ਅੰਮ੍ਰਿਤਸਰ: ਜ਼ਿਲ੍ਹੇ ਦੇ ਬੱਸ ਸਟੈਂਡ ਰਾਮ ਤਲਾਈ ਚੌਕ ਵਿੱਚ ਪੰਜਾਬ ਰੋਡਵੇਜ਼ ਦੀ ਬੱਸ ਦੇ ਨਾਲ ਇੱਕ ਆਟੋ ਦੀ ਮਾਮੂਲੀ ਜਿਹੀ ਟੱਕਰ ਹੋ ਗਈ। ਇਸ ਟੱਕਰ ਤੋਂ ਬਾਅਦ ਆਟੋ ਚਾਲਕ ਦੀ ਕੁੱਟਮਾਰ ਬੱਸ ਚਾਲਕ ਨੇ ਕਰਨੀ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਆਟੋ ਚਾਲਕ ਨੂੰ ਰੋਡਵੇਜ਼ ਦੇ ਚਾਲਕ ਨੇ ਸਾਥੀਆਂ ਨਾਲ ਮਿਲ ਕੇ ਬੁਰੀ ਤਰ੍ਹਾਂ ਕੁੱਟਿਆ ਅਤੇ ਉਸ ਦੇ ਕੱਪੜੇ ਵੀ ਪਾੜ ਦਿੱਤੇ। ਆਟੋ ਚਾਲਕ ਨੂੰ ਸਥਾਨਕਵਾਸੀਆਂ ਨੇ ਜੱਦੋ-ਜਹਿਦ ਤੋਂ ਬਾਅਦ ਕੁੱਟਮਾਰ ਕਰ ਰਹੇ ਲੋਕਾਂ ਤੋਂ ਬਚਾਇਆ ਗਿਆ।
ਸਖ਼ਤ ਕਾਰਵਾਈ ਕਰਨ ਦੀ ਮੰਗ: ਇਸ ਸੰਬਧੀ ਪੀੜਤ ਆਟੋ ਚਾਲਕ ਨੇ ਦੱਸਿਆ ਕਿ ਉਸ ਦਾ ਆਟੋ ਬੱਸ ਨਾਲ ਥੋੜ੍ਹਾ ਜਿਹਾ ਟਕਰਾ ਗਿਆ ਅਤੇ ਇਸ ਤੋਂ ਬਾਅਦ ਪੰਜਾਬ ਰੋਡਵੇਜ਼ ਦੇ ਬੱਸ ਡਰਾਇਵਰ ਅਤੇ ਉਸ ਦੇ ਲਗਭਗ ਦਸ ਦੇ ਕਰੀਬ ਸਾਥੀਆਂ ਵੱਲੋ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਮੌਕੇ ਉੱਤੇ ਮੌਜੂਦ ਲੋਕਾਂ ਵੱਲੋਂ ਉਸ ਦੀ ਜਾਨ ਬਚਾਈ ਗਈ ਹੈ। ਇਸ ਤੋਂ ਬਾਅਦ ਪੀੜਤ ਆਟੋ ਚਾਲਕ ਦੇ ਸਾਥੀਆਂ ਨੇ ਕੁੱਟਮਾਰ ਦਾ ਵਿਰੋਧ ਕਰਦਿਆਂ ਰੋਡ ਵਿੱਚ ਜ਼ਬਰਦਸਤ ਹੰਗਾਮਾ ਕੀਤਾ। ਪੁਲਿਸ ਭੜਕੇ ਹੋਏ ਆਟੋ ਚਾਲਕ ਦੇ ਸਾਥੀਆਂ ਨੂੰ ਸ਼ਾਂਤ ਕਰਵਾਉਣ ਲਈ ਪੂਰੀ ਕੋਸ਼ਿਸ਼ ਕਰਦੀ ਨਜ਼ਰ ਆਈ। ਆਟੋ ਚਾਲਕ ਦੇ ਸਾਥੀਆਂ ਨੇ ਪੰਜਾਬ ਰੋਡਵੇਜ਼ ਦੇ ਡਰਾਈਵਰ ਅਤੇ ਉਸ ਦੇ ਸਾਥੀਆਂ ਉੱਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਅਤੇ ਜੇਕਰ ਮੰਗ ਪੂਰੀ ਨਹੀਂ ਹੋਈ ਤਾਂ ਪ੍ਰਦਰਸ਼ਨ ਕਰਨ ਦੀ ਚਿਤਾਵਨੀ ਵੀ ਦਿੱਤੀ।
- Girl beaten up by her Fiance: ਬਠਿੰਡਾ 'ਚ ਸਪਾ ਸੈਂਟਰ ਅੰਦਰ ਕੁੜੀ ਨਾਲ ਬੁਰੀ ਤਰ੍ਹਾਂ ਕੁੱਟਮਾਰ, ਕੁੜੀ ਦੇ ਮੰਗੇਤਰ 'ਤੇ ਇਲਜ਼ਾਮ
- Prisoner escaped from police custody: ਤਰਨ ਤਾਰਨ ਦੇ ਸਿਵਲ ਹਸਪਤਾਲ ਤੋਂ ਹਵਾਲਾਤੀ ਹੋਇਆ ਫਰਾਰ, ਜੇਲ੍ਹ 'ਚ ਕੱਟ ਰਿਹਾ ਸੀ ਕਤਲ ਕੇਸ ਦੀ ਸਜ਼ਾ
- BSC Agriculture Department Start again Barjindra College: ਫਰੀਦਕੋਟ ਦੇ ਸਰਕਾਰੀ ਬਰਜਿੰਦਰਾ ਕਾਲਜ 'ਚ ਮੁੜ ਸ਼ੁਰੂ ਹੋਇਆ BSC ਖੇਤੀਬਾੜੀ ਵਿਭਾਗ
ਕਾਨੂੰਨ ਮੁਤਾਬਿਕ ਬਣਦੀ ਕਾਰਵਾਈ: ਮੌਕੇ ਡਿਉਟੀ ਉੱਤੇ ਮੌਜੂਦ ਟ੍ਰੈਫਿਕ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਇਸ ਘਟਨਾ ਦੇ ਚਲਦੇ ਸੜਕ ਉੱਤੇ ਕਾਫੀ ਜਾਮ ਲੱਗਿਆ ਸੀ। ਫਿਲਹਾਲ ਪੁਲਿਸ ਵੱਲੋਂ ਦੋਵਾਂ ਧਿਰਾਂ ਨੂੰ ਬੱਸ ਸਟੈਂਡ ਚੋਕੀ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੁੱਟਮਾਰ ਕਰਨ ਵਾਲੇ ਮੁਲਜ਼ਮ ਬੱਸ ਚਾਲਕ ਨੂੰ ਸਮੇਤ ਬੱਸ ਥਾਣੇ ਵਿੱਚ ਭੇਜ ਦਿੱਤਾ ਗਿਆ। ਪੁਲਿਸ ਮੁਤਾਬਿਕ ਕਾਨੂੰਨ ਦੇ ਹਿਸਾਬ ਨਾਲ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।