ETV Bharat / state

Amritsar News: ਅਦਾਲਤ ਨੇ ਸਾਬਕਾ ਡਿਪਟੀ ਸੀਐਮ ਓਪੀ ਸੋਨੀ ਨੂੰ ਇੱਕ ਦਿਨ ਦੇ ਰਿਮਾਂਡ 'ਤੇ ਭੇਜਿਆ - congress

ਵਿਜੀਲੈਂਸ ਪੰਜਾਬ ਵੱਲੋਂ ਅੱਜ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ। ਇਸ ਦੌਰਾਨ ਉਹਨਾਂ ਦੇ ਸਮਰਥਕਾਂ ਨੇ ਸੂਬਾ ਸਰਕਾਰ ਖਿਲਾਫ ਨਾਅਰੇ ਲਗਾ ਕੇ ਰੋਸ ਪ੍ਰਗਟਾਇਆ।

The court sent former deputy CM OP Soni on remand in amritsar
Amritsar News : ਅਦਾਲਤ ਨੇ ਸਾਬਕਾ ਡਿਪਟੀ ਸੀਐਮ ਓਪੀ ਸੋਨੀ ਨੂੰ ਇੱਕ ਦੀ ਦੇ ਰਿਮਾਂਡ 'ਤੇ ਭੇਜਿਆ
author img

By

Published : Jul 10, 2023, 3:59 PM IST

Amritsar News : ਅਦਾਲਤ ਨੇ ਸਾਬਕਾ ਡਿਪਟੀ ਸੀਐਮ ਓਪੀ ਸੋਨੀ ਨੂੰ ਇੱਕ ਦੀ ਦੇ ਰਿਮਾਂਡ 'ਤੇ ਭੇਜਿਆ

ਅੰਮ੍ਰਿਤਸਰ: ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੂੰ ਵਿਜੀਲੈਂਸ ਪੰਜਾਬ ਵੱਲੋਂ ਅੱਜ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ। ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਗਿਰਫਤਾਰੀ ਤੋਂ ਬਾਅਦ ਅੱਜ ਓਪੀ ਸੋਨੀ ਨੂੰ ਜਿਸ ਵੇਲੇ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਉਸ ਦੌਰਾਨ ਕਾਂਗਰਸ ਵਰਕਰਾਂ ਅਤੇ ਸਾਬਕਾ ਮੰਤਰੀ ਦੇ ਸਮਰਥਕਾਂ ਨੇ ਅਦਾਲਤ ਦੇ ਬਾਹਰ ਸੂਬਾ ਸਰਕਾਰ ਖਿਲਾਫ ਨਾਅਰੇ ਲਗਾਉਂਦਿਆਂ ਰੋਸ ਪ੍ਰਗਟਾਇਆ ਅਤੇ ਕਿਹਾ ਕਿ ਇਹ ਬਦਲਾਖੋਰੀ ਦੀ ਰਾਜਨੀਤੀ ਦੇ ਚਲਦਿਆਂ ਕੀਤਾ ਜਾ ਰਿਹਾ ਹੈ। ਓਪੀ ਸੋਨੀ ਇਕ ਇਮਾਨਦਾਰ ਮੰਤਰੀ ਰਹੇ ਹਨ ਪਰ ਭਗਵੰਤ ਮਾਨ ਦੀ ਸਰਕਾਰ ਉਹਨਾਂ ਨੂੰ ਫਸਾ ਰਹੀ ਹੈ। ਸਮਰਥਕਾਂ ਨੇ ਕਿਹਾ ਕਿ ਇਹ ਸਿਆਸੀ ਦੁਸ਼ਮਣੀ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ। ਜਲਦ ਹੀ ਕਾਂਗਰਸ ਦੇ ਸਾਬਕਾ ਮੰਤਰੀ ਰਿਹਾਅ ਹੋ ਜਾਣਗੇ।

ਪਿਛਲੇ 8 ਮਹੀਨਿਆਂ ਵਿੱਚ ਨਹੀਂ ਮਿਲਿਆ ਕੋਈ ਸਬੂਤ : ਦੱਸਣਯੋਗ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਵਿਜ਼ੀਲੈਂਸ ਵੱਲੋਂ ਪੁੱਛਗਿੱਛ ਕਰਨ ਲਈ ਹੀ ਇਹ ਰਿਮਾਂਡ ਹਾਸਿਲ ਕੀਤਾ ਗਿਆ ਹੈ। ਵਕੀਲ ਪ੍ਰਦੀਪ ਸੈਣੀ ਨੇ ਦੱਸਿਆ ਕਿ ਇੱਕ ਘੰਟਾ ਬਹਿਸ ਕਰਨ ਤੋਂ ਬਾਅਦ ਇੱਕ ਦਿਨ ਦੇ ਰਿਮਾਂਡ 'ਤੇ ਭੇਜਿਆ ਜਾ ਰਿਹਾ ਹੈ। ਇਸ ਦੌਰਾਨ ਵਕੀਲ ਪ੍ਰਦੀਪ ਸੈਣੀ ਨੇ ਕਿਹਾ ਕਿ ਪਿਛਲੇ ਅੱਠ ਮਹੀਨੇ ਦੀ ਜਾਂਚ ਵਿੱਚ ਕੁੱਝ ਹਾਸਿਲ ਨਹੀਂ ਹੋਈਆ ਤੇ ਇੱਕ ਦਿਨ ਦੇ ਨਾਲ਼ ਕੀ ਲੱਭ ਲੈਣਗੇ।

ਅਦਾਲਤ ਦੇ ਬਾਹਰ ਸੂਬਾ ਸਰਕਾਰ ਮੁਰਦਾਬਾਦ ਦੇ ਲੱਗੇ ਨਾਅਰੇ: ਸਾਬਕਾ ਡਿਪਟੀ ਸੀਐਮ ਓਪੀ ਸੋਨੀ ਨੂੰ ਅਦਾਲਤ ਵਿੱਚ ਪੇਸ਼ ਕਰਨ ਦੌਰਾਨ ਸੈਂਕੜੇ ਕਾਂਗਰਸੀ ਆਗੂਆਂ ਨੇ ਸਮਰਥਨ ਕੀਤਾ ਅਤੇ ਕਿਹਾ ਪਹਿਲਾਂ ਭਾਰਤ ਭੂਸ਼ਨ ਆਸ਼ੂ ਨੂੰ ਵੀ ਫਸਾਇਆ ਗਿਆ ਸੀ ਪਰ ਉਹ ਵਾਪਿਸ ਆ ਗਏ ਹੁਨਿਸ ਤਰ੍ਹਾਂ ਹੀ ਓਪੀ ਸੋਨੀ ਵੀ ਜਲਦ ਹੀ ਰਿਹਾਅ ਹੋਣਗੇ। ਇਸ ਦੌਰਾਨ ਕਾਂਗਰਸੀ ਆਗੂਆਂ ਵੱਲੋਂ ਪੰਜਾਬ ਸਰਕਾਰ ਮੁਰਦਬਾਦ ਦੇ ਨਾਅਰੇ ਲਾਏ ਗਏ ਤੇ ਓਪੀ ਸੋਨੀ ਜਿੰਦਾਬਾਦ ਕਿਹਾ ਗਿਆ।

ਕਈ ਮਹੀਨਿਆਂ ਦੀ ਕਾਰਵਾਈ ਤੋਂ ਬਾਅਦ ਕੀਤਾ ਗਿਰਫ਼ਤਾਰ: ਜ਼ਿਕਰਯੋਗ ਹੈ ਕਿ ਹੁਣ ਓਪੀ ਸੋਨੀ 12 ਜੁਲਾਈ ਨੂੰ ਅਦਾਲਤ ਵਿਚ ਪੇਸ਼ ਹੋਣਗੇ। ਜਿਥੇ ਅਗਲੀ ਸੁਣਵਾਈ ਵਿਚ ਸਾਫ਼ ਹੋਵੇਗਾ ਕਿ ਓਪੀ ਸੋਨੀ ਖਿਲਾਫ ਅਗਲੀ ਕੀ ਕਾਰਵਾਈ ਹੁੰਦੀ ਹੈ। ਐਤਵਾਰ ਨੂੰ ਵਿਜੀਲੈਂਸ ਨੇ ਸਾਬਕਾ ਡਿਪਟੀ ਸੀਐਮ ਸੋਨੀ (OP Soni) ਨੂੰ 8 ਮਹੀਨਿਆਂ ਦੀ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਦੇ ਘਰੋਂ ਗ੍ਰਿਫਤਾਰ ਕੀਤਾ ਸੀ। ਸੋਨੀ ‘ਤੇ ਦੋਸ਼ ਹਨ ਕਿ ਉਨ੍ਹਾਂ ਦੇ ਖਰਚੇ ਉਨ੍ਹਾਂ ਦੀ ਕਮਾਈ ਤੋਂ ਕਈ ਗੁਣਾ ਜ਼ਿਆਦਾ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.