈ ਜੋ ਕਿ ਗੋਲਡਨ ਸੇਬ ਦੇ ਰੂਪ ਵਿੱਚ ਹੈ ਅਤੇ ਹਲਕੀ ਲਾਲੀ ਦਿਖਾਉਂਦਾ ਹੈ। ਸਰਵਣ ਸਿੰਘ ਨੇ ਦੱਸਿਆ ਕਿ ਘਰ ਦੀ ਬਗੀਚੀ ਵਿੱਚ ਲੱਗੇ ਇਹ ਸੇਬ ਦੇ ਬੂਟੇ ਜਿੱਥੇ ਸੁੰਦਰ ਦਿਖਾਈ ਦਿੰਦੇ ਹਨ ਉਥੇ ਇਹ ਬੇਹੱਦ ਰਸ ਨਾਲ ਭਰਪੂਰ ਵੀ ਹਨ।

ਕਿਸਾਨਾਂ ਨੂੰ ਅਪੀਲ: ਸਰਵਣ ਸਿੰਘ ਨੇ ਆਪਣੀ ਸਫਲਤਾ ਤੋਂ ਬਾਅਦ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਕਣਕ ਝੋਨੇ ਦੇ ਚੱਕਰ ਵਿਚੋਂ ਨਿਕਲ ਕੇ ਅਲੱਗ ਕੋਸ਼ਿਸ਼ ਨਾਲ ਉਹ ਵੀ ਵੱਧ ਮੁਨਾਫਾ ਕਮਾ ਸਕਦੇ ਹਨ। ਜਿਸ ਦੇ ਲਈ ਜਰੂਰੀ ਨਹੀਂ ਕਿ ਉਹ ਇੱਕੋ ਵਾਰ 500 ਬੂਟੇ ਲਗਾ ਕੇ ਸ਼ੁਰੂ ਕਰਨ ਬਲਕਿ ਸੇਬ ਅਤੇ ਹੋਰ ਫਲਾਂ ਦੀ ਖੇਤੀ ਉਹ 50 ਬੂਟਿਆਂ ਤੋ ਵੀ ਸ਼ੁਰੂ ਕਰ ਸਕਦੇ ਹਨ।

ਕੀ ਕਹਿੰਦੇ ਨੇ ਸਰਵਣ ਦੇ ਚਾਚਾ-ਚਾਚੀ: ਕਿਸਾਨ ਸਰਵਣ ਸਿੰਘ ਦੇ ਚਾਚਾ ਮੇਜਰ ਸਿੰਘ ਅਤੇ ਚਾਚੀ ਸੁਖਵਿੰਦਰ ਕੌਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ ਘਰ ਸੇਬਾਂ ਦੇ ਬੂਟੇ ਲਗਾ ਕੇ ਉਨ੍ਹਾਂ ਨੂੰ ਦੇਖਭਾਲ ਲਈ ਕਿਹਾ ਸੀ। ਜਿਸ ਤੋਂ ਬਾਅਦ ਉਨ੍ਹਾਂ ਸਿਵਾਏ ਪਾਣੀ ਅਤੇ ਗੋਡੀ ਦੇ ਬੂਟਿਆਂ ਨੂੰ ਕਿਸੇ ਤਰਾਂ ਦੀ ਕੋਈ ਖਾਦ ਨਹੀਂ ਪਾਈ ਅਤੇ ਬਿਲਕੁਲ ਔਰਗੈਨਿਕ ਤੌਰ ਤੇ ਇਹ ਬੂਟੇ ਸ਼ਾਨਦਾਰ ਤਿਆਰ ਹੋਏ ਹਨ। ਉਨ੍ਹਾਂ ਦੱਸਿਆ ਕਿ ਇਕ ਬੂਟੇ ਤੇ ਕਰੀਬ 50 ਕਿਲੋ ਸੇਬ ਲੱਗੇ ਹਨ ਅਤੇ ਇਹ ਸਵਾਦਿਸ਼ਟ ਵੀ ਹਨ। ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਸਾਂਭ ਸੰਭਾਲ ਲਈ ਹਰ ਇਕ ਕਿਸਾਨ ਨੂੰ ਜਾਗਰੂਕ ਹੋਣ ਦੀ ਲੋੜ ਹੈ।ਜਿਸ ਲਈ ਰਵਾਇਤੀ ਖੇਤੀ ਤੋਂ ਇਲਾਵਾ ਘੱਟ ਪਾਣੀ ਅਤੇ ਬਿਨਾਂ ਕਿਸੇ ਕੁਦਰਤੀ ਨੁਕਸਾਨ ਹੋਣ ਵਾਲੀਆਂ ਫ਼ਸਲਾਂ ਨੂੰ ਪਹਿਲ ਦੇਣੀ ਚਾਹੀਦੀ ਹੈ।

Last Updated : May 27, 2023, 3:33 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.