ਅੰਮ੍ਰਿਤਸਰ: ਜਲੰਧਰ ਦੇ ਇਕ ਮਸ਼ਹੂਰ ਜਨਰਲ ਸਰਜਨ ਅਤੇ ਉਨ੍ਹਾਂ ਦੀ ਪਤਨੀ ਦੀ ਸੋਸ਼ਲ ਮੀਡੀਆ 'ਤੇ ਤਾਰੀਫ ਹੋ ਰਹੀ ਹੈ। ਇਸ ਡਾਕਟਰ ਜੋੜੇ ਨੇ ਹਜ਼ਾਰਾਂ ਫੁੱਟ ਦੀ ਉਚਾਈ 'ਤੇ ਏਅਰ ਕੈਨੇਡਾ ਦੀ ਫਲਾਈਟ 'ਚ ਸਫਰ ਕਰ ਰਹੇ ਨੌਜਵਾਨ ਯਾਤਰੀ ਦੀ ਜਾਨ ਬਚਾਈ ਹੈ। ਇਸਦੇ ਨਾਲ ਹੀ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਹੋਣ ਤੋਂ ਵੀ ਬਚਾਅ ਹੋ ਗਿਆ ਹੈ। ਮਰੀਜ਼ ਨੂੰ ਇਲਾਜ ਲਈ ਦਾਖਲ ਕਰਵਾਉਣ ਦੀ ਵੀ ਲੋੜ ਨਹੀਂ ਪਈ ਹੈ। ਉਹ ਆਪਣੇ ਪੈਰਾਂ 'ਤੇ ਸਹੀ ਸਲਾਮਤ ਏਅਰਪੋਰਟ ਪਹੁੰਚ ਗਿਆ। ਉਨ੍ਹਾਂ ਕਿਹਾ ਕਿ ਏਅਰਪੋਰਟ ਅਥਾਰਟੀ ਵੱਲੋਂ ਐਂਬੂਲੈਂਸ ਸੇਵਾ ਦਾ ਵੀ ਇੰਤਜਾਮ ਵੀ ਕੀਤਾ ਗਿਆ ਸੀ।
ਸ੍ਰੀ ਦਰਬਾਰ ਸਾਹਿਬ ਟੇਕਿਆ ਮੱਥਾ : ਡਾ. ਸਤਿੰਦਰਜੀਤ ਸਿੰਘ ਬਜਾਜ ਆਪਣੀ ਪਤਨੀ ਨਾਲ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪੁੱਜੇ, ਜਿੱਥੇ ਉਨ੍ਹਾਂ ਨੇ ਸ੍ਰੀ ਗੁਰੂ ਰਾਮਦਾਸ ਦਾ ਸ਼ੁਕਰਾਨਾ ਅਦਾ ਕੀਤਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਏਅਰ ਕੈਨੇਡਾ ਦੇ ਅਧਿਕਾਰੀ ਡਾ. ਜਿਮ ਚਾਂਗ ਨੇ ਡਾਕਟਰ ਜੋੜੇ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਭਵਿੱਖ ਵਿੱਚ ਏਅਰ ਕੈਨੇਡਾ ਦੀ ਯਾਤਰਾ ਕਰਨ ਲਈ ਟਿਕਟਾਂ 'ਤੇ 30 ਫੀਸਦੀ ਦੀ ਛੋਟ ਵੀ ਦਿੱਤੀ ਗਈ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਏਅਰ ਕੈਨੇਡਾ ਦਾ ਉਨ੍ਹਾਂ ਦਾ ਇਹ ਸਨਮਾਨ ਕਰਨ ਲਈ ਧੰਨਵਾਦ ਵੀ ਕੀਤਾ ਹੈ।
- CM Mann to Sukhjinder Randhawa: ਰੰਧਾਵਾ ਦੇ ਚੈਲੇਂਜ ਉਤੇ ਮੁੱਖ ਮੰਤਰੀ ਦਾ ਜਵਾਬ, ਕਿਹਾ- "ਆਹ ਲਓ ਰੰਧਾਵਾ ਸਾਬ੍ਹ ਤੁਹਾਡਾ ਅੰਸਾਰੀ ਵਾਲਾ ਨੋਟਿਸ"
- ਗਰਮੀ ਦੀਆਂ ਛੁੱਟੀਆਂ 'ਚ ਨਿਹਾਰਿਕਾ ਦਾ ਕਮਾਲ, ਸ਼ੌਂਕ ਨੂੰ ਪੂਰਾ ਕਰਦੇ ਹੋਏ ਹੁਨਰ ਨੂੰ ਸੰਵਾਰਿਆ, ਵੇਖੋ ਇਹ ਖਾਸ ਵੀਡੀਓ
- ਲੁਧਿਆਣਾ ਵਿੱਚ ਸਯੁੰਕਤ ਕਿਸਾਨ ਮੋਰਚੇ ਦੀ ਅਹਿਮ ਬੈਠਕ, ਮੱਕੀ ਅਤੇ ਮੂੰਗੀ ਦੀ ਐਮਐਸਪੀ ਨੂੰ ਵਿਚਾਰਾਂ, ਕਿਹਾ- "ਵਾਅਦਿਆਂ ਤੋਂ ਭੱਜ ਰਹੀ ਸਰਕਾਰ"
ਮੀਡਿਆ ਨਾਲ਼ ਗੱਲਬਾਤ ਦੌਰਾਨ ਸਿਵਲ ਹਸਪਤਾਲ ਜਲੰਧਰ ਦੇ ਸੀਨੀਅਰ ਮੈਡੀਕਲ ਅਫ਼ਸਰ ਜਨਰਲ ਸਰਜਨ ਡਾ. ਸਤਿੰਦਰਜੀਤ ਬਜਾਜ ਅਤੇ ਉਨ੍ਹਾਂ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਕੈਨੇਡਾ ਵਿੱਚ ਪੜ੍ਹ ਰਿਹਾ ਹੈ। ਉਹ ਉਸਦੇ ਗ੍ਰੈਜੂਏਸ਼ਨ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਗਏ ਸੀ। ਉਥੋਂ 25 ਜੂਨ ਨੂੰ ਉਹ ਕੈਨੇਡਾ ਤੋਂ ਨਵੀਂ ਦਿੱਲੀ ਲਈ ਫਲਾਈਟ ਵਿੱਚ ਰਵਾਨਾ ਹੋਏ। ਉਨ੍ਹਾਂ ਦੱਸਿਆ ਕਿ ਜੇਕਰ ਫਲਾਈਟ ਵਿੱਚ ਸਮੇਂ ਸਿਰ ਇਲਾਜ ਨਾ ਮਿਲਦਾ ਤਾਂ ਮਰੀਜ਼ ਦੀ ਜਾਨ ਜਾ ਸਕਦੀ ਸੀ। ਡਾ: ਸਤਿੰਦਰ ਜੀਤ ਨੇ ਕਿਹਾ ਕਿ ਡਾਕਟਰ ਹੋਣ ਦੇ ਨਾਤੇ ਉਨ੍ਹਾਂ ਲਈ ਹਰ ਜ਼ਿੰਦਗੀ ਅਨਮੋਲ ਹੈ। ਉਸ ਨੇ ਤੁਰੰਤ ਡਾਕਟਰੀ ਸਹਾਇਤਾ ਦੇ ਕੇ ਆਪਣਾ ਫਰਜ਼ ਨਿਭਾਇਆ ਹੈ।