ਅੰਮ੍ਰਿਤਸਰ: ਸ਼ਹਿਰ ਦੇ ਲਾਰੈਂਸ ਰੋਡ ਚੌਂਕ ’ਚ ਹੀ ਭਿੜੇ ਇਨ੍ਹਾਂ ਲੋਕਾਂ ਨੂੰ ਦੇਖੋ, ਜੇ ਤੁਸੀਂ ਧਿਆਨ ਨਾਲ ਵੇਖੋਗੇ ਤਾਂ ਤੁਹਾਨੂੰ ਨਜ਼ਰ ਆਏਗਾ ਕਿ ਇਹ ਲੋਕ ਥਾਣੇ ਦੇ ਬਾਹਰ ਲੱਗੇ ਨਾਕੇ ਉਤੇ ਹੀ ਆਪਸ ’ਚ ਭਿੜ ਗਏ ਅਤੇ ਪੁਲਿਸ ਵੀ ਰਾਤ ਸਮੇਂ ਲੱਗੇ ਕਰਫ਼ਿਉ ਦੌਰਾਨ ਨਾਕਾ ਲੱਗਾ ਉਥੇ ਖੜੀ ਹੈ। ਪਰ ਇਹ ਨੌਜਵਾਨ ਪੁਲਿਸ ਵਾਲਿਆਂ ਦੀ ਪਰਵਾਹ ਨਾ ਕਰਦੇ ਹੋਏ ਆਪਸ ’ਚ ਝਗੜਦੇ ਨਜ਼ਰ ਆ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਪੰਜਾਬ ਵਿਚ ਰਾਤ ਦਾ ਕਰਫਿਉ ਲਗਾ ਦਿੱਤਾ ਗਿਆ ਹੈ, ਕੋਰੋਨਾ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਅਤੇ ਬੈਰੀਗੇਟ ਲਾਇਆ ਹੋਇਆ ਸੀ ਇਸੇ ਦੌਰਾਨ ਬਟਾਲਾ ਰੋਡ ਤੋਂ ਆ ਰਹੀ ਕਾਰ ਦੇ ਡਰਾਈਵਰ ਵੱਲੋਂ ਬ੍ਰੇਕ ਲਗਾਏ ਗਏ ਤਾਂ ਪਿੱਛੇ ਤੋਂ ਆ ਰਹੀ ਗੱਡੀ ਮੂਹਰੇ ਵਾਲੀ ਕਾਰ ਨਾਲ ਟਕਰਾ ਗਈ।
ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਇਨਾਂ ਝਗੜ ਰਹੇ ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਪੁਲਿਸ ਅਧਿਕਾਰੀ ਮਨਜੀਤ ਸਿੰਘ ਵੱਲੋਂ ਇਨ੍ਹਾਂ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਾਨੂੰਨ ਤਹਿਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਦੂਜੇ ਪਾਸੇ, ਆਪਸ ’ਚ ਝਗੜਣ ਵਾਲਿਆਂ ’ਚੋ ਇੱਕ ਪੱਖ ਦਾ ਕਹਿਣਾ ਹੈ ਕਿ ਪਿੱਛੇ ਤੋਂ ਆ ਰਹੀ ਗੱਡੀ ਨੇ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਅਤੇ ਜਦੋਂ ਉਨ੍ਹਾਂ ਗੱਲ ਕਰਨੀ ਚਾਹੀ ਤੇ ਤਾਂ ਉਨ੍ਹਾਂ ਨੂੰ ਗਾਲਾਂ ਕੱਢਣ ਲੱਗ ਪਏ ਉਨ੍ਹਾਂ ਪੁਲਿਸ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕੀਤੀ।