ਅੰਮ੍ਰਿਤਸਰ: ਅੰਮ੍ਰਿਤਸਰ ਪੰਜਾਬ ਸਰਕਾਰ ਵੱਲੋਂ ਨਵੇਂ ਬਣਾਏ ਗਏ ਮੁਹੱਲਾ ਕਲੀਨਿਕ ਤੋਂ ਪਹਿਲਾਂ ਬਣੀਆਂ ਸਰਹੱਦੀ ਪਿੰਡਾਂ ਦੀਆਂ ਡਿਸਪੈਂਸਰੀਆਂ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਮੁਹੱਲਾ ਕਲੀਨਿਕ ਖੋਲ੍ਹ ਕੇ ਇਹ ਦਾਅਵੇ ਕੀਤੇ ਜਾ ਰਹੇ ਸਨ ਕਿ ਪੰਜਾਬ ਦੇ ਲੋਕਾਂ ਦਾ ਇਲਾਜ ਵਧੀਆ ਢੰਗ ਨਾਲ ਚੰਗੇ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਪਰ ਸਰਹੱਦੀ ਪਿੰਡਾਂ ਦੇ ਹਾਲਾਤ ਸਰਹੱਦੀ ਪਿੰਡਾਂ ਵਿੱਚ ਬਣੀਆਂ ਡਿਸਪੈਂਸਰੀਆਂ ਦੀ ਹਾਲਤ ਬਦ ਤੋਂ ਵੀ ਬਦਤਰ ਬਣੀ ਹੋਈ ਹੈ। News of border villages Muhawa.
ਦੱਸ ਦੇਈਏ ਕਿ ਇੱਥੇ ਡਿਸਪੈਂਸਰੀਆਂ ਨੂੰ ਤਾਲੇ ਲੱਗੇ ਹੋਏ ਹਨ ਜੇਕਰ ਕੋਈ ਮਰੀਜ਼ ਦਵਾਈ ਲੈਣ ਜਾਂ ਆਪਣਾ ਇਲਾਜ ਕਰਵਾਉਣ ਲਈ ਆਉਂਦਾ ਹੈ ਤੇ ਉਸ ਨੂੰ ਖਾਲੀ ਹੱਥ ਹੀ ਵਾਪਸ ਜਾਣਾ ਪੈਂਦਾ ਹੈ। ਵੇਖਿਆ ਜਾਵੇ ਤੇ ਜਿਹੜੇ ਪੰਜਾਬ ਸਰਕਾਰ ਵੱਲੋਂ ਦਾਅਵੇ ਕੀਤੇ ਜਾਂਦੇ ਹਨ, ਉਹ ਇਨ੍ਹਾਂ ਹਾਲਾਤਾਂ ਨੂੰ ਵੇਖ ਕੇ ਖੋਖਲੇ ਸਾਬਤ ਹੁੰਦੇ ਨਜ਼ਰ ਆ ਰਹੇ ਹਨ।
ਦੱਸ ਦੇਈਏ ਕਿ ਈਟੀਵੀ ਭਾਰਤ ਦੀ ਟੀਮ ਜਦੋਂ ਸਰਹੱਦੀ ਪਿੰਡ ਅਟਾਰੀ ਤੇ ਨਾਲ ਲਗਦੇ ਪਿੰਡ ਮੁਹਾਵਾ ਪਹੁੰਚੀ ਤਾਂ ਉਨ੍ਹਾਂ ਨੇ ਦੇਖਿਆ ਕਿ ਉੱਥੇ ਇਕ ਡਿਸਪੈਂਸਰੀ ਤੇ ਲੋਕ ਦਵਾਈ ਲੈਣ ਲਈ ਤੇ ਆਪਣਾ ਇਲਾਜ ਕਰਵਾਉਣ ਲਈ ਆਏ ਹੋਏ ਸਨ ਪਰ ਡਿਸਪੈਂਸਰੀ ਦੇ ਗੇਟ ਦੇ ਉਤੇ ਤਾਲਾ ਲੱਗਾ ਹੋਇਆ ਸੀ।
ਉਥੇ ਹੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇੱਥੇ ਇੱਕੋ ਹੀ ਡਾਕਟਰ ਹੈ ਤੇ ਉਨ੍ਹਾਂ ਕੋਲ 4 ਦੇ ਕਰੀਬ ਪਿੰਡ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਡਾਕਟਰ ਬਹੁਤ ਚੰਗਾ ਤੇ ਵਧੀਆ ਹੈ। ਉਸਦੀ ਦਵਾਈ ਨਾਲ ਮਰੀਜ਼ ਜਲਦੀ ਠੀਕ ਹੋ ਜਾਂਦੇ ਹਨ ਪਰ ਸਰਕਾਰ ਨੇ ਇਕ ਡਾਕਟਰ ਨੂੰ 4 ਪਿੰਡ ਦਿੱਤੇ ਹੋਏ ਹਨ ਜਿਸ ਦੇ ਕਾਰਨ ਡਾ. ਦੂਸਰੇ ਪਿੰਡਾਂ ਵਿੱਚ ਗਏ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇੱਥੇ ਡਿਸਪੈਂਸਰੀ ਦੇ ਹਾਲਾਤ ਇੰਨੇ ਘਟੀਆ ਹਨ ਇਸ ਦੀ ਬਿਲਡਿੰਗ ਵੇਖ ਕੇ ਡਰ ਲੱਗਦਾ ਹੈ ਕਿ ਕੋਈ ਪਤਾ ਨਹੀਂ ਇਸ ਦੀ ਛੱਤ ਕਦੋਂ ਡਿੱਗ ਪਏ।
ਇਸੇ ਦੌਰਾਨ ਪਿੰਡ ਵਾਸੀਆਂ ਨੇ ਇਹ ਵੀ ਕਿਹਾ ਕਿ ਇੱਥੇ ਇੱਕੋ ਹੀ ਕਮਰਾ ਹੈ, ਉਸ ਵਿੱਚ ਹੀ ਡਾਕਟਰ ਆਪਣੇ ਮਰੀਜ਼ਾਂ ਨੂੰ ਵੇਖਦਾ ਹੈ ਪਿੰਡ ਦੇ ਲੋਕਾਂ ਨੇ ਸਰਕਾਰ ਨੂੰ ਅਪੀਲ ਕੀਤੀ ਘੱਟ ਤੋਂ ਘੱਟ 3 ਜਾਂ 4 ਡਾਕਟਰ ਹੋਣੇ ਚਾਹੀਦੇ ਹਨ। ਜਿਹੜੇ ਪਿੰਡ ਦੇ ਲੋਕਾਂ ਦਾ ਸਹੀ ਢੰਗ ਨਾਲ ਇਲਾਜ ਕਰ ਸਕਣ। ਉਨ੍ਹਾਂ ਕਿਹਾ ਕਿ ਜੇ ਕੋਈ ਐਮਰਜੈਂਸੀ ਮਰੀਜ਼ ਆ ਜਾਂਦਾ ਹੈ ਤੇ ਸਰਹੱਦੀ ਪਿੰਡ ਹੋਣ ਦੇ ਚੱਲਦੇ ਪਹਿਲਾਂ ਤੇ ਕੋਈ ਗੱਡੀ ਦਾ ਇੰਤਜ਼ਾਮ ਕਰਨਾ ਪੈਂਦਾ ਹੈ ਜੇਕਰ ਗੱਡੀ ਦਾ ਇੰਤਜ਼ਾਮ ਹੁੰਦਾ ਹੈ ਅਤੇ ਮਰੀਜ਼ ਨੂੰ ਸ਼ਹਿਰ ਦੇ ਕਿਸੇ ਹਸਪਤਾਲ ਦਾਖਲ ਕਰਵਾਉਣਾ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਕਈ ਵਾਰ ਤਾਂ ਮਰੀਜ ਦਾ ਹਸਪਤਾਲ ਪਹੁੰਚਦੇ ਪਹੁੰਚਦੇ ਦਮ ਟੁੱਟ ਜਾਂਦਾ ਹੈ। ਕਈ ਵਾਰ ਤੇ ਹਸਪਤਾਲਾਂ ਵਾਲੇ ਮਰੀਜ਼ ਦਾ ਲੱਖਾਂ ਰੁਪਏ ਬਿੱਲ ਬਣਾ ਦਿੰਦੇ ਹਨ ਜੋ ਸਾਡੇ ਗ਼ਰੀਬ ਲੋਕਾਂ ਕੋਲ ਦੇਣ ਜੋਗਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਅਸੀਂ ਇੰਨੇ ਪੈਸੇ ਕਿੱਥੋਂ ਲਿਆਈਏ, ਇਸ ਲਈ ਸਰਕਾਰ ਨੂੰ ਬੇਨਤੀ ਕਰਦੇ ਹਾਂ ਸਰਹੱਦੀ ਪਿੰਡਾਂ ਵੱਲ ਧਿਆਨ ਦਿੱਤਾ ਜਾਵੇ ਤਾਂ ਕਿ ਇੱਥੋਂ ਦੇ ਗ਼ਰੀਬ ਲੋਕ ਆਪਣਾ ਸਹੀ ਢੰਗ ਨਾਲ ਆਪਣੇ ਪਿੰਡਾਂ ਦੀਆਂ ਡਿਸਪੈਂਸਰੀਆਂ ਵਿੱਚ ਇਲਾਜ ਕਰਵਾ ਸਕਣ।
ਇਹ ਵੀ ਪੜ੍ਹੋ: ਡਾ. ਗੁਰਪ੍ਰੀਤ ਸਿੰਘ ਵਾਂਡਰ ਨੇ ਵੀਸੀ ਦੇ ਅਹੁਦੇ ਲਈ ਆਪਣਾ ਨਾਂ ਲਿਆ ਵਾਪਸ