ਅੰਮ੍ਰਿਤਸਰ: ਵਪਾਰੀਆਂ ਦੀਆਂ ਮੁਸ਼ਕਿਲਾਂ ਨੂੰ ਸਰਕਾਰ ਤੱਕ ਪੁੱਜਦਾ ਕਰਨ ਅਤੇ ਰਾਹਤ ਲੈਣ ਸਬੰਧੀ ਵੱਖ ਵੱਖ ਤਜਵੀਜਾਂ ਸਰਕਾਰ ਨਾਲ ਸਾਂਝੀਆਂ ਕਰਨ ਲਈ ਅੱਜ ਪਿਆਰੇ ਲਾਲ ਸੇਠ (ਪ੍ਰਧਾਨ ਪੰਜਾਬ ਪ੍ਰਦੇਸ ਵਪਾਰ ਮੰਡਲ), ਉਪ ਪ੍ਰਧਾਨ ਰੰਜਨ ਅਗਰਵਾਲ, ਜਨਰਲ ਸਕੱਤਰ ਸਮੀਰ ਜੈਨ ਵੱਲੋਂ ਕੈਬਨਿਟ ਮੰਤਰੀ ਸ੍ਰੀ ਓ.ਪੀ ਸੋਨੀ ਨਾਲ ਮੁਲਾਕਾਤ ਕੀਤੀ ਗਈ। ਸ਼੍ਰੀ ਸੋਨੀ ਨੂੰ ਕਾਰੋਬਾਰ ਦੇ ਹਾਲਾਤਾਂ ਤੋਂ ਜਾਣੂ ਕਰਵਾਉਂਦਿਆਂ ਵਪਾਰੀਆਂ ਨੇ ਕੋਵਿਡ 19 ਕਾਰਣ ਵਪਾਰੀਆਂ ਨੂੰ ਆ ਰਹੀਆਂ ਮੁਸਕਲਾਂ ਬਾਰੇ ਦੱਸਿਆ ਅਤੇ ਕਿਹਾ ਕਿ ਵਿੱਤੀ ਸਾਲ ਵਿੱਚ ਸਿਰਫ 50 ਤੋਂ 60 ਪ੍ਰਤੀਸ਼ਤ ਹੀ ਕਾਰੋਬਾਰ ਹੋਏ ਹਨ, ਅਤੇ ਕੋਵਿਡ ਦੀ ਨਵੀਂ ਲਹਿਰ ਦੇ ਮੱਦੇਨਜਰ ਇੱਕ ਵਾਰ ਫਿਰ ਕਾਰੋਬਾਰ ਸਾਫ ਹੋ ਚੁੱਕਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਰਾਹਤ ਦੀ ਆਸ ਕਰਦਿਆਂ ਕੁੱਝ ਤਜਵੀਜਾਂ ਮੰਤਰੀ ਸ੍ਰੀ ਸੋਨੀ ਨਾਲ ਸਾਂਝੀਆਂ ਕੀਤੀਆਂ ਹਨ।
ਅੰਮ੍ਰਿਤਸਰ ਦੇ ਵਪਾਰੀਆਂ ਨੇ ਮੰਗੀ ਜੰਮੂ-ਕਸ਼ਮੀਰ ਦੀ ਤਰਜ਼ ਉੱਤੇ ਵਿਸ਼ੇਸ਼ ਰਾਹਤ - ਕੈਬਨਿਟ ਮੰਤਰੀ ਸੋਨੀ
ਜੰਮੂ ਕਸ਼ਮੀਰ ਦੀ ਤਰਜ ਤੇ ਪੰਜਾਬ ਨੂੰ ਵੀ ਮਿਲੇ ਰਾਹਤ ਪੈਕੇਜ, ਵਪਾਰੀ ਕੋਵਿਡ 19 ਤੋਂ ਬਾਅਦ ਦੇਸ਼ ਭਰ ਵਿੱਚ ਜਿੱਥੇ ਵੀ ਝਾਤ ਮਾਰੀ ਜਾਵੇ ਤਾਂ ਕਾਰੋਬਾਰਾਂ ਦੇ ਹਾਲਾਤ ਤਰਸਯੋਗ ਬਣੇ ਹੋਏ ਹਨ ਅਤੇ ਇਸੇ ਪ੍ਰੇਸ਼ਾਨੀ ਦੌਰਾਨ ਆਮਦਨ ਜੀਰੋ ਅਤੇ ਟੈਕਸਾਂ ਦੇ ਬੋਝ ਹੇਠ ਦੱਬੇ ਵਪਾਰੀ ਸਰਕਾਰ ਤੋਂ ਰਾਹਤ ਦੀ ਆਸ ਕਰ ਰਹੇ ਹਨ।