ਅੰਮ੍ਰਿਤਸਰ : ਅੰਮ੍ਰਿਤਸਰ ਮਸੀਹ ਭਾਈਚਾਰੇ ਦੀ ਗਲੋਬਲ ਕ੍ਰਿਸ਼ਚੀਅਨ ਐਕਸ਼ਨ ਕਮੇਟੀ ਦੇ ਇੰਟਰਨੈਸ਼ਨਲ ਕੋਆਰਡੀਨੇਟਰ ਵਲੈਤ ਮਸੀਹ ਬੰਟੀ ਵੱਲੋਂ ਪਠਾਨਕੋਟ ਪੁਲਿਸ ਨੂੰ ਚੇਤਾਵਨੀ ਦਿੱਤੀ ਹੈ ਕਿ ਪਿਛਲੇ ਦਿਨੀਂ ਬਗੇਸ਼ਵਰ ਧਾਮ ਦੇ ਧਰੇਂਦਰ ਸ਼ਾਸਤਰੀ ਨੇ ਮਸੀਹ ਭਾਈਚਾਰੇ ਦੇ ਖਿਲਾਫ ਦਰਬਾਰ ਸਾਹਿਬ ਵਿੱਚ ਗਲਤ ਟਿੱਪਣੀ ਕੀਤੀ ਸੀ। ਇਹੀ ਨਹੀਂ ਉਸਨੇ ਇਸਾਈ ਧਰਮ ਦਾ ਬਹੁਤ ਮਜ਼ਾਕ ਉਡਾਇਆ ਸੀ। ਮਸੀਹ ਭਾਈਚਾਰੇ ਨੇ ਕਿਹਾ ਕਿ ਅਸੀਂ ਪਠਾਨਕੋਟ ਪ੍ਰਸ਼ਾਸਨ ਤੇ ਅਮ੍ਰਿਤਸਰ ਪ੍ਰਸ਼ਾਸਨ ਨੂੰ ਉਸਦੇ ਖਿਲਾਫ ਕਾਰਵਾਈ ਕਰਨ ਲਈ ਕਿਹਾ ਸੀ ਪਰ ਪੁਲਿਸ ਨੇ ਉਸ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਹੈ।
ਕੌਮੀ ਸ਼ਾਹਰਾਹ ਕੀਤਾ ਜਾਵੇਗਾ ਜਾਮ : ਉਨ੍ਹਾਂ ਕਿਹਾ ਕਿ ਪਠਾਨਕੋਟ ਪੁਲਿਸ ਨੇ ਕੱਲ ਐਫਆਈਅਰ ਦਰਜ ਕਰਨ ਦਾ ਵਾਅਦਾ ਕੀਤਾ ਸੀ ਪਰ ਕੋਈ ਐੱਫਆਈਆਰ ਦਰਜ ਨਹੀਂ ਕੀਤੀ ਗਈ। ਅਸੀਂ ਮੀਡੀਆ ਦੇ ਰਾਹੀਂ ਇਹ ਐਲ਼ਾਨ ਕਰਦੇ ਹਾਂ ਕਿ ਵੀਰਵਾਰ ਤੱਕ ਜੇਕਰ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਸ਼ੁੱਕਰਵਾਰ ਨੂੰ ਮਸੀਹ ਭਾਈਚਾਰੇ ਵੱਲੋਂ ਪਠਾਨਕੋਟ ਨੈਸ਼ਨਲ ਹਾਈਵੇ ਨੂੰ ਜਾਮ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਜਥੇਬੰਦੀਆਂ ਨਾਲ ਸਲਾਹ ਕਰਕੇ ਜੋ ਰਾਇ ਬਣੇਗੀ, ਉਸ ਮੁਤਾਬਿਕ ਅਗਲਾ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਮੁੱਖ ਮੰਤਰੀ ਦੇ ਘਰ ਦਾ ਘਿਰਾਓ ਕਰਨ ਦੀ ਵੀ ਚੇਤਾਵਨੀ ਦਿੱਤੀ ਹੈ।
- Dhami On CM Mann : ਅਕਾਲੀ ਦਲ ਵੇਲੇ ਲਾਈਆਂ ਸਕਰੀਨਾਂ ਉੱਤੇ ਗੁਰਬਾਣੀ ਦੀ ਥਾਂ ਆਪਣੀਆਂ ਮਸ਼ਹੂਰੀਆਂ ਚਲਾ ਰਹੀ ਮਾਨ ਸਰਕਾਰ: ਹਰਜਿੰਦਰ ਧਾਮੀ
- Sunil Jakhar meet Governor: ਰਾਜਭਵਨ ਪੁੱਜਿਆ ਸਹਾਇਕ ਪ੍ਰੋਫੈਸਰ ਖੁਦਕੁਸ਼ੀ ਮਾਮਲਾ, ਜਾਖੜ ਨੇ ਰਾਜਪਾਲ ਕੋਲ ਕੀਤੀ ਸ਼ਿਕਾਇਤ
- Paramjit Singh Sarna Meeting Giani Raghbir Singh: ਪਰਮਜੀਤ ਸਿੰਘ ਸਰਨਾ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਕੀਤੀ ਮੀਟਿੰਗ, ਰੱਖੀ ਵੱਡੀ ਮੰਗ ?
ਇਸਾਈ ਭਾਈਚਾਰੇ ਬਾਰੇ ਕੀਤੀ ਸੀ ਗਲਤ ਟਿੱਪਣੀ : ਜਾਣਕਾਰੀ ਮੁਤਾਬਿਕ ਗਲੋਬਲ ਕ੍ਰਿਸ਼ਚਨ ਐਕਸ਼ਨ ਕਮੇਟੀ ਦੇ ਆਗੂਆਂ ਨੇ ਦੱਸਿਆ ਸੀ ਕਿ ਬਾਗੇਸ਼ਵਰ ਧਾਮ ਦੇ ਧਰਿੰਦਰ ਸ਼ਾਸਤਰੀ ਜੋਕਿ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੌਣ ਪਹੁੰਚੇ ਸਨ। ਇਸ ਮੌਕੇ ਮੀਡੀਆ ਦੇ ਮੁਖਾਤਿਬ ਹੋਣ ਤੋਂ ਬਾਅਦ ਉਹਨਾਂ ਬਾਈਬਲ ਦੇ ਪਵਿੱਤਰ ਸ਼ਬਦ ਅਤੇ ਈਸਾਈ ਭਾਈਚਾਰੇ ਗਲਤ ਟਿੱਪਣੀ ਕੀਤੀ ਹੈ। ਉਨ੍ਹਾਂ ਕਿ ਉਸਨੇ ਹਾਲੇਲੂਹੀਆ ਬਾਰੇ ਵੀ ਅਪਸ਼ਦ ਬੋਲੇ ਸਨ।